ਟਰੈਂਡ ਜ਼ੋਨ ਦਾ ਸ਼ਟਰ ਤੋੜ ਕੇ ਚੋਰਾਂ ਨੇ ਲੱਖਾਂ ਦਾ ਮਾਲ ਉਡਾਇਆ

Thousands thrown millions of goods by breaking the trade zones shutter

ਪਟਿਆਲਾ । ਸਥਾਨਕ ਢਿੱਲੋਂ ਹੋਟਲ ਦੇ ਨੇੜੇ ਸਥਿਤ ਟਰੈਂਡ ਜ਼ੋਨ ਵਿਖੇ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅਤੇ ਦਰਵਾਜੇ ਦਾ ਸ਼ੀਸ਼ਾ ਭੰਨ ਤੇ ਲੱਖਾਂ ਦਾ ਮਾਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਜਾਂਦੇ ਸਮੇਂ ਕੋਈ ਸਬੂਤ ਨਾ ਰਹੇ, ਇਸ ਲਈ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਵੀ ਨਾਲ ਲੈ ਗਏ। ਦੁਕਾਨ ਦੇ ਮਾਲਕ ਅਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਉਦੋਂ ਪਤਾ ਲੱਗਾ ਜਦੋਂ ਸਵੇਰੇ ਦੁਕਾਨ ਖੋਲਣ ਆਏ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਉਨਾਂ ਨੇ ਇਹ ਦੁਕਾਨ ਕੀਤੀ ਸੀ ਤੇ ਐਤਵਾਰ ਨੂੰ ਰੋਜ਼ਾਨਾ ਦੀ ਤਰਾਂ ਰਾਤ ਪੌਣੇ 9 ਵਜੇ ਉਹ ਦੁਕਾਨ ਬੰਦ ਕਰਕੇ ਚਲੇ ਗਏ ਤੇ ਸਵੇਰੇ ਜਦੋਂ ਦੁਕਾਨ ਖੋਲਣ ਲਈ ਆਏ ਤਾਂ ਦੁਕਾਨ ਦੇ ਸ਼ਟਰ ਦੇ ਤਾਲੇ ਨਹੀਂ ਸਨ। ਜਦੋਂ ਸ਼ਟਰ ਚੁੱਕ ਕੇ ਦੇਖਿਆ ਤਾਂ ਅੰਦਰ ਐਂਟਰੀ ਵਾਲੇ ਦਰਵਾਜੇ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਪਤਾ ਲੱਗਾ ਕਿ ਦੁਕਾਨ ਵਿਚੋਂ ਲੱਖਾਂ ਰੁਪਏ ਦੇ ਕਪੜੇ ਅਤੇ 40 ਹਜ਼ਾਰ ਰੁਪਏ ਨਗਦੀ ਚੋਰੀ ਕਰ ਲਏ। ਉਨਾਂ ਮੌਕੇ ‘ਤੇ ਪੁਲਿਸ ਨੂੰ 181 ‘ਤੇ ਸੂਚਨਾ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here