
ਅੱਖਾਂ ਦਾਨ ਸੰਮਤੀ ਮਲੋਟ ਵੱਲੋਂ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਕੀਤਾ ਸਨਮਾਨਿਤ
Malout News: ਮਲੋਟ (ਮਨੋਜ)। ਬਲਾਕ ਮਲੋਟ ਦੀ ਸੱਚੀ ਟ੍ਰੈਫਿਕ ਸੰਮਤੀ ਦੇ ਸੇਵਾਦਾਰ ਰਮੇਸ਼ ਕੁਮਾਰ ਇੰਸਾਂ (ਕਵੀਰਾਜ਼) ਅਤੇ ਸੁਰਿੰਦਰ ਕੁਮਾਰ ਛਿੰਦੀ ਦੇ ਸਤਿਕਾਰਯੋਗ ਪਿਤਾ ਸੱਚਖੰਡਵਾਸੀ ਸ਼੍ਰੀ ਬਾਬੂ ਰਾਮ ਫੁਟੇਲਾ ਨਮਿਤ ਨਾਮ-ਚਰਚਾ ਪੰਚਾਇਤੀ ਧਰਮਸ਼ਾਲਾ ਜੰਡੀ ਵਾਲਾ ਚੌਂਕ ਮਲੋਟ ਵਿਖੇ ਹੋਈ ਜਿਸ ’ਚ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਪਤਵੰਤਿਆਂ ਤੋਂ ਇਲਾਵਾ ਭਾਰੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕਰਕੇ ਸੱਚਖੰਡਵਾਸੀ ਸ਼੍ਰੀ ਬਾਬੂ ਰਾਮ ਫੁਟੇਲਾ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।
ਇਹ ਖਬਰ ਵੀ ਪੜ੍ਹੋ : IND vs SA: ਭਾਰਤੀ ਗੇਂਦਬਾਜ਼ਾਂ ਨੂੰ ਮੁਥੁਸਾਮੀ ਨੇ ਕੀਤਾ ਪਰੇਸ਼ਾਨ, ਅਫਰੀਕਾ ਲਈ ਅਜਿਹਾ ਕਰਨ ਵਾਲੇ ਚੌਥੇ ਬੱਲੇਬਾਜ਼ ਬਣੇ
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਅੱਖਾਂ ਦਾਨ ਸੰਮਤੀ ਮਲੋਟ ਦੇ ਜਿੰਮੇਵਾਰ ਸੇਵਾਦਾਰ ਰਮੇਸ਼ ਠਕਰਾਲ ਇੰਸਾਂ ਤੇ ਮੋਨੂੰ ਇੰਸਾਂ ਦੇ ਸਹਿਯੋਗ ਨਾਲ ਸੱਚਖੰਡਵਾਸੀ ਸ਼੍ਰੀ ਬਾਬੂ ਰਾਮ ਫੁਟੇਲਾ ਦੀਆਂ ਅੱਖਾਂ ਵੀ ਦਾਨ ਕੀਤੀਆਂ ਸਨ ਜੋਕਿ ਦੋ ਹਨੇਰੀ ਜ਼ਿੰਦਗੀਆਂ ’ਚ ਰੌਸ਼ਨੀ ਪ੍ਰਦਾਨ ਕਰਨਗੀਆਂ। ਨਾਮ-ਚਰਚਾ ਦੀ ਸ਼ੁਰੂਆਤ ਜੋਨ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤੀ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ੌਕ ਪ੍ਰਥਾਏ ਸ਼ਬਦਬਾਣੀ ਸੁਣਾਈ ਤੇ ਅੰਤ ’ਚ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਪੜ੍ਹੇ ਗਏ। Malout News
ਇਸ ਮੌਕੇ ਸੇਵਾਦਾਰ ਗੁਲਸ਼ਨ ਅਰੋੜਾ ਇੰਸਾਂ ਨੇ ਸ਼ੋਕ ਸੰਦੇਸ਼ ਵੀ ਪੜ੍ਹੇ। ਅੰਤ ’ਚ ਅੱਖਾਂ ਦਾਨ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਰਮੇਸ਼ ਠਕਰਾਲ ਇੰਸਾਂ, ਸੇਵਾਦਾਰ ਸੁਨੀਲ ਜਿੰਦਲ ਇੰਸਾਂ ਤੇ ਸ਼ੁਭਾਸ਼ ਗੂੰਬਰ ਇੰਸਾਂ ਨੇ ਪਰਿਵਾਰ ਨੂੰ ਅੱਖਾਂਦਾਨ ਕਰਨ ਲਈ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪਰਿਵਾਰਿਕ ਮੈਂਬਰਾਂ ਵਿੱਚੋਂ ਸੀਮਾ ਰਾਣੀ ਇੰਸਾਂ, ਕਿਰਨਾ ਰਾਣੀ, ਨਜ਼ਮ ਇੰਸਾਂ, ਲਵਲੀ ਇੰਸਾਂ, ਦੀਪਕ ਇੰਸਾਂ, ਹੈਪੀ ਤੋਂ ਇਲਾਵਾ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ।
ਜੋਨਾਂ ਦੇ ਪ੍ਰੇਮੀ ਸੇਵਕ ਮੱਖਣ ਲਾਲ ਇੰਸਾਂ, ਰੋਬਿਨ ਗਾਬਾ ਇੰਸਾਂ, ਸੁਨੀਲ ਇੰਸਾਂ, ਡਾ. ਇਕਬਾਲ ਇੰਸਾਂ, ਸੱਚੀ ਟ੍ਰੈਫਿਕ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਲਛਮਣ ਸਿੰਘ ਇੰਸਾਂ, ਸੇਵਾਦਾਰ ਸੰਤੋਸ਼ ਖੇੜਾ ਇੰਸਾਂ, ਜਗਦੀਸ਼ ਸੇਤੀਆ ਇੰਸਾਂ, ਪ੍ਰਿਤਪਾਲ ਸਿੰਘ ਇੰਸਾਂ, ਰਾਜ ਕੁਮਾਰ ਇੰਸਾਂ, ਸੰਨੀ ਇੰਸਾਂ, ਬਲਜਿੰਦਰ ਸਿੰਘ ਇੰਸਾਂ, ਮੋਹਣ ਲਾਲ ਇੰਸਾਂ, ਗੁਰਸੇਵਕ ਸਿੰਘ ਇੰਸਾਂ ਸਿੱਖਵਾਲਾ, ਅਰਜਨ ਦਾਸ ਇੰਸਾਂ, ਗੁਰਸੇਵਕ ਸਿੰਘ ਇੰਸਾਂ ਗਿੱਦੜਬਾਹਾ ਤੇ ਨਿਖਲ, ਪਾਲ ਕ੍ਰਿਸ਼ਨ ਇੰਸਾਂ ਆਦਿ ਤੋਂ ਇਲਾਵਾ ਜੋਨਾਂ ਅਤੇ ਪਿੰਡਾਂ ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਭੈਣਾਂ ਅਤੇ ਭਾਈ ਮੌਜੂਦ ਸਨ। Malout News













