Punjab: ਸ਼ੈਲਰ ‘ਚੋਂ ਝੋਨਾ ਚੋਰੀ ਕਰਨ ਵਾਲੇ 3 ਬੋਰੀਆਂ ਸਮੇਤ ਕਾਬੂ

Punjab News
Punjab: ਸ਼ੈਲਰ 'ਚੋਂ ਝੋਨਾ ਚੋਰੀ ਕਰਨ ਵਾਲੇ 3 ਬੋਰੀਆਂ ਸਮੇਤ ਕਾਬੂ

Punjab News

ਸਾਦਿਕ (ਅਜੈ ਮਨਚੰਦਾ/ਹਰਦੀਪ ਸਾਦਿਕ)। Punjab News: ਸਾਦਿਕ 1 ਜਨਵਰੀ ਸਾਦਿਕ ਤੋਂ ਗੁਰੂਹਰਸਹਾਏ ਵਾਲੀ ਸੜਕ ਤੇ ਬਣੇ ਸ਼ੈਲਰ ਚੋਂ ਝੋਨੇ ਦੀਆਂ ਬੋਰੀਆਂ ਚੋਰੀਆਂ ਕਰਨ ਵਾਲੇ ਤਿੰਨ ਚੋਰਾਂ ਨੂੰ ਸਾਦਕ ਪੁਲਿਸ ਨੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਕਿਸ਼ਨਗੜ੍ਹ (ਮਾਨਸਾ) ਜੋ ਕਿ ਵਰਿੰਦਾਵਨ ਰਾਈਸ ਮਿਲ ਜੰਡ ਸਾਹਿਬ ਰੋਡ ਸਾਦਿਕ ਵਿਖੇ ਮੁਨਸ਼ੀ ਦਾ ਕੰਮ ਕਰਦਾ ਹੈ। ਉਸ ਨੇ ਥਾਣਾ ਸਾਦਿਕ ਵਿਖੇ ਇਤਲਾਹ ਦਿੱਤੀ। Punjab News

ਇਹ ਖਬਰ ਵੀ ਪੜ੍ਹੋ : America News: ਅਮਰੀਕਾ ’ਚ ਟਰੱਕ ਨਾਲ ਭੀੜ ’ਤੇ ਹਮਲਾ, 10 ਲੋਕਾਂ ਦੀ ਦਰਦਨਾਕ ਮੌਤ

ਕਿ ਮਿਤੀ 29 ਤੇ 30 ਦਸੰਬਰ ਦੀ ਦਰਮਿਆਨੀ ਰਾਤ ਨੂੰ ਸਾਡੇ ਸੈਲਰ ਦੀ ਪਿਛਲੀ ਕੰਮ ਟੱਪ ਕੇ ਕੋਈ ਨਾਂਅ ਨੂੰ ਵੇਖਦੀ ਝੋਨੇ ਦੇ ਸਟੈਕ ਚੋਂ 18 ਬੋਰੀਆਂ ਭਰਤੀ ਸਾਢੇ 37 ਕਿਲੋ ਚੋਰੀ ਕਰਕੇ ਲੈ ਗਏ। ਜਿਸ ਬਾਰੇ ਚੌਂਕੀਦਾਰ ਦਰਸ਼ਨ ਸਿੰਘ ਤੇ ਬਲਜੀਤ ਸਿੰਘ ਨੇ ਮੈਨੂੰ ਸਵੇਰੇ ਦੱਸਿਆ। ਮੇਰੇ ਵੱਲੋਂ ਪੜਤਾਲ ਕਰਨ ਤੇ ਪਤਾ ਲੱਗਿਆ ਕਿ 18 ਬੋਰੀਆਂ ਝੋਨਾਂ ਮੋਨੂ ਸਿੰਘ ਪੁੱਤਰ ਰਾਜੂ ਸਿੰਘ, ਆਕਾਸ਼ ਸਿੰਘ ਪੁੱਤਰ ਚਰਨਜੀਤ ਸਿੰਘ ਤੇ ਗੁਰਪਿੰਦਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਸਾਦਿਕ ਆਪਣੇ ਮੋਟਰਸਾਈਕਲਾਂ ’ਤੇ ਚੋਰੀ ਕਰਕੇ ਲੈ ਗਏ। ਥਾਣਾ ਮੁਖੀ ਜੋਗਿੰਦਰ ਕੌਰ ਨੇ ਦੱਸਿਆ ਕਿ ਝੋਨੇ ਦੀਆਂ ਬੋਰੀਆਂ ਸਮੇਤ ਤਿੰਨ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਮੌਕੇ ਹਰਜਿੰਦਰ ਸਿੰਘ ਤੇ ਹਰਵਿੰਦਰ ਸਿੰਘ ਦੋਵੇਂ ਏਐਸਆਈ ਦਲਜੀਤ ਸਿੰਘ ਮੁੱਖ ਮੁਨਸ਼ੀ ਤੇ ਕੇਵਲ ਸਿੰਘ ਆਦਿ ਹਾਜ਼ਰ ਸਨ। Punjab News

LEAVE A REPLY

Please enter your comment!
Please enter your name here