ਜੋ ਭਾਰਤ ਨੂੰ ਆਪਣਾ ਦੇਸ਼ ਮੰਨਦੇ ਹਨ, ਉਹ ਗਾਂ ਨੂੰ ਮਾਤਾ ਮੰਨਣ : ਰਘੂਵਰ ਦਾਸ

ਝਾਰਖੰਡ ਦੇ ਮੁੱਖ ਮੰਤਰੀ ਰਘੂਵਰ ਦਾਸ ਨੇ ਇੱਕ ਇੰਟਰਵਿਊ ‘ਚ ਕਿਹਾ

ਕੋਲਕਾਤਾ, (ਏਜੰਸੀ) ਝਾਰਖੰਡ ਦੇ ਮੁੱਖ ਮੰਤਰੀ ਰਘੂਵਰ ਦਾਸ ਨੇ ਕਿਹਾ ਕਿ ਜੋ ਲੋਕ ਭਾਰਤ ਨੂੰ ਆਪਣਾ ਦੇਸ਼ ਮੰਨਦੇ ਹਨ, ਉਹਨਾਂ ਨੂੰ ਗਾਂ ਨੂੰ ਮਾਂ ਰੂਪ ‘ਚ ਮੰਨਣਾ ਚਾਹੀਦਾ ਹੈ ਹਾਲਾਂਕਿ ਦਾਸ ਨੇ ਜ਼ੋਰ ਦੇ ਕੇ ਕਿਹਾ ਕਿ ਗਾਂ ਬਚਾਉਣ ਦੀ ਆੜ ‘ਚ ਹਿੰਸਾ ਨਹੀਂ ਹੋਣੀ ਚਾਹੀਦੀ ਉਹਨਾਂ ਕਿਹਾ ਕਿ ਗਾਂ ਬਚਾਉਣ ਦੇ ਨਾਂਅ ‘ਤੇ ਹਾਲ ਹੀ ‘ਚ ਹੋਈ ਹਿੰਸਕ ਘਟਨਾਵਾਂ ‘ਚ ਪਸ਼ੂ ਤਸਕਰ ਸ਼ਾਮਲ ਹੋ ਸਕਦੇ ਹਨ । ਦਾਸ ਨੇ ਇੰਟਰਵਿਊ ‘ਚ ਕਿਹਾ ਕਿ ਪੂਰਾ ਸੰਘ ਪਰਿਵਾਰ ਗਾਂ ਬਚਾਉਣ ਦੇ ਮੁੱਦੇ ਨੂੰ ਲੈ ਕੇ ਇਕਮਤ ਹੈ ਜੋ ਲੋਕ ਭਾਰਤ ਨੂੰ ਆਪਣਾ ਦੇਸ਼ ਮੰਨਦੇ ਹਨ, ਉਹਨਾਂ ਨੂੰ ਗਾਂ  ਨੂੰ ਆਪਣੀ ਮਾਂ ਵਾਂਗ ਸਮਝਣਾ ਚਾਹੀਦਾ ਹੈ ।

ਇਹ ਵੀ ਪੜ੍ਹੋ : ਦਲੀਪ ਕੌਰ ਟਿਵਾਣਾ ਨੂੰ ਯਾਦ ਕਰਦਿਆਂ | Who is Dalip Kaur Tiwana

ਗਊਹੱਤਿਆ ਅਤੇ ਗਾਵਾਂ ਦੀ ਗਿਣਤੀ ਦੇ ਮੁੱਦੇ ‘ਤੇ ਸੰਘ ਪਰਿਵਾਰ ਦੇ ਨਾਲ ਮਤਭੇਦਾਂ ਸਬੰਧੀ ਪੁੱਛੇ ਜਾਣ ‘ਤੇ ਦਾਸ ਨੇ ਕਿਹਾ ਕਿ ਸੰਘ ਪਰਿਵਾਰ ਇਸ ਮੁੱਦੇ ‘ਤੇ ਇਕਜੁਟ ਹੈ ਗਾਂ ਸਾਡੀ ਮਾਤਾ ਹੈ ਜੋ ਲੋਕ ਭਾਰਤ ‘ਚ ਰਹਿੰਦੇ ਹਨ ਅਤੇ ਭਾਰਤੀ ਹਨ, ਜੋ ਲੋਕ ਭਾਰਤ ਨੂੰ ਆਪਣਾ ਦੇਸ਼ ਕਹਿੰਦੇ ਹਨ, ਉਹਨਾਂ ਲਈ ਗਾਂ ਉਹਨਾਂ ਦੀ ਮਾਤਾ ਵਾਂਗ ਹੈ ਦਾਸ ਨੇ ਗਊ ਰੱਖਿਆ ਦੇ ਨਾਂਅ ‘ਤੇ ਹਾਲ ਹੀ ‘ਚ ਹੋਈਆਂ ਘਟਨਾਵਾਂ ਤੋਂ ਪੈਦਾ ਹੋਏ ਵਿਵਾਦ ਦਰਮਿਆਨ ਇਹ ਪ੍ਰਤੀਕਿਰਿਆ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੇ ਅਗਸਤ ਨੂੰ ਗਊ ਰਾਖਿਆਂ ‘ਤੇ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਸੀ।

ਕਿ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਤੱਤ ਰਾਤ ਨੂੰ ਅਪਰਾਧਾਂ ‘ਚ ਲਿਪਤ ਰਹਿੰਦੇ ਹਨ ਅਤੇ ਦਿਨ ‘ਚ ਗਊ ਰਾਖੇ ਬਣਨ ਦਾ ਢੌਂਗ ਕਰਦੇ ਹਨ ਮੋਦੀ ਦੀ ਟਿੱਪਣੀ ‘ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਜਕਾਰੀ ਪ੍ਰਧਾਨ ਪ੍ਰਵੀਣ ਤੋਗੜੀਆ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਗਊ ਰਾਖਿਆਂ ਨੂੰ ‘ਸਮਾਜ ਵਿਰੋਧੀ’ ਕਹਿ ਕੇ ਉਹਨਾਂ ਦਾ ਅਪਮਾਨ ਕੀਤਾ ਹੈ । ਦਾਸ ਨੇ ਕਿਹਾ ਕਿ ਇਸ ਮੁੱਦੇ ‘ਤੇ ਸਾਡੇ ਪ੍ਰਧਾਨ ਮੰਤਰੀ ਨੇ ਜੋ ਵੀ ਕਿਹਾ ਹੈ, ਉਹ ਸਹੀ ਹੈ ਤੁਸੀਂ ਕਿਸੇ ਵੀ ਧਰਮ, ਜਾਤੀ ਦੇ ਹੋ, ਪਰ ਗਾਂ ਸਾਡੀ ਮਾਤਾ ਹੈ ਅਤੇ ਸਾਨੂੰ ਗਾਵਾਂ ਦੀ ਰੱਖਿਆ ਕਰਨੀ ਚਾਹੀਦੀ ਹੈ, ਪਰ ਗਊ ਰੱਖਿਆ ਦੇ ਨਾਂਅ ‘ਤੇ ਜੇਕਰ ਕੋਈ ਹਿੰਸਾ ਕਰਦਾ ਹੈ, ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।