ਪੰਜਾਬ ਦੇ ਇਸ ਨੌਜਵਾਨ ਨੇ ਚੰਦਰਯਾਨ-3 ਪ੍ਰੋਜ਼ੈਕਟ ’ਚ ਨਿਭਾਈ ਅਹਿਮ ਭੁਮਿਕਾ

Chandrayaan-3

Chandrayaan-3 ’ਚ ਫਾਜ਼ਿਲਕਾ ਦੇ 3 ਵਿਗਿਆਨੀਆਂ ਨੇ ਨਿਭਾਈ ਭੁਮਿਕਾ

ਫਾਜਿਲਕਾ (ਰਜਨੀਸ਼ ਰਵੀ) ਭਾਰਤ ਦਾ ਮਾਣ, ਚੰਦਰਯਾਨ-3 (Chandrayaan-3) ਚੰਦ ਦੀ ਸਤਾ ਤੇ ਪਹੁੰਚ ਕੇ ਆਪਣੀ ਖੋਜ਼ ਸ਼ੁਰੂ ਕਰ ਚੁੱਕਾ ਹੈ ਪਰ ਨਾਲ ਹੀ ਇਸ ਚੰਦਰਯਾਨ ਨੂੰ ਇਸ ਮੁਕਾਮ ’ਤੇ ਲੈ ਕੇ ਜਾਣ ਵਾਲੇ ਇਸਰੋ ਨਾਲ ਜੁੜੇ ਸਿਤਾਰਿਆਂ ਦੇ ਨਾਂਅ ਵੀ ਸਾਹਮਣੇ ਆ ਰਹੇ ਹਨ। ਫਾਜਿਲਕਾ ਦੇ ਡਿਪਟੀ ਕਮਿਸਨਰ ਡਾ. ਸੇਨੂ ਦੁੱਗਲ ਆਈਏਐਸ ਨੇ ਦੱਸਿਆ ਹੈ ਕਿ ਫਾਜ਼ਿਲਕਾ ਜਿਲ੍ਹੇ ਦੇ ਤਿੰਨ ਨੌਜਵਾਨ ਵਿਗਿਆਨੀਆਂ ਦੀ ਇਸ ਪ੍ਰੋਜ਼ੈਕਟ ਵਿਚ ਸ਼ਮੂਲੀਅਤ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇੰਨ੍ਹਾਂ ਦਾ ਇਹ ਕਾਰਜ ਸਾਡੀ ਅਗਲੀ ਪੀੜ੍ਹੀ ਨੂੰ ਵਿਗਿਆਨ ਵਿਚ ਰੂਚੀ ਪੈਦਾ ਕਰਨ ਵਿਚ ਸਹਾਈ ਸਿੱਧ ਹੋਵੇਗਾ।

Chandrayaan-3

ਫਾਜਿਲਕਾ ਦੇ ਇੰਨ੍ਹਾਂ ਤਿੰਨ ਵਿਗਿਆਨੀਆਂ ਵਿਚ ਹੀ ਸ਼ਾਮਲ ਹੈ ਜਿਲ੍ਹੇ ਦੇ ਪਿੰਡ ਚੱਕ ਸੁਹੇਲੇਵਾਲਾ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਜਗਮੀਤ ਸਿੰਘ। ਜਗਮੀਤ ਸਿੰਘ ਦੇ ਮਾਤਾ-ਪਿਤਾ ਸੁਖਮੰਦਰ ਕੌਰ ਤੇ ਸਮਸ਼ੇਰ ਸਿੰਘ ਨੇ ਦੱਸਿਆ ਕਿ ਜਗਮੀਤ ਨੇ ਆਪਣੀ ਮੁੱਢਲੀ ਪੜ੍ਹਾਈ ਸ੍ਰੀ ਮੁਕਤਸਰ ਸਾਹਿਬ ਅਤੇ ਪਿੰਡ ਦੇ ਸਕੂਲ ਤੋਂ ਕੀਤੀ ਸੀ। ਜਦ ਕਿ ਆਈਆਈਟੀ ਰੋਪੜ ਤੋਂ ਆਪਣੀ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਉਹ ਇਸਰੋ ਨਾਲ ਜ਼ੁੜਿਆ ਅਤੇ ਦੇਸ ਦੇ ਇਸ ਵਕਾਰੀ ਪ੍ਰੋਜ਼ੈਕਟ ਦਾ ਹਿੱਸਾ ਬਣਿਆ ਹੈ। ਉਹ ਆਖਦੇ ਹਨ ਕਿ ਇਹ ਨਾ ਕੇਵਲ ਉਨ੍ਹਾਂ ਲਈ ਸਗੋਂ ਉਨ੍ਹਾਂ ਦੇ ਪਿੰਡ, ਜ਼ਿਲ੍ਹੇ ਤੇ ਸੂਬੇ ਲਈ ਵੀ ਮਾਣ ਦੀ ਗੱਲ ਹੈ ਕਿ ਜਗਮੀਤ ਸਿੰਘ ਇਸ ਵੱਡੇ ਪ੍ਰੋਜ਼ੈਕਟ ਵਿਚ ਕੰਮ ਕਰਨ ਦਾ ਮਾਣ ਹਾਸਲ ਕਰ ਸਕਿਆ ਹੈ।

Chandrayaan-3

ਇਹ ਵੀ ਪੜ੍ਹੋ : ਹਿਮਾਚਲ ਤੋਂ ਟਲੇ ਨਹੀਂ ਖ਼ਤਰੇ ਦੀ ਬੱਦਲ, ਭਾਰੀ ਮੀਂਹ ਦੀ ਚੇਤਾਵਨੀ

ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਦਾ ਵੱਡਾ ਭਰਾ ਵੀ ਵਿਗਿਆਨੀ ਹੀ ਹੈ ਜਿਸ ਨੇ ਆਪਣੀ ਆਈਆਈਟੀ ਬਨਾਰਸ ਤੋਂ ਕੀਤੀ ਸੀ ਅਤੇ ਇਕ ਮਲਟੀਨੈਸਨਲ ਕੰਪਨੀ ਵਿਚ ਕੰਮ ਕਰ ਰਿਹਾ ਹੈ। ਜਦ ਕਿ ਉਨ੍ਹਾਂ ਦੀ ਭੈਣ ਵੀ ਵਿਦੇਸ ਵਿਚ ਨੌਕਰੀ ਕਰਦੀ ਹੈ। ਫਾਜਿਲਕਾ ਜ਼ਿਲ੍ਹੇ ਨੂੰ ਆਪਣੇ ਇਨ੍ਹਾਂ ਯੁਵਾ ਵਿਗਿਆਨੀਆਂ ਦੇ ਮਾਣ ਹੈ।

LEAVE A REPLY

Please enter your comment!
Please enter your name here