Tumor : ਦੁਰਲੱਭ ਤੇ ਜਾਨਲੇਵਾ ਹੈ ਇਹ ਟਿਊਮਰ, ਇਹ ਬਿਮਾਰੀ ਪਰਿਵਾਰ ’ਚ ਇੱਕ ਮੈਂਬਰ ਤੋਂ ਦੂਜੇ ਨੂੰ ਹੋਣ ਦੀ ਸੰਭਾਵਨਾ

Tumor

ਅੱਖਾਂ ਦੇ ਰਸਤੇ ਸਰੀਰ ’ਚ ਫੈਲਦਾ ਮੈਲਿਗਨੈਂਟ ਟਿਊਮਰ-ਕੋਰੋਈਡਲ ਮੇਲੇਨੋਮਾ | Tumor

ਗੁਰੂਗ੍ਰਾਮ, ਹਰਿਆਣਾ (ਸੰਜੈ ਕੁਮਾਰ ਮਹਿਰਾ)। ਮੈਲਿਗਨੈਂਟ ਟਿਊਮਰ : ਕੋਰੋਈਡਲ ਮੇਲੇਨੋਮਾ: ਇਹ ਅੱਖ ਦਾ ਕੈਂਸਰ ਹੈ। ਇਹ ਰੇਅਰ ਕੈਂਸਰ ਹੈ। ਉਂਜ ਤਾਂ ਇਹ ਪੂਰੀ ਦੁਨੀਆ ’ਚ 10 ਲੱਖ ਲੋਕਾਂ ’ਚੋਂ 5-7 ਲੋਕਾਂ ’ਚ ਪਾਇਆ ਜਾਂਦਾ ਹੈ, ਪਰ ਇਸ ਤੋਂ ਪੀੜਤ ਵਿਅਕਤੀ ਦੀ ਜਾਨ ਜਾ ਸਕਦੀ ਹੈ। ਜੇਕਰ ਅੱਖ ਤੋਂ ਬਾਹਰ ਇਸ ਦਾ ਫੈਲਾਅ ਹੁੰਦਾ ਹੇੈ ਤਾਂ ਇਲਾਜ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ। ਇਸ ਕੈਂਸਰ ਦੀ ਪਰਿਵਾਰਕ ਹਿਸਟਰੀ ਹੈ। (Tumor)

ਭਾਵ ਇਹ ਜ਼ਿਆਦਾਤਰ ਉਨ੍ਹਾਂ ਨੂੰ ਹੁੰਦਾ ਹੈ, ਜਿਨ੍ਹਾਂ ਦੇ ਪਰਿਵਾਰ ’ਚ ਪਹਿਲਾਂ ਕਿਸੇ ਨੂੰ ਹੋਇਆ ਹੋਵੇ। ਵਿਦੇਸ਼ਾਂ ਦੇ ਨਾਲ ਹੁਣ ਭਾਰਤ ’ਚ ਵੀ ਇਸ ਦੇ ਮਾਮਲੇ ਆ ਰਹੇ ਹਨ। ਡਾਕਟਰ ਦੱਸਦੇ ਹਨ ਕਿ ਇਸ ਦੀ ਕੋਈ ਰੋਕਥਾਮ ਵੀ ਨਹੀਂ ਕੀਤੀ ਜਾ ਸਕਦੀ। ਇਸ ਕੈਂਸਰ ਦਾ ਪਤਾ ਲੱਗਣ ’ਤੇ ਜਲਦ ਤੋਂ ਜਲਦ ਇਲਾਜ ਹੋ ਜਾਣਾ ਚਾਹੀਦਾ ਹੈ। ਜੇਕਰ ਇਲਾਜ ’ਚ ਦੇਰੀ ਹੁੰਦੀ ਹੈ ਤਾਂ ਫਿਰ ਇਹ ਇਲਾਜ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ। ਇਸ ਦਾ ਇਲਾਜ ਸਭ ਤੋਂ ਉੱਚੇ ਪੱਧਰ ’ਤੇ ਹੈ। ਅੱਖ ਦੇ ਇਸ ਕੈਂਸਰ ਦਾ ਇੱਕ ਵਾਰ ਇਲਾਜ ਹੋਣ ’ਤੇ 50 ਫੀਸਦੀ ਕੇਸਾਂ ’ਚ ਇਸ ਦੇ 20-25 ਸਾਲ ਤੱਕ ਦੁਬਾਰਾ ਤੋਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਜੇਕਰ ਟਿਊਮਰ ਛੋਟਾ ਹੁੰਦਾ ਹੈ ਤਾਂ ਉਸ ਦਾ ਇਲਾਜ ਜਲਦ ਸੰਭਵ ਹੈ। ਕਈ ਮਾਮਲਿਆਂ ’ਚ ਅੱਖ ਵੀ ਕੱਢਣੀ ਪੈਂਦੀ ਹੈ। 31 ਸਾਲ ਦੀ ਮਹਿਲਾ ਦੀ ਅੱਖ ’ਚ ਪਾਇਆ ਗਿਆ ਇਹ ਕੈਂਸਰ:

Tumor

ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਗੁਰੂਗ੍ਰਾਮ ’ਚ ਡਾਕਟਰਾਂ ਦੀ ਟੀਮ ਨੂੰ 31 ਸਾਲ ਦੀ ਇੱਕ ਮਹਿਲਾ ’ਚ ਇਹ ਕੈਂਸਰ ਮਿਲਿਆ। ਮੈਲਿਗਨੈਂਟ ਟਿਊਮਰ-ਕੋਰੋਈਡਲ ਮੇਲੇਨੋਮਾ ਤੋਂ ਪੀੜਤ 31 ਸਾਲਾ ਮਹਿਲਾ ਦੀ ਖੱਬੀ ਅੱਖ ’ਚ ਇਹ ਕੈਂਸਰ ਸੀ, ਜਿਸ ਦੀ ਇੱਥੇ ਸਫਲਤਾਪੂਰਵਕ ਸਰਜਰੀ ਕਰਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਗਈ ਹੈ। ਫੋਰਟਿਸ ਇੰਸਟੀਚਿਊਟ ’ਚ ਆਪਥੈਲਾਮੋਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਐਚਓਡੀ ਡਾ. ਅਨੀਤਾ ਸੇਠੀ ਦੱਸਦੇ ਹਨ ਕਿ ਕੋਰੋਈਡਲ ਮੇਲੇਨੋਮਾ ਇੱਕ ਦੁਰਲੱਭ ਕਿਸਮ ਦਾ ਕੈਂਸਰ ਹੈ, ਪਰ ਇਹ ਮਾਮੂਲੀ ਹੋਣ ’ਤੇ ਵੀ ਸਰੀਰ ਦੇ ਹੋਰ ਹਿੱਸਿਆਂ ’ਚ ਫੈਲ ਜਾਂਦਾ ਹੈ।

ਇਸ ਲਈ ਇਸ ਦਾ ਤੁਰੰਤ ਇਲਾਜ ਕਰਨਾ ਜ਼ਰੂਰੀ ਹੁੰਦਾ ਹੈ। ਟਿਊਮਰ ਦੀ ਲੋਕੇਸ਼ਨ ਅੱਖ ਦੇ ਅੰਦਰ ਹੋਣ ਦੀ ਵਜ੍ਹਾ ਨਾਲ ਇਹ ਮਾਮਲਾ ਕਾਫੀ ਚੁਣੌਤੀਪੂਰਨ ਸੀ। ਸਾਡੀ ਪਹਿਲ ਟਿਊਮਰ ਨੂੰ ਕੱਢਣ ਦੇ ਨਾਲ-ਨਾਲ ਮਰੀਜ਼ ਦੀ ਨਜ਼ਰ ਸੁਰੱਖਿਅਤ ਰੱਖਣ ਦੀ ਸੀ। ਮਰੀਜ਼ ਨੂੰ ਪਲਾਕ ਬ੍ਰੇਕੀਥੈਰੇਪੀ ਦਿੱਤੀ ਗਈ ਜੋ ਕਿ ਖਾਸ ਕਿਸਮ ਦਾ ਰੇਟੀਨਲ ਆਈ ਟਿਊਮਰ ਇਲਾਜ ਹੈ। ਇਹ ਪਹਿਲਾ ਮਾਮਲਾ ਹੈ, ਜਦੋਂਕਿ ਦਿੱਲੀ-ਐਨਸੀਆਰ ਦੇ ਕਿਸੇ ਪ੍ਰਾਈਵੇਟ ਹਸਪਤਾਲ ’ਚ ਇਸ ਤਕਨੀਕ ਦੀ ਵਰਤੋਂ ਕੀਤੀ ਗਈ। ਸਰਜਰੀ ਤੋਂ 5 ਦਿਨਾਂ ਬਾਅਦ ਹੀ ਮਰੀਜ਼ ਨੂੰ ਹਸਪਤਾਲੋਂ ਛੁੱਟੀ ਮਿਲ ਗਈ।

ਮਰੀਜ਼ ਨੂੰ ਛੇ ਮਹੀਨਿਆਂ ਤੋਂ ਧੁੰਦਲਾ ਦਿਖਾਈ ਦੇ ਰਿਹਾ ਸੀ | Tumor

ਡਾਕਟਰਾਂ ਅਨੁਸਾਰ ਹਸਪਤਾਲ ’ਚ ਭਾਰਤੀ ਕਰਵਾਏ ਜਾਣ ਦੇ ਸਮੇਂ ਮਹਿਲਾ ਮਰੀਜ਼ ਨੂੰ ਪਿਛਲੇ ਛੇ ਮਹੀਨਿਆਂ ’ਚ ਖੱਬੀ ਅੱਖ ’ਚ ਧੁੰਦਲਾ ਦਿਖਾਈ ਦੇਣ ਦੀ ਸ਼ਿਕਾਇਤ ਸੀ। ਹਾਲਾਂਕਿ ਉਨ੍ਹਾਂ ਦੀ ਸੱਜੀ ਅੱਖ ’ਚ ਨਾਰਮਲ ਵਿਜ਼ਨ (6/6) ਸੀ, ਪਰ ਖੱਬੀ ਅੱਖ ’ਚ ਵਿਜ਼ਨ ਘਟ ਕੇ 6/18 ਰਹਿ ਗਈ ਸੀ। ਮੈਡੀਕਲ ਜਾਂਚ ਤੋਂ ਪਤਾ ਲੱਗਾ ਕਿ ਇਸ ਅੱਖ ’ਚ ਉਨ੍ਹਾਂ ਨੂੰ ਸ਼ੁਰੂਆਤੀ -1 ਏ ਸਟੇਜ ਦਾ ਕੈਂਸਰ ਸੀ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੀ ਅੱਖ ’ਚ 6-7 ਡਿਸਕ ਡਾਇਮੀਟਰ ਦਾ ਜ਼ਖ਼ਮ ਬਣ ਗਿਆ ਸੀ, ਜੋ ਕਿ ਮੈਕਐਲੂ ਵਾਂਗ ਵਧ ਰਿਹਾ ਸੀ।

ਟਿਊਮਰ ਉਨ੍ਹਾਂ ਦੀ ਆਪਟਿਕ ਨਰਵ ਦੇ ਨਜ਼ਦੀਕ ਸੀ ਅਤੇ ਨਾਲ ਹੀ ਰੈਟਿਨਾ ਦੇ ਬਾਕੀ ਹਿੱਸੇ ਨੂੰ ਰੇਡੀਏਸ਼ਨ ਐਕਸਪੋਜ਼ਰ ਤੋਂ ਬਚਾਉਣਾ ਸੀ। ਇਸ ਲਈ ਮਰੀਜ਼ ਦੇ ਇਲਾਜ ਲਈ ਪਲਾਕ ਬ੍ਰੇਕੀਥੈਰੇਪੀ ਦਾ ਬਦਲ ਚੁਣਿਆ ਗਿਆ। ਇਸ ਤਕਨੀਕ ’ਚ ਇੱਕ ਛੋਟੇ ਆਕਾਰ ਦੀ ਸਿਲਵਰ-ਕਵਰਡ ਡਿਸਕ-ਸ਼ੇਪ ਡਿਵਾਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤਰੀਕਾ ਕਾਫ਼ੀ ਕਾਰਗਰ ਸਾਬਤ ਹੋਇਆ, ਕਿਉਂਕਿ ਇਸ ਨਾਲ ਮਰੀਜ਼ ਦੀ ਨਜ਼ਰ ਨੂੰ ਸੁਰੱਖਿਅਤ ਕੀਤਾ ਜਾ ਸਕਿਆ। ਨਾਲ ਹੀ ਆਪਟਿਕ ਨਰਵ ਦੇ ਨਜਦੀਕ ਸਥਿਤ ਟਿਊਮਰ ਨੂੰ ਵੀ ਹਟਾਉਣ ਦੀ ਕਾਮਯਾਬੀ ਮਿਲੀ।

ਇਸ ਪ੍ਰਕਿਰਿਆ ਨਾਲ ਕੀਤਾ ਗਿਆ ਮਰੀਜ਼ ਦਾ ਇਲਾਜ

ਡਾ. ਅਨੀਤਾ ਸੇਠੀ ਦੱਸਦੇ ਹਨ ਕਿ ਮਰੀਜ਼ ਦੇ ਇਲਾਜ ਵਿਚ ਰੇਡੀਓਐਕਟਿਵ ਵੇਸਟ ਤੋਂ ਤਿਆਰ ਸਵਦੇਸ਼ੀ ਨਾਚਡ ਰੂਥੇਨੀਅਮ 106 ਪਲਾਕ ਦਾ ਇਸਤੇਮਾਲ ਕੀਤਾ। ਇਸ ਜਟਿਲ ਪ੍ਰਕਿਰਿਆ ਦੇ ਤਹਿਤ ਰੇਡੀਓਐਕਟਿਵ ਪਲਾਕ ਨੂੰ ਅੱਖ ਦੇ ਅੰਦਰ ਟਿਊਮਰ ਦੇ ਠੀਕ ਉੱਪਰ ਰੱਖਿਆ। ਆਮ ਤੌਰ ’ਤੇ ਇਹ ਜਨਰਲ ਅਨੈਸਥੀਸੀਆ ਦੇ ਕੇ ਕੀਤਾ ਜਾਂਦਾ ਹੈ। ਇਸ ਪਲਾਕ ’ਚੋਂ ਬੀਟਾ ਰੈਡੀਏਸ਼ਨ ਨਿੱਕਲਦਾ ਹੈ ਜੋ ਆਸ-ਪਾਸ ਦੇ ਟਿਸ਼ੂਜ਼ ਨੂੰ ਪ੍ਰਭਾਵਿਤ ਕੀਤੇ ਬਗੈਰ ਹੀ ਕੈਂਸਰ ਕੋਸ਼ਿਕਾਵਾਂ ’ਤੇ ਹਮਲਾ ਕਰਦਾ ਹੈ। ਦੂਜਾ ਤਰੀਕਾ ਇਹ ਹੁੰਦਾ ਹੈ ਕਿ ਸਰਜਰੀ ਕਰਕੇ ਅੱਖ ਦੇ ਪ੍ਰਭਾਵਿਤ ਹਿੱਸੇ ਜਾਂ ਪੂਰੀ ਅੱਖ ਨੂੰ ਕੱਢਿਆ ਜਾਂਦਾ ਹੈ।

ਇਸ ਪ੍ਰਕਿਰਿਆ ਦਾ ਫਾਇਦਾ ਇਹ ਹੈ ਕਿ ਇਸ ਨਾਲ ਮਰੀਜ਼ ਦੀ ਨਜ਼ਰ ਨੂੰ ਬਚਾਇਆ ਜਾ ਸਕਦਾ ਹੈ। ਇੱਕ ਹੋਰ ਬਦਲਵਾਂ ਇਲਾਜ ਇਨਊਕਲਿਐਸ਼ਨ ਵੀ ਹੈ, ਜਿਸ ਵਿਚ ਅੱਖ ਨੂੰ ਕੱਢਿਆ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਮਰੀਜ਼ ਦੀ ਨਜ਼ਰ ਪੂਰੀ ਤਰ੍ਹਾਂ ਚਲੀ ਜਾਂਦੀ ਹੈ, ਸਗੋਂ ਸਰਜ਼ਰੀ ਤੋਂ ਬਾਅਦ ਮਰੀਜ਼ ਦਾ ਚਿਹਰਾ ਵੀ ਖ਼ਰਾਬ ਲੱਗਦਾ ਹੈ। ਇੱਥੇ ਪਲਾਕ ਬ੍ਰੇਕੀਥੈਰੇਪੀ ਨੂੰ ਇਸ ਲਈ ਚੁਣਿਆ, ਤਾਂ ਕਿ ਨਾ ਸਿਰਫ਼ ਟਿਊਮਰ ਨੂੰ ਕਾਰਗਰ ਤਰੀਕੇ ਨਾਲ ਹਟਾ ਕੇ ਇਸ ਮਹਿਲਾ ਦੀਆਂ ਅੱਖਾਂ ਦੀ ਨਜ਼ਰ ਨੂੰ ਬਚਾਇਆ ਜਾ ਸਕੇ ਸਗੋਂ ਇਲਾਜ ਪੂਰਾ ਹੋਣ ਤੋਂ ਬਾਅਦ ਮਰੀਜ਼ ਦਾ ਚਿਹਰਾ ਵੀ ਨਾ ਵਿਗੜੇ। ਇਲਾਜ ਦੀ ਟੀਮ ਵਿਚ ਅਨੀਤਾ ਸੇਠੀ ਤੋਂ ਇਲਾਵਾ ਡਾ. ਨੀਰਜ ਸੰਦੂਜਾ, ਡਾ. ਅਮਲ ਰਾਇ ਚੌਧਰੀ ਸ਼ਾਮਲ ਰਹੇ।

ਦੋ ਗੇੜਾਂ ’ਚ ਕੀਤੀ ਗਈ ਪਲਾਕ ਬ੍ਰੇਕੀਥੈਰੇਪੀ | Tumor

ਡਾ. ਸੇਠੀ ਨੇ ਦੱਸਿਆ ਕਿ ਪਲਾਕ ਬ੍ਰੇਕੀਥੈਰੇਪੀ ਨੂੰ ਦੋ ਗੇੜਾਂ ਵਿਚ ਕੀਤਾ ਜਾਂਦਾ ਹੈ। ਪਹਿਲੀ ਸਰਜ਼ਰੀ ਵਿਚ ਪਲਾਕ ਇੰਸਰਸ਼ਨ ਕੀਤਾ ਜਾਂਦਾ ਹੈ। ਅਗਲੀ ਸਰਜ਼ਰੀ ਵਿਚ ਇਸ ਪਲਾਕ ਨੂੰ ਹਟਾਇਆ ਜਾਂਦਾ ਹੈ। ਪਲਾਕ ਕਿੰਨੀ ਦੇਰ ਤੱਕ ਟਿਊਮਰ ਦੇ ਸੰਪਰਕ ਵਿਚ ਰਹਿੰਦਾ ਹੈ, ਇਹ ਡੋਸੀਮੀਟ੍ਰੀ (ਵਿਗਿਆਨ ਜਿਸ ਅਨੁਸਾਰ, ਮਾਪ ਅਤੇ ਗਣਨਾ ਦੇ ਆਧਾਰ ’ਤੇ ਮਿਆਦ ਤੈਅ ਕੀਤੀ ਜਾਂਦੀ ਹੈ) ਨਾਲ ਨਿਰਧਾਰਿਤ ਹੁੰਦਾ ਹੈ। ਡੋਸੀਮੀਟ੍ਰੀ ਨੂੰ ਰੈਡੀਏਸ਼ਨ ਫ਼ਿਜਿਸਟੀ ਦੁਆਰਾ ਟਿਊਮਰ ਦੇ ਆਕਾਰ ਅਤੇ ਪਲਾਕ ਦੀ ਰੇਡੀਓਐਕਟੀਵਿਟੀ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਇਸ ਮਾਮਲੇ ਵਿਚ ਅਸੀਂ ਨਾਚਡ ਰੂਥੇਨੀਅਮ 106 ਪਲਾਕ ਦਾ ਇਸਤੇਮਾਲ ਕੀਤਾ। ਦੋਵਾਂ ਪ੍ਰਕਿਰਿਆਵਾਂ ਨੂੰ ਲਗਭਗ 75 ਘੰਟਿਆਂ ਵਿਚ ਪੂਰਾ ਕੀਤਾ ਗਿਆ।