1 ਜੂਨ ਤੋਂ 2 ਜੁਲਾਈ ਤੱਕ ਬੰਦ ਰਹਿਣਗੇ ਸਕੂਲ | Haryana School Holiday
ਚੰਡੀਗਡ੍ਹ, (ਸੱਚ ਕਹੂੰ ਨਿਊਜ਼)। ਹਰਿਆਣਾ ਸਕੂਲ ਸਿੱਖਿਆ (Haryana) ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਸੂਬੇ ’ਚ 32 ਦਿਨ ਸਕੂਲ ਬੰਦ ਰਹਿਣਗੇ। 1 ਜੂਨ ਤੋਂ 2 ਜੁਲਾਈ ਤੱਕ ਸਕੂਲਾਂ ’ਚ ਛੁੱਟੀਆਂ ਹੋਣਗੀਆਂ। 3 ਜੁਲਾਈ ਨੂੰ ਸਕੂਲ ਖੁੱਲ੍ਹਣਗੇ। ਇਸ ਗੱਲ ਦੀ ਸੰਭਾਵਨਾ ਹੈ ਕਿ ਸਿੱਖਿਆ ਵਿਭਾਗ ਗਰਮੀਆਂ ਦੀਆਂ ਛੁੱਟੀਆਂ ਸਬੰਧੀ ਵੀਰਵਾਰ ਨੂੰ ਆਪਣਾ ਨੋਟੀਫਿਕੇਸਨ ਜਾਰੀ ਕਰ ਦੇਵੇਗਾ। ਹਰਿਆਣਾ ਦੇ ਸਕੂਲਾਂ ’ਚ ਛੁੱਟੀਆਂ ਦਾ ਸਮਾਂ 30 ਦਿਨ ਰਹਿ ਗਿਆ ਹੈ। ਇਸ ਵਾਰ ਗਰਮੀਆਂ ਦੀਆਂ ਛੁੱਟੀਆਂ 1 ਜੂਨ ਤੋਂ 30 ਜੂਨ ਤੱਕ ਹੁੰਦੀਆਂ ਸਨ, ਇਸ ਲਈ ਲੋਕ ਅੰਦਾਜਾ ਲਗਾ ਰਹੇ ਸਨ ਕਿ ਇਸ ਸਾਲ ਵੀ ਹਰਿਆਣਾ ਦੇ ਸਕੂਲ 1 ਜੂਨ ਤੋਂ 30 ਜੂਨ ਤੱਕ 30 ਦਿਨ ਬੰਦ ਰਹਿਣਗੇ। ਹਾਲਾਂਕਿ ਹੁਣ ਤੱਕ ਹਰਿਆਣਾ ਦੇ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ।
ਪੰਜਾਬ ’ਚ ਬੰਦ ਹੋ ਚੁੱਕੇ ਹਨ ਸਕੂਲ | Haryana School Holiday
ਪੰਜਾਬ ਸਰਕਾਰ ਵੱਲੋਂ 2023 ਦੀਆਂ ਗਰਮੀਆਂ (Haryana) ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ਦੇ ਸਰਕਾਰੀ ਸਕੂਲਾਂ ’ਚ 1 ਜੂਨ ਤੋਂ 2 ਜੁਲਾਈ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ। ਗਰਮੀ ਅਤੇ ਹੀਟ ਸਟ੍ਰੋਕ ਦੇ ਪ੍ਰਕੋਪ ਦੇ ਮੱਦੇਨਜਰ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਲਈ ਪੱਤਰ ਵੀ ਜਾਰੀ ਕਰ ਦਿੱਤਾ ਹੈ।
ਜੂਨ ’ਚ ਤਾਪਮਾਨ 45 ਡਿਗਰੀ ਤੋਂ ਹੋਵੇਗਾ ਪਾਰ | Haryana School Holiday
ਹਾਲਾਂਕਿ ਹਰਿਆਣਾ ’ਚ ਅਜੇ ਤੱਕ ਗਰਮੀ ਨੇ (Haryana) ਆਪਣਾ ਪੂਰਾ ਅਸਰ ਨਹੀਂ ਦਿਖਾਇਆ ਹੈ ਪਰ 1 ਜੂਨ ਤੋਂ ਬਾਅਦ ਗਰਮੀ ਆਪਣੇ ਭਿਆਨਕ ਰੂਪ ’ਚ ਦੇਖਣ ਨੂੰ ਮਿਲੇਗੀ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਇਸ ਵਾਰ ਹਰਿਆਣਾ ’ਚ 92 ਫੀਸਦੀ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ ’ਚ ਦਿਨ ਅਤੇ ਰਾਤ ਦੇ ਤਾਪਮਾਨ ’ਚ ਵਾਧਾ ਹੋਵੇਗਾ। ਕੁਝ ਸਹਿਰਾਂ ’ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਵੀ 45 ਡਿਗਰੀ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਅਜਿਹੇ ’ਚ ਸਕੂਲਾਂ ਨੂੰ ਬੰਦ ਰੱਖਣਾ ਬਹੁਤ ਜਰੂਰੀ ਹੈ।