PRTC: PRTC ਮੁਲਾਜ਼ਮਾਂ ਲਈ ਇਹ ਖਾਸ ਖਬਰ

PRTC
PRTC: PRTC ਮੁਲਾਜ਼ਮਾਂ ਲਈ ਇਹ ਖਾਸ ਖਬਰ

ਠੇਕੇ ’ਤੇ ਚੱਲੇਗੀ ਪੀਆਰਟੀਸੀ ਪੰਜ ਸਾਲਾਂ ਲਈ ਫਿਰ ਠੇਕੇ ’ਤੇ ਰੱਖੇ ਜਾਣਗੇ ਡਰਾਇਵਰ ਤੇ ਕੰਡਕਟਰ | PRTC

  • ਪਿਛਲੀ ਕੰਪਨੀ ਦਾ ਖ਼ਤਮ ਹੋਣ ਜਾ ਰਿਹੈ ਠੇਕਾ, ਨਵਾਂ ਠੇਕਾ ਦੇਣ ਲਈ ਤਿਆਰੀ | PRTC

ਚੰਡੀਗੜ੍ਹ (ਅਸ਼ਵਨੀ ਚਾਵਲਾ)। PRTC: ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਇੱਕ ਵਾਰ ਫਿਰ ਠੇਕੇ ’ਤੇ ਚੱਲੇਗੀ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਜਲਦ ਹੀ ਨਵੇਂ ਠੇਕੇਦਾਰ ਨਾਲ ਮਿਲ ਕੇ ਸਰਕਾਰੀ ਬੱਸਾਂ ਨੂੰ ਚਲਾਉਣ ਲਈ ਡਰਾਇਵਰਾਂ ਤੇ ਕੰਡਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈਜਾਣਕਾਰੀ ਅਨੁਸਾਰ ਪੰਜਾਬ ਵਿੱਚ 9 ਦੇ ਲਗਭਗ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਹਜ਼ਾਰਾਂ ਸਰਕਾਰੀ ਬੱਸਾਂ ਨੂੰ ਚਲਾਇਆ ਜਾ ਰਿਹਾ ਹੈ ਅਤੇ ਪਿਛਲੀ ਸਰਕਾਰਾਂ ਸਮੇਂ ਪੱਕੇ ਤੌਰ ’ਤੇ ਡਰਾਇਵਰ ਤੇ ਕੰਡਕਟਰ ਦੀ ਭਰਤੀ ਨਾ ਹੋਣ ਕਰਕੇ ਪਿਛਲੀਆਂ ਸਰਕਾਰਾਂ ਵੱਲੋਂ ਠੇਕੇ ’ਤੇ ਮੁਲਾਜ਼ਮਾਂ ਨੂੰ ਦੇਣ ਵਾਲੀ ਏਜੰਸੀ ਰਾਹੀਂ ਹੀ ਡਰਾਇਵਰਾਂ ਤੇ ਕੰਡਕਟਰਾਂ ਨੂੰ ਰੱਖਦੇ ਹੋਏ ਆਪਣਾ ਕੰਮ ਚਲਾਇਆ ਜਾ ਰਿਹਾ ਸੀ। PRTC

Read This : ਪੰਜਾਬ ’ਚ PUNBUS ਅਤੇ PRTC ਬੱਸਾਂ ਸਬੰਧੀ ਤਾਜ਼ੀ ਅਪਡੇਟ

ਹੁਣ ਸਤੰਬਰ ਮਹੀਨੇ ਵਿੱਚ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਗਏ ਵੱਖ-ਵੱਖ ਠੇਕੇਦਾਰ ਕੰਪਨੀਆਂ ਨਾਲ ਕਰਾਰ ਖ਼ਤਮ ਹੋਣ ਜਾ ਰਹੇ ਹਨ ਅਤੇ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਨਵੀਂ  ਕੰਪਨੀ ਨਾਲ ਕਰਾਰ ਕਰਨ ਅਤੇ ਉਨ੍ਹਾਂ ਤੋਂ ਠੇਕੇ ’ਤੇ ਡਰਾਇਵਰ ਤੇ ਕੰਡਕਟਰ ਲੈਣ ਦੀ ਕਾਰਵਾਈ ਨੂੰ ਉਲੀਕ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਠੇਕੇਦਾਰ ਨਾਲ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਅਗਲੇ 3 ਤੋਂ 5 ਸਾਲਾਂ ਤੱਕ ਲਈ ਕਰਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਜਿਹੜਾ ਵੀ ਨਵਾਂ ਠੇਕੇਦਾਰ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਨਾਲ ਮੁਲਾਜ਼ਮ ਠੇਕੇ ’ਤੇ ਦੇਣ ਲਈ ਕਰਾਰ ਕਰੇਗਾ, ਉਹ ਅਗਲੇ 3 ਤੋਂ 5 ਸਾਲਾਂ ਤੱਕ ਲਈ ਆਪਣੀ ਏਜੰਸੀ ਰਾਹੀਂ ਹੀ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਡਰਾਇਵਰਾਂ ਤੇ ਕੰਡਕਟਰਾਂ ਦਿੰਦਾ ਰਹੇਗਾ PRTC

2800 ਦੇ ਕਰੀਬ ਠੇਕੇ ’ਤੇ ਕੰਮ ਕਰਦੇ ਹਨ ਡਰਾਇਵਰ ਤੇ ਕੰਡਕਟਰ | PRTC

ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਵਿੱਚ ਲਗਭਗ 2800 ਦੇ ਕਰੀਬ ਡਰਾਇਵਰ ਤੇ ਕੰਡਕਟਰ ਕੰਮ ਕਰਦੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਠੇਕੇ ’ਤੇ ਕੰਮ ਕਰਨ ਵਾਲੇ ਡਰਾਇਵਰਾਂ ਤੇ ਕੰਡਕਟਰਾਂ ਵੱਲੋਂ ਠੇਕੇਦਾਰ ਸਿਸਟਮ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਮੇਰੀ ਜਾਣਕਾਰੀ ਵਿੱਚ ਨਹੀਂ ਐ ਨਵੀਂ ਠੇਕੇ ’ਤੇ ਭਰਤੀ : ਲਾਲਜੀਤ ਭੁੱਲਰ | PRTC

ਪੰਜਾਬ ਟਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੂੰ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ , ਕਿਉਂਕਿ ਪੀਆਰਟੀਸੀ ਆਪਣੇ ਪੱਧਰ ’ਤੇ ਹੀ ਹਰ ਤਰ੍ਹਾਂ ਦੇ ਫੈਸਲੇ ਕਰਨ ਲਈ ਆਜ਼ਾਦ ਹੈ। ਉਨ੍ਹਾਂ ਕਿਹਾ ਕਿ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਉਹ ਜਾਣਕਾਰੀ ਜ਼ਰੂਰ ਲੈਣਗੇ ਕਿ ਨਵੀਂ ਭਰਤੀ ਕਿਸ ਆਧਾਰ ’ਤੇ ਕੀਤੀ ਜਾ ਰਹੀ ਹੈ। PRTC

ਪੁਰਾਣਾ ਕਰਾਰ ਹੋਣ ਜਾ ਰਿਹੈ ਖ਼ਤਮ ਤਾਂ ਕਰ ਰਹੇ ਹਾਂ ਨਵੀਂ ਕਾਰਵਾਈ : ਰਣਜੋਧ ਹਡਾਣਾ

ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਇਸ ਸਬੰਧੀ ਕਿਹਾ ਕਿ ਪਿਛਲੀ ਕੰਪਨੀ ਨਾਲ ਪੀਆਰਟੀਸੀ ਦਾ ਕਰਾਰ ਅਗਲੇ ਮਹੀਨੇ ਖ਼ਤਮ ਹੋਣ ਜਾ ਰਿਹਾ ਹੈ , ਇਸੇ ਕਰਕੇ ਨਵੀਂ ਕੰਪਨੀ ਜਾਂ ਫਿਰ ਠੇਕੇਦਾਰ ਨਾਲ ਕਰਾਰ ਕੀਤਾ ਜਾ ਰਿਹਾ ਹੈ। ਨਵੇਂ ਕਰਾਰ ਹੋਣ ਤੋਂ ਬਾਅਦ ਡਰਾਇਵਰ ਤੇ ਕੰਡਕਟਰ ਨਵੀਂ ਕੰਪਨੀ ਰਾਹੀਂ ਹੀ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਵਿੱਚ ਕੰਮ ਕਰਨਗੇ। PRTC