News Delhi : ਇਸ ਵਿਗਿਆਨੀ ਨੇ ਆਪਣੀ ਮੌਤ ਤੋਂ ਪਹਿਲਾਂ ਦੁਨੀਆਂ ਨੂੰ ਕੀਤਾ ਅਲਰਟ, ਦੇਖੋ ਮੌ+ਤ ਸਮੇਂ ਦੀ ਵੀਡੀਓ

Sameer Khandekar

Sameer Khandekar : ਕਹਿੰਦੇ ਨੇ ਮੌ+ਤ ਤੋਂ ਕੋਈ ਨਹੀਂ ਭੱਜ ਸਕਦਾ, ਇੱਕ ਅਟਲ ਸੱਚਾਈ ਹੈ। ਬਾਵਜ਼ੂਦ ਇਸ ਦੇ ਪਤਾ ਨਹੀਂ ਹਰ ਇਨਸਾਨ ਅੱਜ ਪੈਸਿਆਂ ਦੇ ਪਿੱਛੇ ਭੱਜਦਾ ਨਜ਼ਰ ਆ ਰਿਹਾ ਹੈ। ਇਨਸਾਨ ਦੇ ਕੋਲ, ਇਨਸਾਨ ਲਈ ਹੀ ਸਮਾਂ ਨਹੀਂ ਹੈ। ਲਾਲਚ, ਨਫ਼ਰਤ, ਹੰਕਾਰ ’ਚ ਡੁੱਬੇ ਹਿਨਸਾਨ ਭੁੱਲ ਜਾਂਦਾ ਹੈ ਕਿ ਨਾਲ ਹੀ ਕੁਝ ਨਹੀਂ ਜਾਂਦਾ। ਅਜਿਹਾ ਹੀ ਭਾਵੁਕ ਕਰਨ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ ਕਾਨਪੁਰ ਆਈਆਈਟੀ ’ਚ ਜਿੱਥੇ ਦੇਸ਼ ਦੇ ਲਈ ਸੀਨੀਅਰ ਵਿਗਿਆਨੀ ਪ੍ਰੋ. ਸਮੀਰ ਖਾਂਡੇਕਰ ਮੰਚ ’ਤੇ ਬੋਲਦੇ ਹੋਏ ਅਚਾਨਕ ਹੇਠਾਂ ਡਿੱਗ ਗਏ। ਲੋਕਾਂ ਨੂੰ ਲੱਗਿਆ ਸ਼ਾਇਦ ਉਹ ਭਾਵੁਕ ਹੋ ਕੇ ਬੈਠੇ ਹਨ। ਅਜਿਹੇ ’ਚ ਇਸ ਦੁੱਖ ਦੀ ਘੜੀ ’ਚ ਸੀਨੀਅਰ ਵਿਗਿਆਨੀ ਦੇ ਆਖ਼ਰੀ ਸ਼ਬਦ ਹਰ ਇਨਸਾਨ ਦੇ ਦਿਲ ਨੂੰ ਛੂਹ ਗਏ। ਮਰਨ ਤੋਂ ਪਹਿਲਾਂ ਉਲ੍ਹਾਂ ਕਿਹਾ, ‘‘ਆਪਣੀ ਸਿਹਤ ਦਾ ਧਿਆਨ ਰੱਖੋ। … ਦੋਸਤੋ ਇਹ ਸ਼ਬਦ ਜਿੰਨਾ ਛੋਟਾ ਹੈ ਓਨਾ ਹੀ ਡੂੰਘਾ ਵੀ ਹੈ। (News Delhi)

Also Read : ਭੂਚਾਲ ਦੇ ਤੇਜ਼ ਝਟਕੇ, ਸਹਿਮੇ ਲੋਕ

ਅੱਜ ਸੱਚਮੁਚ ਹੀ ਹਰ ਇਨਸਾਨ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਹੋਵੇਗਾ। ਕਿਉਂਕਿ ਪੈਸੇ ਨਾਲ ਐਸ਼ੋ ਆਰਾਮ ਖਰੀਦਿਆ ਜਾ ਸਕਦਾ ਹੈ, ਪਰ ਚੰਗੀ ਸਿਹਤ ਤੇ ਸਕੂਨ ਨਹੀਂ। ਮਰਨ ਤੋਂ ਪਹਿਲਾਂ ਵਿਗਿਆਨੀ ਦੇ ਆਖਰੀ ਸ਼ਬਦ ਪ੍ਰੋਗਰਾਮ ’ਚ ਮੌਜ਼ੂਦ ਹਰ ਇਨਸਾਨ ਨੂੰ ਇਹ ਸੋੋਚਣ ਲਈ ਮਜ਼ਬੂਰ ਕਰ ਗਏ ਕਿ ਇਨਸਾਨ ਦੇ ਨਾਲ ਕੁਝ ਨਹੀਂ ਜਾਂਦਾ, ਇਸ ਲਈ ਥੋੜ੍ਹਾ ਸਮਾਂ ਆਪਣੀ ਸਿਹਤ ਨੂੰ ਲੈ ਕੇ ਕੱਢਣਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ 55 ਸਾਲ ਦੇ ਪ੍ਰੋ. ਖਾਂਡੇਕਰ ਆਈਆਈਟੀ ਕਾਨਪੁਰ ’ਚ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਸੀਨੀਅਰ ਵਿਗਿਆਨੀ ਹੋਣ ਦੇ ਨਾਲ ਹੀ ਡੀਨ ਆਫ਼ ਸਟੂਡੈਂਟ ਅਫੇਅਰ ਦੇ ਅਹੁਦੇ ’ਤੇ ਵੀ ਮੌਜ਼ੂਦ ਸਨ। (News Delhi)

ਪਰਿਵਾਰ ’ਚ ਮਾਤਾ ਪਿਤਾ ਤੋਂ ਇਲਾਵਾ ਆਪਣੀ ਪਤਨੀ ਤੇ ਪੁੱਤਰ ਨੂੰ ਛੱਡ ਗਏ ਹਨ। ਪ੍ਰੋ. ਖਾਂਡੇਕਰ ਦਾ ਜਨਮ 10 ਨਵੰਬਰ 1971 ਨੂੰ ਜਬਲਪੁਰ ’ਚ ਹੋਇਆ ਸੀ। ਸਾਲ 2000 ’ਚ ਆਈਆਈਟੀ ਕਾਨਪੁਰ ਤੋਂ ਬੀਟੈੱਕ ਅਤੇ ਜ਼ਰਮਨੀ ਤੋਂ 2004 ’ਚ ਪੀਐੱਚਡੀ ਕੀਤੀ ਸੀ। ਇਸ ਤੋਂ ਬਾਅਦ 2004 ’ਚ ਆਈਆਈਟੀ ’ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ’ਤੇ ਜੁਆਇਨ ਕੀਤਾ ਸੀ। 2009 ’ਚ ਐਸੋਸੀਏਟ ਪ੍ਰੋਫੈਸਰ, 2014 ਤੋਂ ਪ੍ਰੋਫੈਸਰ, 2020 ’ਚ ਮਕੈਨਿਕਲ ਇੰਜੀਨੀਅਰਿੰਗ ਦੇ ਵਿਭਾਗ ਪ੍ਰਧਾਨ ਬਣੇ। 2023 ’ਚ ਉਨ੍ਹਾਂ ਨੂੰ ਡੀਨ ਆਫ਼ ਸਟੂਡੈਂਟ ਅਫੇਅਰ ਅਹੁਦੇ ਦੀ ਜ਼ਿੰਮੇਵਾਰੀ ਮਿਲੀ। ਪ੍ਰੋ. ਖਾਂਡੇਕਰ ਪ੍ਰੋ. ਐੱਚਸੀ ਵਰਮਾ ਵੱਲੋਂ ਚਲਾਏ ਜਾ ਰਹੇ ਸਿੱਖਿਆ ਸਪਾਨ ਆਸ਼ਰਮ ਨਾਲ ਵੀ ਜੁੜੇ ਹੋਏ ਸਨ। (Sameer Khandekar)