ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Punjab News : ਪੰਜਾਬ ਸਰਕਾਰ ਵੱਲੋ ਮਾਲਵਾ ਏਰੀਏ ਦੇ ਤਿੰਨ ਜ਼ਿਲ੍ਹਿਆਂ ਫ਼ਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸਰਹੰਦ ਫੀਡਰ ਨਹਿਰ ਤੇ ਰਾਜਸਥਾਨ ਨਹਿਰ ਦੇ ਨਾਲ ਚੜ੍ਹਦੇ ਪਾਸੇ ਤੀਜੀ ਮਾਲਵਾ ਨਹਿਰ ਦੀ ਉਸਾਰੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀਂ ਪਿੰਡ ਦੋਦਾ ਵਿਖੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਨਹਿਰ ਵਾਸਤੇ ਜ਼ਮੀਨ ਦਾ ਮੁਆਇਨਾ ਕਰ ਨਹਿਰੀ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤੋਂ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਇਸ ਪ੍ਰੋਜੈਕਟ ਨੂੰ ਜਲਦੀ ਤੋ ਜਲਦੀ ਨਹਿਰ ਦੀ ਉਸਾਰੀ ਨੂੰ ਪੂਰਾ ਕਰਕੇ ਕਿਸਾਨਾਂ ਤੱਕ ਨਹਿਰੀ ਪਾਣੀ ਪੁੱਜਦਾ ਹੋ ਸਕੇ। Malwa Nehar
ਮਾਲਵਾ ਨਹਿਰ ਦੀ ਉਸਾਰੀ ਸ਼ੁਰੂ | Punjab News
ਇਸ ਸਬੰਧੀ ਇੱਕ ਮਿਲਣੀ ਦੌਰਾਨ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਐਡਵੋਕੇਟ ਨੇ ਗੱਲਬਾਤ ਕਰਦਿਆ ਦੱਸਿਆ ਕਿ ਮੈ ਕਈ ਵਾਰ ਮਾਲਵਾ ਨਹਿਰ ਉਸਾਰੀ ਲਈ ਕ੍ਰਿਸ਼ਨ ਕੁਮਾਰ ਸੈਕਟਰੀ ਨੂੰ ਮਿਲਿਆ ਸੀ। ਜਿਸ ਦੀ ਬਦੌਲਤ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਮਾਲਵਾ ਨਹਿਰ ਦੀ ਉਸਾਰੀ ਦੀ ਯੋਜਨਾ ਸੁਰੂ ਹੋ ਚੁੱਕੀ ਹੈ। ਉਨ੍ਹਾ ਅੱਗੇ ਕਿਹਾ ਕਿ ਮਾਲਵਾ ਨਹਿਰ ਦੀ ਉਸਾਰੀ ਮੁਕੰਮਲ ਹੌਣ ਨਾਲ ਨਹਿਰੀ ਪਾਣੀ ਦੀ ਤੰਗੀ ਝੱਲ ਰਹੇ ਖੇਤਾਂ ਤੱਕ ਜਲਦੀ ਨਹਿਰੀ ਪਾਣੀ ਪੁੱਜਦਾ ਕੀਤਾ ਜਾ ਸਕੇ। Punjab News
govt of Punjab : ਜਿਸ ਨਾਲ ਤਿੰਨ ਜ਼ਿਲ੍ਹਿਆ ਫਿਰੋਜ਼ਪੁਰ, ਫਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਆਦਿ ਦੇ 62 ਪਿੰਡਾ ਦੇ ਕਿਸਾਨਾ ਦੇ ਕਰੀਬ ਦੋ ਲੱਖ ਏਕੜ ਰਕਬੇ ਨੂੰ ਨਹਿਰ ਦੀ ਸਿੰਚਾਈ ਸਹੂਲਤ ਮਿਲੇਗੀ। ਹਰ ਖੇਤ ਤੱਕ ਪਾਣੀ ਪੁੱਜਦਾ ਕਰਨ ਲਈ ਹੀ ਮਾਲਵਾ ਨਹਿਰ’ ਦੀ ਉਸਾਰੀ ਕੀਤੀ ਜਾ ਰਹੀ ਹੈ, ਜੋ ਕਿ ਤਕਰੀਬਨ 150 ਕਿੱਲੋਮੀਟਰ ਲੰਬੀ ਹੋਵੇਗੀ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਨਹਿਰ ਹੋਵੇਗੀ, ਜਿਸ ਨੂੰ ਪੰਜਾਬ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਜਿਸ ਤੇ 2300 ਸੌ ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ। Punjab News
ਤਿੰਨ ਜ਼ਿਲ੍ਹਿਆਂ ਦੇ 62 ਪਿੰਡਾਂ ਨੂੰ ਕਰੇਗੀ ਕਵਰ | Punjab News
ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋ ਜਲ ਸਰੋਤ ਮਹਿਕਮੇ ਨਾਲ ਕਈ ਮੀਟਿੰਗਾ ਕਰਕੇ ਇਸ ਨਵੀ ਮਾਲਵਾ ਨਹਿਰ ਨੂੰ ਬਣਾਏ ਜਾਣ ਨੂੰ ਲੈ ਕੇ ਹਰੀ ਝੰਡੀ ਦਿੱਤੀ ਗਈ ਹੈ। ਜਲ ਸਰੋਤ ਵਿਭਾਗ ਵੱਲੋ ਮਾਲਵਾ ਨਹਿਰ ਦੀ ਉਸਾਰੀ ਦਾ ਪ੍ਰਾਜੈਕਟ ਤਿਆਰ ਕਰਕੇ ਨਹਿਰ ਦੀ ਉਸਾਰੀ ਸੁਰੂ ਹੋ ਗਈ ਹੈ। ਇਹ ’ਮਾਲਵਾ ਨਹਿਰ’ ਹਰੀਕੇ ਹੈੱਡ ਵਰਕਸ ਤੋਂ ਨਿਕਲੇਗੀ ਤੇ ਮਾਲਵੇ ਦੇ ਤਿੰਨ ਜ਼ਿਲ੍ਹਿਆਂ ਦੇ 62 ਪਿੰਡਾਂ ਨੂੰ ਕਵਰ ਕਰੇਗੀ ਤੇ 62 ਪਿੰਡਾ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲਣ ਕਰਕੇ ਧਰਤੀ ਹੇਠਲੇ ਕੀਮਤੀ ਪਾਣੀ ਨੂੰ ਬਚਾਇਆ ਜਾਵੇਗਾ। ਯਕੀਨਨ ਇਹ ਮਾਲਵਾ ਨਹਿਰ ਵੱਖ ਵੱਖ ਪਿੰਡਾ ਦੇ ਕਿਸਾਨਾ ਲਈ ਸਦੀਆ ਤੱਕ ਵਰਦਾਨ ਸਾਬਿਤ ਹੋਵੇਗੀ। Punjab News
Read Also : Bathinda News: ਸਾਉਣ ਦੇ ਮੀਂਹ ਨਾਲ ਬਠਿੰਡਾ ਦੀਆਂ ਸੜਕਾਂ ਬਣੀਆਂ ਸਮੁੰਦਰ
ਜ਼ਿਕਰਯੋਗ ਹੈ ਕਿ ਸਰਹਿੰਦ ਫੀਡਰ ਨਹਿਰ ਦੇ ਚੜ੍ਹਦੇ ਪਾਸੇ ਪੈਂਦਾ ਕੁੱਝ ਰਕਬੇ ਨੂੰ ਲਿਫ਼ਟ ਪੰਪਾਂ ਜ਼ਰੀਏ ਸਿੰਜਿਆ ਜਾਂਦਾ ਹੈ । ਮਾਲਵਾ ਨਹਿਰ ਬਣਨ ਨਾਲ ਸਰਹਿੰਦ ਫੀਡਰ ਨਹਿਰ ਤੋਂ ਬੋਝ ਘਟੇਗਾ। ਮਾਲਵਾ ਨਹਿਰ ਦੀ ਉਸਾਰੀ ਨੂੰ ਲੈ ਕੇ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਕਿਸ਼ਾਨਾ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਤੇ ਕਿਸਾਨ ਇਸ ਪ੍ਰੋਜੈਕਟ ਦੇ ਜਲਦੀ ਮੁਕੰਮਲ ਹੌਣ ਦੀ ਉਮੀਦ ਪ੍ਰਗਟ ਕਰ ਰਹੇ। ਇਸ ਮੌਕੇ ਰੌਬੀ ਸੰਧੂ ਪੀ ਏ, ਬੇਅੰਤ ਸਿੰਘ ਹਕੂਮਤ ਸਿੰਘ ਵਾਲਾ, ਲਖਵੀਰ ਸਿੰਘ ਪੀ ਏ, ਡਾ ਕੁਲਦੀਪ ਸਿੰਘ ਨਾਗੀ ਕੋਆਰਡੀਨੇਟਰ ਮੈਡੀਕਲ ਵਿੰਗ, ਡਾ ਰਾਕੇਸ਼ ਕੁਮਾਰ ਮਹਿਤਾ, ਡਾ ਜਸਵਿੰਦਰ ਸਿੰਘ ਸਕੂਰ, ਡਾ ਸੁਖਜਿੰਦਰ ਸਿੰਘ ਘੱਲ ਖੁਰਦ, ਡਾ ਕੁਲਦੀਪ ਸਿੰਘ ਕੈਲਾਸ, ਡਾ ਬਸੰਤ ਸਿੰਘ ਬਰਾੜ ਜਵਾਹਰ ਸਿੰਘ ਵਾਲਾ, ਡਾ ਸੁਖਜਿੰਦਰ ਸਿੰਘ ਬਰਾੜ ਜਵਾਹਰ ਸਿੰਘ ਵਾਲਾ, ਡਾ ਹਰਪ੍ਰੀਤ ਸਿੰਘ, ਡਾ ਚਮਕੌਰ ਸਿੰਘ ਤੋ ਇਲਾਵਾ ਵੱਖ-ਵੱਖ ਪਿੰਡਾ ਦੇ ਮੋਹਤਬਾਰ ਆਗੂ ਮੌਜੂਦ ਸਨ। Punjab News