ਹਾਰਦਿਕ ਦੀ ਜਗ੍ਹਾ ਪ੍ਰਸਿੱਧ ਕ੍ਰਿਸ਼ਣਾਂ ਨੂੰ ਟੀਮ ’ਚ ਮੌਕਾ | Hardik Pandya
- ਪਾਂਡਿਆ ਬੰਗਲਾਦੇਸ਼ ਖਿਲਾਫ ਹੋਏ ਮੈਚ ਦੌਰਾਨ ਹੋਏ ਸਨ ਜ਼ਖਮੀ | Hardik Pandya
ਨਵੀਂ ਦਿੱਲੀ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦੇ ਹੁਣ ਸਾਰੀਆਂ ਟੀਮਾਂ ਦੇ ਲੀਗ ਦੇ ਮੁਕਾਬਲੇ ਖਤਮ ਹੋਣ ’ਤੇ ਹਨ। ਭਾਰਤੀ ਟੀਮ ਦੇ ਵੀ ਲੀਗ ਦੇ 2 ਹੀ ਮੁਕਾਬਲੇ ਬਾਕੀ ਹਨ। ਟੀਮ ਇੰਡੀਆ ਦਾ ਆਉਣ ਵਾਲਾ ਮੁਕਾਬਲਾ 5 ਨਵੰਬਰ ਨੂੰ ਦੱਖਣੀ ਅਫਰੀਕਾ ਨੇ ਨਾਲ ਹੈ ਅਤੇ ਲੀਗ ਦਾ ਆਖਿਰੀ ਮੁਕਾਬਲਾ 12 ਨਵੰਬਰ ਨੂੰ ਨੀਦਰਲੈਂਡ ਨਾਲ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਭਾਰਤੀ ਟੀਮ ਉਸ ਤੋਂ ਪਹਿਲਾਂ ਹੀ ਸੈਮੀਫਾਈਨਲ ’ਚ ਪਹੁੰਚ ਚੁੱਕੀ ਹੈ। ਭਾਰਤੀ ਟੀਮ ਨੇ ਵਿਸ਼ਵ ਕੱਪ ’ਚ ਆਪਣੇ ਸਾਰੇ ਮੈਚ ਜਿੱਤੇ ਹਨ। (Hardik Pandya)
ਇਹ ਵੀ ਪੜ੍ਹੋ : ਸਰਕਾਰ ਔਰਤਾਂ ਨੂੰ ਦੇ ਰਹੀ ਐ ਲੱਖ ਰੁਪਏ ਦੇ ਫ਼ਾਇਦੇ ਵਾਲੀ ਸਕੀਮ, ਹੁਣੇ ਦੇਖੋ
ਪਰ ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਟੀਮ ਇੰਡੀਆ ਦੇ ਆਲਰਾਉਂਡਰ ਖਿਡਾਰੀ ਹਾਰਦਿਕ ਪਾਂਡਿਆ ਹੁਣ ਪੂਰੇ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਇਹ ਭਾਰਤੀ ਟੀਮ ਦੀ ਚੰਗੀ ਗੱਲ ਨਹੀਂ ਹੈ। ਦੱਸ ਦੇਈਏ ਕਿ ਹਾਰਦਿਕ ਪਾਂਡਿਆ ਭਾਰਤੀ ਟੀਮ ਦੇ ਇੱਕ ਤਜ਼ੁਰਬੇਕਾਰ ਖਿਡਾਰੀ ਹਨ, ਅਤੇ ਕਈ ਵੱਡੇ ਮੁਕਾਬਲਿਆਂ ’ਚ ਚੰਗਾ ਪ੍ਰਦਰਸ਼ਨ ਕਰ ਚੁੱਕੇ ਹਨ।
ਬੰਗਲਾਦੇਸ਼ ਖਿਲਾਫ ਹੋਏ ਸਨ ਜਖਮੀ | Hardik Pandya
ਪਾਂਡਿਆ ਭਾਰਤ ਦੇ ਬੰਗਲਾਦੇਸ਼ ਖਿਲਾਫ ਪੁਣੇ ’ਚ ਹੋਏ ਮੈਚ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੇ ਓਵਰ ਦੀਆਂ ਬਾਕੀ ਰਹਿੰਦੀਆਂ 3 ਗੇਂਦਾਂ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਕੀਤੀਆਂ ਸਨ। ਹਾਰਦਿਕ ਦੇ ਬਾਹਰ ਹੋਣ ਕਰਕੇ ਭਾਰਤੀ ਟੀਮ ਲਈ ਦੁਖਦ ਖਬਰ ਹੈ। ਹਾਰਦਿਕ ਪਾਂਡਿਆ ਵਿਸ਼ਵ ਕੱਪ ਦੇ ਸਿਫਰ 2 ਹੀ ਮੈਚ ਖੇਡੇ ਹਨ, ਅਸਟਰੇਲੀਆ ਅਤੇ ਅਫਗਾਨਿਸਤਾਨ ਖਿਲਾਫ। ਅਗਲੇ ਮੁਕਾਬਲੇ ’ਚ ਉਹ ਜ਼ਖਮੀ ਹੋ ਗਏ ਸਨ। ਭਾਰਤ ਦਾ ਤੀਜਾ ਮੁਕਾਬਲਾ ਬੰਗਲਾਦੇਸ਼ ਖਿਲਾਫ ਖੇਡਿਆ ਜਾ ਰਿਹਾ ਸੀ, ਜਿੱਥੇ ਪਾਂਡਿਆ ਦਾ ਪੈਰ ਮੁੜ ਗਿਆ ਸੀ, ਜਿਸ ਕਰਕੇ ਉਹ ਭਾਰਤ ਦੇ ਅਗਲੇ ਮੁਕਾਬਲਿਆਂ ਤੋਂ ਬਾਹਰ ਰਹੇ ਸਨ। (Hardik Pandya)
ਪਰ ਹੁਣ ਪੂਰੇ ਵਿਸ਼ਵ ਕੱਪ ਤੋਂ ਹੀ ਬਾਹਰ ਹੋ ਗਏ ਹਨ। ਪਾਂਡਿਆ ਦਾ ਸੈਮੀਫਾਈਨਲ ਤੋਂ ਬਾਹਰ ਹੋਣਾ ਭਾਰਤ ਲਈ ਵੱਡਾ ਝਟਕਾ ਹੈ। ਪਾਂਡਿਆ ਨਿਊਜੀਲੈਂਡ, ਇੰਗਲੈਂਡ ਅਤੇ ਸ਼੍ਰੀਲੰਕਾ ਖਿਲਾਫ ਹੋਏ ਮੈਚ ਦੌਰਾਨ ਨਹੀਂ ਖੇਡੇ ਸਨ। ਫਿਲਹਾਲ ਭਾਰਤੀ ਟੀਮ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਹੈ। ਉਸ ਨੇ ਹੁਣ ਤੱਕ 7 ਮੈਚ ਖੇਡੇ ਹਨ ਅਤੇ ਸਾਰੇ ਹੀ ਆਪਣੇ ਨਾਂਅ ਕੀਤੇ ਹਨ। ਹੁਣ ਪਾਂਡਿਆ ਦੀ ਜਗ੍ਹਾ ’ਤੇ ਪ੍ਰਸਿੱਧ ਕ੍ਰਿਸ਼ਣਾ ਨੂੰ ਮੌਕਾ ਦਿੱਤਾ ਗਿਆ ਹੈ, ਪ੍ਰਸਿੱਧ ਕ੍ਰਿਸ਼ਣਾ ਕੋਲ ਕੌਮਾਂਤਰੀ ਮੈਚਾਂ ਦਾ ਕੋਈ ਜ਼ਿਆਦਾ ਤਜੁਰਬਾ ਤਾਂ ਨਹੀਂ ਹੈ। ਉਨ੍ਹਾਂ ਨੇ ਹੁਣ ਤੱਕ 17 ਇੱਕਰੋਜ਼ਾ ਮੈਚ ਖੇਡੇ ਹਨ ਅਤੇ 29 ਵਿਕਟਾਂ ਹਾਸਲ ਕੀਤੀਆਂ ਹਨ, ਉਨ੍ਹਾਂ ਦਾ ਚੰਗਾ ਪ੍ਰਦਰਸ਼ਨ 12 ਦੌੜਾਂ ਦੇ ਕੇ 4 ਵਿਕਟਾਂ ਲੈਣ ਦਾ ਹੈ।