12 ਜਨਵਰੀ ਤੋਂ ਨਿਊਜੀਲੈਂਡ ਖਿਲਾਫ ਸ਼ੁਰੂ ਹੋਵੇਗੀ 5 ਮੈਚਾਂ ਦੀ ਲੜੀ
ਲਾਹੌਰ (ਏਜੰਸੀ)। ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਨੇ ਕੋਚਿੰਗ ਸੈੱਟਅੱਪ ’ਚ ਬਦਲਾਅ ਕਰਦੇ ਹੋਏ ਯਾਸਿਰ ਅਰਾਫਾਤ ਨੂੰ ਨਿਊਜੀਲੈਂਡ ’ਚ 12 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ ਲਈ ਕੋਚ ਨਿਯੁਕਤ ਕੀਤਾ ਗਿਆ ਹੈ। ਅਰਾਫਾਤ ਸਾਈਮਨ ਹੈਲਮੋਟ ਦੀ ਥਾਂ ਲੈਣਗੇ। ਮੀਡੀਆ ਰਿਪੋਰਟਾਂ ਮੁਤਾਬਕ ਅਰਾਫਾਤ ਪਾਕਿਸਤਾਨ ਦੇ ਟੀ-20 ਮਾਹਿਰਾਂ ਨਾਲ ਨਿਊਜੀਲੈਂਡ ਲਈ ਰਵਾਨਾ ਹੋਣਗੇ। ਮੰਨਿਆ ਜਾ ਰਿਹਾ ਹੈ। (Pakistan Cricket)
ਇਹ ਵੀ ਪੜ੍ਹੋ : Punjab ਸਮੇਤ 7 ਸੂਬਿਆਂ ’ਚ ਸੰਘਣੀ ਧੁੰਦ ਦਾ ਕਹਿਰ, ਜਾਣੋ ਇਸ ਦਿਨ ਪਵੇਗਾ ਮੀਂਹ
ਕਿ ਫਿਲਹਾਲ ਉਨ੍ਹਾਂ ਨੂੰ ਸਿਰਫ ਇਕ ਸੀਰੀਜ ਲਈ ਰਾਸ਼ਟਰੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਅਰਾਫਾਤ ਨੂੰ ਨਿਊਜੀਲੈਂਡ ਦੇ ਨਾਲ-ਨਾਲ ਇੰਗਲੈਂਡ ’ਚ ਵੀ ਕੋਚਿੰਗ ਦਾ ਪਹਿਲਾਂ ਤਜਰਬਾ ਹੈ। ਉਨ੍ਹਾਂ 13 ਟੀ-20 ਸਮੇਤ 27 ਕੌਮਾਂਤਰੀ ਕ੍ਰਿਕੇਟ ਮੈਚ ਖੇਡੇ ਹਨ ਅਤੇ 2009 ਦੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਪਾਕਿਸਤਾਨ ਦੀ ਟੀਮ ਦਾ ਹਿੱਸਾ ਸਨ। ਹਾਲਾਂਕਿ ਉਨ੍ਹਾਂ ਟੂਰਨਾਮੈਂਟ ’ਚ ਸਿਰਫ ਇੱਕ ਹੀ ਮੈਚ ਖੇਡਿਆ ਸੀ। ਇਸ ਤੋਂ ਪਹਿਲਾਂ ਉਮਰ ਗੁਲ ਨੂੰ ਤੇਜ਼ ਗੇਂਦਬਾਜੀ ਕੋਚ, ਸ਼ਈਦ ਅਜਮਲ ਨੂੰ ਸਪਿਨ ਗੇਂਦਬਾਜੀ ਕੋਚ ਅਤੇ ਐਡਮ ਹੋਲੀਓਕੇ ਨੂੰ ਬੱਲੇਬਾਜੀ ਕੋਚ ਐਲਾਨਿਆ ਗਿਆ ਸੀ। (Pakistan Cricket)
12 ਜਨਵਰੀ ਤੋਂ ਨਿਊਜੀਲੈਂਡ ’ਚ ਖੇਡਣੀ ਹੈ 5 ਇੱਕਰੋਜ਼ਾ ਮੈਚਾਂ ਦੀ ਲੜੀ
ਅਸਟਰੇਲੀਆ ਖਿਲਾਫ ਲੜੀ ਤੋਂ ਬਾਅਦ ਪਾਕਿਸਤਾਨੀ ਟੀਮ 5 ਟੀ-20 ਮੈਚਾਂ ਦੀ ਲੜੀ ਖੇਡਣ ਲਈ ਨਿਊਜੀਲੈਂਡ ਦੇ ਟੂਰ ਲਈ ਰਵਾਨਾ ਹੋਵੇਗੀ। ਨਿਊਜੀਲੈਂਡ ਖਿਲਾਫ ਪਹਿਲਾ ਟੀ-20 ਮੈਚ 12 ਜਨਵਰੀ ਨੂੰ ਖੇਡਿਆ ਜਾਣਾ ਹੈ ਅਤੇ ਆਖਰੀ ਟੀ-20 ਮੈਚ 21 ਜਨਵਰੀ ਨੂੰ ਖੇਡਿਆ ਜਾਣਾ ਹੈ। (Pakistan Cricket)
ਅਰਾਫਾਤ ਕੋਲ ਨਿਊਜੀਲੈਂਡ ਅਤੇ ਇੰਗਲੈਂਡ ’ਚ ਕੋਚਿੰਗ ਦਾ ਤਜਰਬਾ
ਅਰਾਫਾਤ ਕੋਲ ਨਿਊਜੀਲੈਂਡ ਦੇ ਨਾਲ-ਨਾਲ ਇੰਗਲੈਂਡ ’ਚ ਵੀ ਕੋਚਿੰਗ ਦਾ ਤਜਰਬਾ ਹੈ। ਉਨ੍ਹਾਂ ਪਾਕਿਸਤਾਨ ਲਈ 13 ਟੀ-20 ਮੈਚਾਂ ਸਮੇਤ 27 ਕੌਮਾਂਤਰੀ ਮੈਚ ਖੇਡੇ ਹਨ। ਉਹ 2009 ’ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਪਾਕਿਸਤਾਨੀ ਟੀਮ ਦਾ ਵੀ ਹਿੱਸਾ ਵੀ ਸਨ। ਹਾਲਾਂਕਿ ਉਹ ਟੂਰਨਾਮੈਂਟ ’ਚ ਸਿਰਫ ਇੱਕ ਮੈਚ ਖੇਡਣ ਦਾ ਹੀ ਮੌਕਾ ਮਿਲਿਆ ਸੀ। (Pakistan Cricket)