Expressway News: ਇਹ ਸੂਬੇ ਦੇ 9 ਜ਼ਿਲ੍ਹਿਆਂ ’ਚੋਂ ਲੰਘੇਗਾ ਇਹ ਨਵਾਂ ਐਕਸਪ੍ਰੈੱਸਵੇਅ, 5 ਘੰਟਿਆਂ ’ਚ ਪੂਰਾ ਹੋਵੇਗਾ ਇਹ ਸ਼ਹਿਰ ਤੱਕ ਦਾ ਸਫਰ

Expressway News
Expressway News: ਇਹ ਸੂਬੇ ਦੇ 9 ਜ਼ਿਲ੍ਹਿਆਂ ’ਚੋਂ ਲੰਘੇਗਾ ਇਹ ਨਵਾਂ ਐਕਸਪ੍ਰੈੱਸਵੇਅ, 5 ਘੰਟਿਆਂ ’ਚ ਪੂਰਾ ਹੋਵੇਗਾ ਇਹ ਸ਼ਹਿਰ ਤੱਕ ਦਾ ਸਫਰ

Expressway News: ਮੁਜ਼ੱਫਰਨਗਰ (ਸੱਚ ਕਹੂੰ/ਅਨੂ ਸੈਣੀ)। ਉੱਤਰ ਪ੍ਰਦੇਸ਼ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਐਕਸਪ੍ਰੈਸਵੇਅ ਦਾ ਜਾਲ ਵਿਛਾਇਆ ਜਾ ਰਿਹਾ ਹੈ, ਸੂਬੇ ਨੂੰ ਕਈ ਐਕਸਪ੍ਰੈਸਵੇਅ ਦਾ ਤੋਹਫ਼ਾ ਦਿੱਤਾ ਗਿਆ ਹੈ, ਜਦੋਂ ਕਿ ਕਈ ਹੋਰ ਜਲਦੀ ਹੀ ਆਮ ਲੋਕਾਂ ਲਈ ਖੋਲ੍ਹੇ ਜਾ ਸਕਦੇ ਹਨ, ਤੇ ਜਲਦੀ ਹੀ 1 ਹੋਰ ਐਕਸਪ੍ਰੈਸਵੇਅ ਇਸ ਸੂਚੀ ’ਚ ਸ਼ਾਮਲ ਕੀਤਾ ਜਾਵੇਗਾ।

ਇਹ ਖਬਰ ਵੀ ਪੜ੍ਹੋ : Earthquake: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਘਰਾਂ ਤੋਂ ਬਾਹਰ ਨਿਕਲੇ ਲੋਕ, 4.8 ਰਹੀ ਤੀਬਰਤਾ

ਘੱਟ ਹੋ ਜਾਵੇਗੀ ਦੂਰੀ | Expressway News

ਤੁਹਾਨੂੰ ਦੱਸ ਦੇਈਏ ਕਿ ਨਵੇਂ ਐਕਸਪ੍ਰੈਸਵਅੇ ਦਾ ਨਾਂਅ ਗਾਜ਼ੀਆਬਾਦ ਕਾਨਪੁਰ ਐਕਸਪ੍ਰੈਸਵੇਅ ਹੋਵੇਗਾ, ਇਸ ਐਕਸਪ੍ਰੈਸਵੇਅ ਦੇ ਬਣਨ ਨਾਲ ਨਾ ਸਿਰਫ ਦਿੱਲੀ-ਗਾਜ਼ੀਆਬਾਦ ਤੋਂ ਕਾਨਪੁਰ ਦੀ ਦੂਰੀ ਘਟੇਗੀ, ਸਗੋਂ ਇਸ ਦਾ ਬਹੁਤ ਫਾਇਦਾ ਵੀ ਹੋਵੇਗਾ।

9 ਜ਼ਿਲ੍ਹਿਆਂ ’ਚੋਂ ਲੰਘੇਗਾ ਇਹ ਐਕਸਪ੍ਰੈੱਸਵੇਅ | Expressway News

ਗਾਜ਼ੀਆਬਾਦ ਤੋਂ ਕਾਨਪੁਰ ਤੱਕ ਬਣਨ ਵਾਲਾ ਇਹ ਐਕਸਪ੍ਰੈਸਵੇਅ 9 ਜ਼ਿਲ੍ਹਿਆਂ ਨੂੰ ਜੋੜੇਗਾ, ਜਿਸ ’ਚ ਗਾਜ਼ੀਆਬਾਦ, ਹਾਪੁੜ, ਬੁਲੰਦਸ਼ਹਿਰ, ਅਲੀਗੜ੍ਹ, ਕਾਸਗੰਜ, ਫਾਰੂਖਾਬਾਦ, ਕਨੌਜ, ਉਨਾਵ ਤੇ ਕਾਨਪੁਰ ਜ਼ਿਲ੍ਹੇ ਸ਼ਾਮਲ ਹਨ।

ਗ੍ਰੀਨਫੀਲਡ ਐਕਸਪ੍ਰੈਸਵੇਅ ਨੂੰ ਜੋੜਿਆ ਜਾਵੇਗਾ

ਇਸ ਐਕਸਪ੍ਰੈਸ ਵੇਅ ਦੀ ਖਾਸ ਗੱਲ ਇਹ ਹੈ ਕਿ ਇਹ ਗ੍ਰੀਨਫੀਲਡ ਐਕਸਪ੍ਰੈਸਵੇਅ ਹੋਵੇਗਾ ਤੇ ਇੱਥੇ ਉਦਯੋਗਿਕ ਕੇਂਦਰ ਵੀ ਸਥਾਪਿਤ ਕੀਤੇ ਜਾਣਗੇ। Expressway News

4 ਲੇਨ ਦਾ ਹੋਵੇਗਾ ਇਹ ਨਵਾਂ ਐਕਸਪ੍ਰੈੱਸਵੇਅ | Expressway News

ਹਾਸਲ ਹੋਈ ਜਾਣਕਾਰੀ ਮੁਤਾਬਕ, ਤੁਹਾਨੂੰ ਦੱਸ ਦੇਈਏ ਕਿ ਗਾਜ਼ੀਆਬਾਦ ਕਾਨਪੁਰ ਐਕਸਪ੍ਰੈਸਵੇਅ ਸ਼ੁਰੂ ’ਚ ਚਾਰ ਲੇਨ ਵਾਲਾ ਐਕਸਪ੍ਰੈਸਵੇਅ ਹੋਵੇਗਾ, ਜਿਸ ਨੂੰ ਬਾਅਦ ’ਚ 6 ਲੇਨ ਤੱਕ ਵਧਾ ਦਿੱਤਾ ਜਾਵੇਗਾ।

ਟਰੈਫਿਕ ਜਾਮ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ

ਜਿੱਥੇ ਇੱਕ ਪਾਸੇ ਨਵੀਂ ਦਿੱਲੀ ਤੇ ਇਸ ਦੇ ਆਸਪਾਸ ਤੋਂ ਕਾਨਪੁਰ ਜਾਣ ਵਾਲੇ ਯਾਤਰੀਆਂ ਨੂੰ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ, ਉੱਥੇ ਹੀ ਸਮੇਂ ਦੀ ਵੀ ਬੱਚਤ ਹੋਵੇਗੀ।

5 ਘੰਟਿਆਂ ’ਚ ਤੈਅ ਹੋਵੇਗਾ ਸਫਰ | Expressway News

ਇਸ ਐਕਸਪ੍ਰੈੱਸਵੇਅ ਦੇ ਬਣਨ ਤੋਂ ਬਾਅਦ ਗਾਜ਼ੀਆਬਾਦ ਤੋਂ ਕਾਨਪੁਰ ਪਹੁੰਚਣ ’ਚ ਸਿਰਫ 5 ਘੰਟਿਆਂ ਦਾ ਸਮਾਂ ਲੱਗੇਗਾ। ਬਾਅਦ ’ਚ ਕਾਨਪੁਰ ਨੂੰ ਨੋਇਡਾ ਜੇਵਰ ਏਅਰਪੋਰਟ ਨਾਲ ਜੋੜਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਕਿੱਥੋਂ ਜੋੜਿਆ ਜਾਵੇਗਾ ਇਹ ਐਕਸਪ੍ਰੈੱਸਵੇਅ?

ਤੁਹਾਨੂੰ ਦੱਸ ਦੇਈਏ ਕਿ ਇਸ ਦਾ ਉੱਤਰੀ ਸਿਰਾ ਗਾਜ਼ੀਆਬਾਦ ਹਾਪੁੜ ਹਾਈਵੇਅ ਨਾਲ ਜੁੜਿਆ ਹੋਵੇਗਾ, ਜਦਕਿ ਦੱਖਣੀ ਸਿਰਾ 62.7 ਕਿਲੋਮੀਟਰ ਲੰਬੀ ਕਾਨਪੁਰ ਲਖਨਊ ਐਕਸਪ੍ਰੈੱਸ ਨਾਲ ਜੁੜਿਆ ਹੋਵੇਗਾ।

ਮੇਰਠ ਐਕਸਪ੍ਰੈਸਵੇਅ ਨਾਲ ਜੁੜੇਗਾ | Expressway News

ਪਹਿਲਾਂ ਇਸ ਨੂੰ ਹਾਪੁੜ ਤੋਂ ਕਾਨਪੁਰ ਤੱਕ ਬਣਾਇਆ ਜਾਣਾ ਸੀ, ਪਰ ਇਸ ਨੂੰ ਬਦਲ ਦਿੱਤਾ ਗਿਆ ਤੇ ਫਿਰ ਹਾਪੁੜ ਨੂੰ ਐਕਸਪ੍ਰੈਸਵੇਅ ਨਾਲ ਜੋੜਨ ਲਈ 60 ਕਿਲੋਮੀਟਰ ਲੰਬੀ ਕਨੈਕਟਰ ਸੜਕ ਬਣਾਈ ਜਾਵੇਗੀ। ਇਸ ਨਾਲ ਇਹ ਐਕਸਪ੍ਰੈੱਸਵੇਅ ਹਾਪੁੜ ਦੇ ਮੇਰਠ ਐਕਸਪ੍ਰੈਸਵੇਅ ਨਾਲ ਵੀ ਜੁੜ ਜਾਵੇਗਾ।

ਕਦੋਂ ਤੱਕ ਪੂਰਾ ਹੋਵੇਗਾ ਇਹ ਕੰਮ | Expressway News

ਗਾਜ਼ੀਆਬਾਦ ਤੇ ਕਾਨਪੁਰ ਵਿਚਕਾਰ ਐਕਸਪ੍ਰੈਸਵੇਅ ਦੇ ਨਿਰਮਾਣ ਤੋਂ ਬਾਅਦ, ਯੂਪੀ ਦੇ ਕਈ ਸ਼ਹਿਰਾਂ ਨੂੰ ਦਿੱਲੀ ਐਨਸੀਆਰ ਤੋਂ ਆਸਾਨੀ ਨਾਲ ਪਹੁੰਚਾਇਆ ਜਾ ਸਕੇਗਾ। ਇਸ ਐਕਸਪ੍ਰੈਸਵੇਅ ਦਾ ਨਿਰਮਾਣ ਕੰਮ ਚੱਲ ਰਿਹਾ ਹੈ, ਮੀਡੀਆ ਰਿਪੋਰਟਾਂ ਅਨੁਸਾਰ ਇਸ ਦੇ 2026 ਤੱਕ ਮੁਕੰਮਲ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here