ਗਾਂਧੀ ਨਗਰ: ਗੁਜਰਾਤ ਕਾਂਗਰਸ ਦੇ ਨੇਤਾ ਸ਼ੰਕਰ ਸਿੰਘ ਵਾਘੇਲਾ ਦਾ ਸ਼ੁੱਕਰਵਾਰ ਨੂੰ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੁਲਾਏ ਗਏ ਸੰਮੇਲਨ ਵਿੱਚ ਉਨ੍ਹਾਂ ਕਿਹਾ ਕਿ ਆਰਐੱਸਐੱਸ ਦੇ ਲੋਕਾਂ ਨੇ ਸਾਨੂੰ ਪਬਲਿਕ ਜ਼ਿੰਦਗੀ ਸਿਖਾਈ।
ਕਾਂਗਰਸ ਨੇ ਤਾਂ ਮੈਨੂੰ 24ਘੰਟੇ ਪਹਿਲਾਂ ਹੀ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ਗੁਜਰਾਤ ਵਿੱਚ ਪ੍ਰੈਜੀਡੈਂਟ ਇਲੈਕਸ਼ਨ ਦੌਰਾਨ ਵਾਘੇਲਾ ਨੇ ਕਰਾਸ ਵੋਟਿੰਗ ਕਰਵਾਈ। ਇਸ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਕਿਹਾ ਕਿ ਉਹ ਵਾਘੇਲਾ ਦੇ ਇਸ ਸੰਮੇਲਨ ਵਿੱਚ ਨਾ ਜਾਣ। ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ, ਇਸ ਵਿੱਚ ਮੈਂ ਕੀ ਕਹਾਂ? ਆਉਣਾ ਹੈ ਤਾਂ ਆਉਣ, ਨਹੀਂ ਆਉਣਾ ਹੈ ਤਾਂ ਕੋਈ ਨਹੀਂ। ਪਾਰਟੀ (ਕਾਂਗਰਸ) ਨੂੰ ਆਪਣੇ ਵਰਕਰਾਂ ਨੂੰ ਰੋਕਣ ਦਾ ਹੱਥ ਹੈ।
ਖੁੱਲ੍ਹ ਕੇ ਸਾਹਮਣੇ ਆਏ
ਆਪਣੇ ਜਨਮ ਦਿਨ ਪ੍ਰੋਗਰਾਮ ਵਿੱਚ ਕਾਂਗਰਸ ਨੇਤਾਵਾਂ ਦੇ ਆਉਣ ‘ਤੇ ਰੋਕ ਤੋਂ ਭੜਕੇ ਵਾਘੇਲਾ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਵਾਘੇਲਾ ਨੇ ਕਿਹਾ ਕਿ ਪਾਰਟੀ ਨੂੰ ਹੱਕ ਹੈ ਆਪਣੇ ਵਰਕਰ ਨੂੰ ਰੋਕਣ ਦਾ ਅਤੇ ਵਰਕਰ ਦਾ ਅਧਿਕਾਰ ਹੈ ਆਵੇ ਜਾਂ ਨਾ ਆਵੇ। ਇਹ ਐਕਸ਼ਨ ਬਹੁਤ ਸਮੇਂ ਪਹਿਲਾਂ ਲੈਣਾ ਚਾਹੀਦਾ ਸੀ। ਅਸੀਂ ਕਰਾਸ ਵੋਟਿੰਗ ਨਹੀਂ ਕਰਵਾਈ। ਮੈਂ ਦੋ ਐਨਸੀਪੀ ਦੇ ਵਿਧਾਇਕਾਂ ਨੂੰ ਲਿਆ ਕੇ ਵੋਟ ਕਰਵਾਇਆ। ਦੋ ਵਜੇ ਜਨਮ ਦਿਨ ਪ੍ਰੋਗਰਾਮ ਵਿੱਚ ਪਹੁੰਚਾਂਗਾ। ਉੱਥੇ ਸਭ ਗੱਲਾਂ ਹੋਣਗੀਆਂ। ਕਾਂਗਰਸ ਦੇ 57 ਵਿਧਾਇਕਾਂ ਦੇ ਵੋਟ ਮੈਂ ਕਰਵਾਏ ਹਨ।
ਕਾਂਗਰਸ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਵਾਘੇਲਾ ਕਾਂਗਰਸ ਛੱਡਦੇ ਹਨ ਤਾਂ ਸਭ ਤੋਂ ਜ਼ਿਆਦਾ ਕਾਂਗਰਸ ਦਾ ਹੋਵੇਗਾ। ਉਨ੍ਹਾਂ ਦੇ ਨਾਲ ਪਾਰਟੀ ਦੇ ਕੁਝ ਵਿਧਾਇਕ ਵੀ ਵੱਖ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਕੋਲ 57 ਵਿਧਾਇਕ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੁਜਰਾਤ ਵਿੱਚ 8 ਕਾਂਗਰਸੀ ਵਿਧਾਇਕਾਂ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਕ ਕੋਵਿੰਦ ਦੇ ਹੱਕ ਵਿੱਚ ਵੋਟ ਭੁਗਤਾਇਆ ਸੀ। ਇਸ ‘ਤੇ ਵਾਘੇਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੇਰਾ ਕੰਮ ਕਾਂਗਰਸ ਵਿਧਾਇਕਾਂ ਨੂੰ ਇਕੱਲੇ ਲਿਆਉਣਾ ਸੀ। ਉਨ੍ਹਾਂ ਨੇ ਵੋਟ ਕਿਸ ਨੂੰ ਦਿੱਤਾ, ਇਸ ‘ਤੇ ਕਾਰਵਾਈ ਦਾ ਫੈਸਲਾ ਹਾਈਕਮਾਨ ਨੇ ਕਰਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।