Trump Tariffs: ਮਸਾਲੇ, ਚਾਹ ਤੇ ਕਾਜੂ ਦੇ ਨਿਰਯਾਤ ’ਚ ਵਾਧਾ ਹੋਣ ਦੀ ਸੰਭਾਵਨਾ
Trump Tariffs: ਨਵੀਂ ਦਿੱਲੀ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲੱਗਭੱਗ 200 ਖੁਰਾਕੀ ਉਤਪਾਦਾਂ ’ਤੇ ਟੈਰਿਫ ਵਾਪਸ ਲੈਣ ਨਾਲ ਭਾਰਤ ਵੱਲੋਂ ਅਮਰੀਕਾ ਨੂੰ ਮਸਾਲੇ, ਚਾਹ ਅਤੇ ਕਾਜੂ ਦੇ ਨਿਰਯਾਤ ਵਿੱਚ ਵਾਧਾ ਹੋਣ ਦੀ ਉਮੀਦ ਹੈ। ਵਿਰੋਧੀ ਧਿਰ ਦੀ ਸਖ਼ਤ ਆਲੋਚਨਾ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਨੇ ਸਥਾਨਕ ਨਾਗਰਿਕਾਂ ਲਈ ਭੋਜਨ ਉਤਪਾਦਾਂ ਨੂੰ ਸਸਤਾ ਬਣਾਉਣ ਲਈ ਇਹ ਫੈਸਲਾ ਲਿਆ।
ਜਿਨ੍ਹਾਂ ਭੋਜਨ ਉਤਪਾਦਾਂ ’ਤੇ ਅਮਰੀਕੀ ਸਰਕਾਰ ਨੇ ਟੈਰਿਫ ਘਟਾਏ ਹਨ, ਉਨ੍ਹਾਂ ਵਿੱਚ ਭਾਰਤ ਤੋਂ ਅਮਰੀਕਾ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ, ਜਿਵੇਂ ਕਿ ਮਿਰਚ, ਲੌਂਗ, ਜੀਰਾ, ਇਲਾਇਚੀ, ਹਲਦੀ, ਅਦਰਕ, ਕਈ ਕਿਸਮਾਂ ਦੀਆਂ ਚਾਹ, ਅੰਬ ਦੇ ਉਤਪਾਦ ਅਤੇ ਕਾਜੂ ਵਰਗੇ ਮੇਵੇ। Trump Tariffs
Read Also : ਪੰਜਾਬ ਵਾਸੀਆਂ ਲਈ ਖੁਸ਼ਖਬਰੀ, ਸਰਕਾਰ ਨੇ ਲਏ ਵੱਡੇ ਫੈਸਲੇ
2024 ਵਿੱਚ ਭਾਰਤ ਵੱਲੋਂ ਅਮਰੀਕਾ ਨੂੰ ਮਸਾਲਿਆਂ ਦੇ ਨਿਰਯਾਤ ਦੀ ਕੀਮਤ 500 ਮਿਲੀਅਨ ਡਾਲਰ ਤੋਂ ਵੱਧ ਸੀ, ਜਦੋਂ ਕਿ ਚਾਹ ਅਤੇ ਕੌਫੀ ਦਾ ਨਿਰਯਾਤ ਕੁੱਲ 83 ਮਿਲੀਅਨ ਡਾਲਰ ਸੀ। ਭਾਰਤ ਅਮਰੀਕਾ ਨੂੰ ਲੱਗਭੱਗ 200 ਮਿਲੀਅਨ ਡਾਲਰ ਦੇ ਕਾਜੂ ਵੀ ਨਿਰਯਾਤ ਕਰਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਭੋਜਨ ਉਤਪਾਦਾਂ ਦੀਆਂ ਤੇਜ਼ੀ ਨਾਲ ਵਧਦੀਆਂ ਕੀਮਤਾਂ ਸਬੰਧੀ ਵਧਦੇ ਦਬਾਅ ਹੇਠ ਹਨ, ਜੋ ਅਮਰੀਕੀ ਨਾਗਰਿਕਾਂ ਲਈ ਰਹਿਣ-ਸਹਿਣ ਦੀ ਲਾਗਤ ਵਧਾ ਰਹੇ ਹਨ। ਟਰੰਪ ਨੇ ਵੀ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਪਿਛਲੇ ਹਫ਼ਤੇ ਵਰਜੀਨੀਆ ਅਤੇ ਨਿਊ ਜਰਸੀ ਵਿੱਚ ਹੋਈਆਂ ਚੋਣਾਂ ਵਿੱਚ ਆਪਣੀ ਰਿਪਬਲਿਕਨ ਪਾਰਟੀ ਦੀ ਹਾਰ ਤੋਂ ਬਾਅਦ ਉਨ੍ਹਾਂ ਨੂੰ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ।
ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਨ੍ਹਾਂ ਉਤਪਾਦਾਂ ਦਾ ਘਰੇਲੂ ਪੱਧਰ ’ਤੇ ਲੋੜੀਂਦੀ ਮਾਤਰਾ ਵਿੱਚ ਉਤਪਾਦਨ ਨਹੀਂ ਕੀਤਾ ਜਾ ਸਕਦਾ। ਖੁਰਾਕ ਉਤਪਾਦਾਂ ’ਤੇ ਟੈਰਿਫ ਛੋਟ ਵੀਰਵਾਰ, 13 ਨਵੰਬਰ ਦੀ ਅੱਧੀ ਰਾਤ ਤੋਂ ਲਾਗੂ ਹੋ ਗਈ।












