Platelets Donation in Dengue: ਸਰਸਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਇੱਕ ਖੁਸ਼ੀ ਦੇ ਮੌਕੇ ਨੂੰ ਅਨੋਖੇ ਅੰਦਾਜ ਵਿੱਚ ਮਨਾਉਂਦੇ ਹਨ। ਮਨੁੱਖਤਾ ਦੀ ਸੰਭਾਲ ਕਰਨਾ ਤੇ ਹਰ ਔਖੀ ਘੜੀ ਵਿੱਚ ਮੱਦਦ ਕਰਨਾ ਇਨ੍ਹਾਂ ਦਾ ਮੁੱਖ ਕੰਮ ਹੈ। ਇਸੇ ਲੜੀ ਤਹਿਤ ਬਲਾਕ ਕਲਿਆਣ ਨਗਰ ਦੇ ਵਸਨੀਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇ ਡੇਂਗੂ ਤੋਂ ਪੀੜਤ ਇੱਕ ਲੋੜਵੰਦ ਮਰੀਜ਼ ਲਈ ਪਲੇਟਲੈਟਸ ਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਜਾਣਕਾਰੀ ਅਨੁਸਾਰ ਸੁਰਿੰਦਰਪਾਲ ਲੱਕੀ ਇੰਸਾਂ (ਸੱਚ ਕਹੂੰ ਆਈਟੀ ਇੰਚਾਰਜ ਤੇ ਵੈੱਬ ਐਡਮਿਨ) ਨੇ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਇਹ ਨੇਕ ਉਪਰਾਲਾ ਕੀਤਾ ਹੈ।
ਜ਼ਿਲ੍ਹਾ ਸਰਸਾ ਦੇ ਬਲਾਕ ਕਲਿਆਣ ਨਗਰ ਦੇ ਨਿਵਾਸੀ ਸੁਰਿੰਦਰਪਾਲ ਲੱਕੀ ਇੰਸਾਂ ਨੇ ਕਿਹਾ ਕਿ ਉਨ੍ਹਾਂ ਇਹ ਕਾਰਜ ਆਪਣੀ ਪਤਨੀ ਅਨਮੋਲ ਇੰਸਾਂ ਦੀ ਸਲਾਹ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਅਨੁਸਾਰ ਹੀ ਅਸੀਂ ਡੇਂਗੂ ਪੀੜਤਾਂ ਦੇ ਇਲਾਜ ’ਚ ਮੱਦਦ ਕੀਤੀ ਹੈ। ਇਸ ਭਲਾਈ ਕਾਰਜ ਨਾਲ ਉਨ੍ਹਾਂ ਦੇ ਦਿਲ ਨੂੰ ਸ਼ਾਂਤੀ ਤੇ ਸਕੂਨ ਮਿਲਿਆ ਹੈ। ਇਸ ਮੌਕੇ ਮਰੀਜ਼ ਨੇ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ ਜੋ ਆਪਣੇ ਸ਼ਰਧਾਲੂਆਂ ਨੂੰ ਅਜਿਹੀ ਸਿੱਖਿਆ ਦਿੰਦੇ ਹਨ। ਮਰੀਜ਼ ਨੇ ਇਸ ਸੇਵਾ ਲਈ ਪਲੇਟਲੈਟਸ ਦਾਨੀ ਸੁਰਿੰਦਰਪਾਲ ਇੰਸਾਂ ਤੇ ਉਨ੍ਹਾਂ ਦੀ ਪਤਨੀ ਦਾ ਵੀ ਦਿਲੋਂ ਧੰਨਵਾਦ ਕੀਤਾ। Platelets Donation in Dengue
Read Also : ਸ਼ੰਭੂ ਬਾਰਡਰ ਕਈ ਘੰਟੇ ਰਿਹਾ ਬੰਦ, ਲੋਕ ਹੋਏ ਖੱਜਲ-ਖੁਆਰ













