ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More

    Sangrur News: ਸੱਚ ਕਹੂੰ ਦੀ ਵਰ੍ਹੇਗੰਢ ਇਸ ਤਰ੍ਹਾਂ ਹੋਈ ਯਾਦਗਾਰ, ਕੀਤਾ ਵੱਡਾ ਉਪਰਾਲਾ

    Sangrur News
    Sangrur News: ਸੱਚ ਕਹੂੰ ਦੀ ਵਰ੍ਹੇਗੰਢ ਇਸ ਤਰ੍ਹਾਂ ਹੋਈ ਯਾਦਗਾਰ, ਕੀਤਾ ਵੱਡਾ ਉਪਰਾਲਾ

    Sangrur News: ਸੰਗਰੂਰ (ਨਰੇਸ਼ ਕੁਮਾਰ)। ਅੱਜ ਸੱਚ ਕਹੂੰ ਦੀ 23ਵੀਂ ਵਰੇਗੰਢ ਦੇ ਮੌਕੇ ਸੰਗਰੂਰ ਵਿਖੇ ਬੇਜੁਬਾਨ ਪੰਛੀਆਂ ਲਈ ਪਾਣੀ ਵਾਲੇ ਮਿੱਟੀ ਦੀ ਕਟੋਰੇ ਤੇ ਦਾਣਾ ਚੋਗਾ ਰੱਖਿਆ ਗਿਆ।। ਇਸ ਮੌਕੇ ਬਤੌਰ ਮੁੱਖ ਮਹਿਮਾਨ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸੋਕ ਕੁਮਾਰ ਲੱਖਾ ਵਿਸ਼ੇਸ਼ ਤੌਰ ’ਤੇ ਪਹੁੰਚੇ।

    ਪ੍ਰੋਗਰਾਮ ਦੀ ਸ਼ੁਰੂਆਤ ਸੰਗਰੂਰ ਬਲਾਕ ਦੇ ਪ੍ਰੇਮੀ ਸੇਵਕ ਦੀਪ ਚੰਦ ਇੰਸਾਂ ਨੇ ਬੇਨਤੀ ਦਾ ਸਬਦ ਲਾ ਕੇ ਅਤੇ ਦਸ ਮਿੰਟ ਸਿਮਰਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਇਸ ਉਪਰੰਤ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਅਸ਼ੋਕ ਕੁਮਾਰ ਲੱਖਾ ਨੇ ਕਿਹਾ ਕਿ ਮੈਨੂੰ ਸੱਚ ਕਹੂੰ ਪੜ ਕੇ ਰੂਹਾਨੀ ਤਾਜਗੀ ਦਾ ਅਹਿਸਾਸ ਹੁੰਦਾ ਹੈ। ਇਹ ਅਖਬਾਰ ਹਮੇਸਾ ਤੋਂ ਹੀ ਇਨਸਾਨੀਅਤ ਅਤੇ ਮਾਨਵਤਾ ਭਲਾਈ ਦੇ ਕੰਮਾਂ ਨੂੰ ਪ੍ਰਮੁੱਖਤਾ ਨਾਲ ਛਾਪਦਾ ਰਿਹਾ ਹੈ।

    Sangrur News

    Sangrur News

    ਸੱਚ ਕਹੂੰ ਨੇ ਹਮੇਸ਼ਾ ਹੀ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ, ਨਸ਼ੇ ਅਤੇ ਹੋਰ ਬੁਰਾਈਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸੱਚ ਕਹੂੰ ਨੇ ਬਹੁਤ ਥੋੜੇ ਸਮੇਂ ਵਿਚ ਹੀ ਮੀਡੀਆ ਵਿਚ ਆਪਣਾ ਇਕ ਨਵਾਂ ਮੁਕਾਮ ਹਾਸਲ ਕੀਤਾ ਹੈ। ਇਹ ਅਖਬਾਰ ਆਪਣੀਆਂ ਸਾਫ ਸੁਥਰੀਆਂ ਨੀਤੀਆਂ ਕਾਰਨ ਪਾਠਕਾਂ ਦੇ ਦਿਲਾਂ ਵਿਚ ਵਸਦਾ ਹੈ ਅਤੇ ਆਉਣ ਵਾਲੀ ਪੀੜੀ ਨੂੰ ਮਨੁੱਖਤਾ ਦਾ ਪਾਠ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਅਖਬਾਰ ਨੇ ਕਦੇ ਵੀ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਤੇ ਹਮੇਸਾ ਹੀ ਸੱਚ ਕਹੂ ਨੇ ਆਪਣੇ ਪਾਠਕਾਂ ਨੂੰ ਮਾਨਵਤਾ ਦੀ ਰਾਹ ਦਾ ਸੰਦੇਸ ਦਿੱਤਾ ਹੈ ਮੈਂ ਜਦ ਵੀ ਅਖਬਾਰ ਨੂੰ ਪੜ੍ਦਾ ਹਾਂ ਤਾਂ ਮੈਨੂੰ ਬਹੁਤ ਸ਼ਾਂਤੀ ਮਿਲਦੀ ਹੈ ਅਤੇ ਰੂਹਾਨੀ ਤਾਜਗੀ ਦਾ ਅਹਿਸਾਸ ਹੁੰਦਾ ਹੈ। ਮੈਂ ਅਪੀਲ ਕਰਦਾ ਹਾਂ ਕਿ ਸਨ ਸਾਰਿਆਂ ਨੂੰ ਸੈਚ ਕਹੂ ਅਖਬਾਰ ਜਰੂਰ ਪੜਨਾ ਚਾਹੀਦਾ ਹੈ।

    Sangrur News

    Sangrur News

    ਇਸ ਤੋਂ ਇਲਾਵਾ ਪ੍ਰੇਮੀ ਸੇਵਕ ਦੀਪ ਚੰਦ ਇੰਸਾਂ ਅਤੇ ਕਿ੍ਰਸਨ ਥਰੇਜਾ ਇੰਸਾਂ ਆਏ ਹੋਏ ਪਾਠਕਾਂ ਨੂੰ ਸੱਚ ਕਹੂੰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ 23 ਸਾਲਾਂ ਦੇ ਇਸ ਸਫਰ ਵਿੱਚ ਸੱਚ ਕਹੂ ਨੇ ਮਾਨਵਤਾ ਦੀ ਰਾਹ ਦਾ ਪੱਲਾ ਫੜਿਆ ਹੋਇਆ ਹੈ ਅਤੇ ਕਦੇ ਵੀ ਆਪਣੇ ਅਸੂਲਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ ਅਤੇ ਨਾ ਹੀ ਭਵਿੱਖ ਵਿੱਚ ਕਰੇਗਾ ਉਹਨਾਂ ਕਿਹਾ ਕਿ ਇਸ ਅਖਬਾਰ ਦੀ ਸੁਰੂਆਤ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਦੁਆਰਾ ਕੀਤੀ ਗਈ ਹੈ ਇਹ ਅਖਬਾਰ ਉਹਨਾਂ ਦੀ ਰਹਿਨੁਮਾਈ ਹੇਠ ਚੱਲਦਾ ਹੋਇਆ ਮਾਨਵਤਾ ਭਲਾਈ ਦਾ ਸੰਦੇਸ ਦਿੰਦਾ ਰਹੇਗਾ ਅਤੇ ਸੱਚ ਦੀ ਅਲਖ ਜਗਾਉਂਦਾ ਰਹੇਗਾ।

    Sangrur News

    Read Also : Haryana: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਹਿ ਦਿੱਤੀ ਵੱਡੀ ਗੱਲ

    ਇਸ ਤੋਂ ਬਾਅਦ ਮੁੱਖ ਮਹਿਮਾਨ ਅਸ਼ੋਕ ਕੁਮਾਰ ਲੱਖਾ ਪੰਜਾਬ ਗਊ ਸੇਵਾ ਕਮਿਸਨ ਦੇ ਚੇਅਰਮੈਨ ਨੇ ਪੰਛੀਆਂ ਲਈ ਦਾਣਾ ਪਾਣੀ ਅਤੇ ਕਟੋਰੇ ਰੱਖ ਕੇ ਰਸਮੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਆਏ ਹੋਏ ਸਮੂਹ ਪਾਠਕਾਂ ਭੈਣਾਂ ਤੇ ਵੀਰਾਂ ਨੇ ਵੀ ਪੰਛੀਆਂ ਲਈ ਦਾਣਾ ਪਾਣੀ ਦੇ ਕਟੋਰੇ ਰੱਖੇ ਇਸਕ ਮੌਕੇ ਤੇ 85 ਮੈਂਬਰ ਹੁਕਮ ਚੰਦ ਰਾਜਪਾਲ ਵਿਨੋਦ ਕਾਲੜਾ ਇੰਸਾਂ ਅਤੇ ਸੱਚ ਕਹੂੰ ਦੇ ਏਜੰਸੀ ਹੋਲਡਰ ਇਸਵਰ ਇੰਸਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ। ਪ੍ਰੋਗਰਾਮ ਦੇ ਸਮਾਪਤੀ ਤੋਂ ਬਾਅਦ ਆਏ ਹੋਏ ਸਮੂਹ ਪਾਠਕਾਂ ਨੂੰ ਸੱਚ ਕਹੂੰ ਦੇ ਜਨਮ ਦਿਨ ਦੇ ਮੌਕੇ ਲੱਡੂ ਵੰਡੇ ਗਏ।