
Punjab Women Scheme: ਆਮ ਆਦਮੀ ਪਾਰਟੀ ਦਾ ਆਖ਼ਰੀ ਬਜਟ ਸੈਸ਼ਨ, ਕਈ ਵੱਡੇ ਐਲਾਨਾਂ ਚਲਦੇ ਲੇਟ ਹੋਏਗਾ ਬਜਟ ਸੈਸ਼ਨ
- 1 ਹਜ਼ਾਰ ਦੀ ਥਾਂ ’ਤੇ 1100 ਰੁਪਏ ਕੀਤਾ ਜਾਏਗਾ ਔਰਤਾਂ ਲਈ ਐਲਾਨ
Punjab Women Scheme: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਆਮ ਆਦਮੀ ਪਾਰਟੀ ਦਾ ਆਖਰੀ ਬਜਟ ਸੈਸ਼ਨ 13 ਮਾਰਚ ਤੋਂ ਸ਼ੁਰੂ ਹੋਏਗਾ ਅਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਵਲੋਂ 18 ਮਾਰਚ ਨੂੰ ਆਪਣਾ ਆਖਰੀ ਬਜਟ ਪੇਸ਼ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਇਸ ਵਾਰ ਬਜਟ ਵਿੱਚ ਕਾਫ਼ੀ ਵੱਡੇ ਐਲਾਨ ਕੀਤੇ ਜਾਣੇ ਹਨ ਤਾਂ ਇਸ ਲਈ ਬਜਟ ਸੈਸ਼ਨ ਨੂੰ ਵੀ ਲੇਟ ਸ਼ੁਰੂ ਕੀਤਾ ਜਾਏਗਾ।
ਇਸ ਲਈ ਸਰਕਾਰ ਅਤੇ ਖਜ਼ਾਨਾ ਵਿਭਾਗ ਵਲੋਂ ਵੱਡੇ ਪੱਧਰ ’ਤੇ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ ਬਜਟ ਸੈਸ਼ਨ ਦੀ ਤਾਰੀਖ਼ਾਂ ਵਿੱਚ ਜੇਕਰ ਕੋਈ ਫੇਰਬਦਲ ਕਰਨਾ ਹੋਇਆ ਤਾਂ ਉਸ ਬਾਰੇ ਫਰਵਰੀ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਕੈਬਨਿਟ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਜਾਏਗਾ। ਪੰਜਾਬ ਦਾ ਖਜਾਨਾ ਵਿਭਾਗ ਇਨ੍ਹਾਂ ਤਾਰੀਖ਼ਾਂ ਨੂੰ ਅਨੁਮਾਨਿਤ ਤਾਰੀਖ਼ਾਂ ਮੰਨਦੇ ਹੋਏ ਬਜਟ ਨੂੰ ਤਿਆਰ ਕਰਨ ਵਿੱਚ ਲੱਗਿਆ ਹੋਇਆ ਹੈ।
Read Also : ਪੂਜਨੀਕ ਗੁਰੂ ਜੀ ਨੇ ਆਪਣੇ ਖਰਚੇ ’ਤੇ ਨੇਪਾਲ ਦੇ ਆਛੇ ਲਾਲ ਦੀ ਅੱਖ ਦਾ ਆਪ੍ਰੇਸ਼ਨ ਕਰਵਾ ਕੇ ਬਖਸ਼ੀ ਰੌਸ਼ਨੀ
ਇਸ ਬਜਟ ਵਿੱਚ ਔਰਤਾਂ ਨੂੰ 1 ਹਜ਼ਾਰ ਰੁਪਏ ਦੀ ਥਾਂ ’ਤੇ 1100 ਰੁਪਏ ਦਾ ਐਲਾਨ ਕੀਤਾ ਜਾਏਗਾ ਅਤੇ ਇਸ 1100 ਰੁਪਏ ਨੂੰ ਕਿਹੜੀਆਂ ਔਰਤਾਂ ਨੂੰ ਦਿੱਤਾ ਜਾਏਗਾ, ਇਸ ਲਈ ਹਰਿਆਣਾ ਅਤੇ ਬਿਹਾਰ ਮਾਡਲ ਨੂੰ ਦੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਸੂਬਿਆਂ ਵਲੋਂ ਕਿਸ ਤਰੀਕੇ ਨਾਲ ਔਰਤਾਂ ਨੂੰ ਇਸ ਸਕੀਮ ਦਾ ਫਾਇਦਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਸੂਬਿਆਂ ਦੇ ਮਾਡਲ ਦੀ ਘੋਖ਼ ਕਰਕੇ ਪੰਜਾਬ ਵਿੱਚ ਉਹਨਾਂ ਤੋਂ ਇੱਕ ਕਦਮ ਅੱਗੇ ਜਾ ਕੇ ਹੀ ਸਕੀਮ ਨੂੰ ਲਾਂਚ ਕੀਤਾ ਜਾਏਗਾ ਤਾਂਕਿ ਵਿਰੋਧੀਆਂ ਨੂੰ ਕਹਿਣ ਲਈ ਕੁਝ ਨਾ ਰਹਿ ਜਾਵੇ।
Punjab Women Scheme
ਇਥੇ ਹੀ ਪੰਜਾਬ ਦੇ ਸ਼ਹਿਰੀ ਇਲਾਕੇ ਨੂੰ ਖੁਸ਼ ਕਰਨ ਲਈ ਵੱਡੇ ਪੱਧਰ ’ਤੇ ਐਲਾਨ ਕਰਨ ਦੇ ਨਾਲ ਹੀ ਹਜ਼ਾਰਾਂ ਕਰੋੜ ਰੁਪਏ ਦਾ ਬਜਟ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਪੇਂਡੂ ਇਲਾਕੇ ਲਈ ਵੀ ਕੋਈ ਨਵਾਂ ਐਲਾਨ ਕਰਨ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ।
ਪੰਜਾਬ ਦੇ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਖੁਸ਼ ਕਰਨ ਬਾਰੇ ਵੀ ਸੋਚਿਆ ਜਾ ਰਿਹਾ ਹੈ। ਇਸ ਬਜਟ ਵਿੱਚ ਪੈਨਸ਼ਨ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਸਮੇਂ ਪੰਜਾਬ ਵਿੱਚ 1500 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ ਤਾਂ ਇਸ ਨੂੰ 2100 ਰੁਪਏ ਕੀਤਾ ਜਾ ਸਕਦਾ ਹੈ।












