ਆਕਲੈਂਡ-ਨਿਊਜੀਲੈਂਡ ’ਚ ਇਸ ਤਰ੍ਹਾਂ ਮਨਾਈ MSG ਭੰਡਾਰੇ ਮਹੀਨੇ ਦੀ ਖੁਸ਼ੀ

Auckland News

ਆਕਲੈਂਡ (ਸੱਚ ਕਹੂੰ ਨਿਊਜ਼/ਰੰਜੀਤ ਇੰਸਾਂ)। ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਨਿਊਜੀਲੈਂਡ ਦੀ ਸਾਧ-ਸੰਗਤ ਨੇ ਆਪਣੇ ਮੁਰਸ਼ਿਦ ਐੱਮਐੱਸਜੀ ਦਾ ਪਵਿੱਤਰ ਭੰਡਾਰਾ ਮਹੀਨਾ ਬਲਾਕ ਪੱਧਰੀ ਨਾਮਚਰਚਾ ਕਰਕੇ ਮਨਾਇਆ। ਨਾਮਚਰਚਾ ’ਚ ਕਵਿਰਾਜ਼ ਭਾਈ-ਭੈਣਾਂ ਵੱਲੋਂ ਭੰਡਾਰੇ ਦੇ ਸ਼ਬਦ ਗਾ ਕੇ ਆਪਣੇ ਮੁਰਸ਼ਿਦ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸਾਧ-ਸੰਗਤ ਵੱਲੋਂ ਨਾਮਚਰਚਾ ਪੰਡਾਲ ਨੂੰ ਖੂਬਸੂਰਤ ਸਜਾਵਟ ਕਰਕੇ ਸਜਾਇਆ ਗਿਆ ਸੀ। 2 ਘੰਟੇ ਚੱਲੀ ਇਸ ਨਾਮਚਰਚਾ ’ਚ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜ਼ਾਂ ਨਾਲ ਸਬੰਧਿਤ ਵੀਡੀਓ ਡਾਕੂਮੈਂਟਰੀ ਦਿਖਾਈ ਅਤੇ ਪੂਜਨੀਕ ਪਿਤਾ ਜੀ ਵੱਲੋਂ ਭੇਜੀ ਗਈ ਸ਼ਾਹੀ ਚਿੱਠੀ ਨੂੰ ਵੀ ਸੁਣਾਇਆ ਅਤੇ ਦਿਖਾਇਆ ਗਿਆ। (Auckland News)

ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ, ਨਿੱਕਲੀਆਂ ਬੰਪਰ ਭਰਤੀਆਂ

ਇਸ ਭੰਡਾਰੇ ਦੀ ਨਾਮਚਰਚਾ ’ਚ ਹੈਮਿਲਟਨ, ਟੌਰੰਗਾ, ਰੋਟਾਰੀਆ, ਸਾਊਥ ਆਈਲੈਂਡ ਅਤੇ ਵੰਗਾਮਾਤਾ ਦੀ ਸਾਧ-ਸੰਗਤ ਨੇ ਵੀ ਸ਼ਿਰਕਤ ਕਰਕੇ ਆਪਣੀ ਹਾਜ਼ਰੀ ਲਵਾਈ। ਨਾਮਚਰਚਾ ਦੀ ਸਮਾਪਤੀ ’ਤੇ ਸਾਰੀ ਸਾਧ-ਸੰਗਤ ਨੂੰ ਲੰਗਰ ਭੋਜਨ ਵੀ ਛਕਾਇਆ ਗਿਆ। ਜ਼ਿਰਕਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ 25 ਜਨਵਰੀ ਨੂੰ ਇਸ ਧਰਤ ’ਤੇ ਅਵਤਾਰ ਲਿਆ ਸੀ। ਇਸ ਮੌਕੇ ਨੂੰ ਯਾਦ ਕਰਨ ਲਈ ਪੂਰਾ ਜਨਵਰੀ ਮਹੀਨਾ ਅਵਤਾਰ ਮਹੀਨਾ ‘ਐੱਮਐੱਸਜੀ ਭੰਡਾਰਾ’ ਮਹੀਨੇ ਦੇ ਰੂਪ ’ਚ ਮਨਾਇਆ ਜਾਂਦਾ ਹੈ। ਡੇਰਾ ਸੱਚਾ ਸੌਦਾ ਦੀ ਸਾਰੀ ਸਾਧ-ਸੰਗਤ ਇਸ ਮਹੀਨੇ ਨੂੰ ਮਾਨਵਤਾ ਭਲਾਈ ਦੇ ਕਾਰਜ਼ਾਂ ਨੂੰ ਅੰਜਾਮ ਦੇ ਕੇ ਮਨਾਉਂਦੀ ਹੈ। (Auckland News)

Auckland News