Punjab News: ਵਿਧਾਇਕ ਇਸ ਤਰ੍ਹਾਂ ਕਰਵਾਉਣਗੇ ਆਪਣੇ ਇਲਾਕੇ ਦਾ ਵਿਕਾਸ!, ਹਰ ਵਿਧਾਇਕ ਨੂੰ ਮਿਲੇਗਾ ਫੰਡ

Punjab News
Punjab News: ਵਿਧਾਇਕ ਇਸ ਤਰ੍ਹਾਂ ਕਰਵਾਉਣਗੇ ਆਪਣੇ ਇਲਾਕੇ ਦਾ ਵਿਕਾਸ!, ਹਰ ਵਿਧਾਇਕ ਨੂੰ ਮਿਲੇਗਾ ਫੰਡ

Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਬੀਤੇ ਦਿਨ ਪੰਜਾਬ ਵਿਧਾਨ ਸਭਾ ਵਿੱਚ ਸਾਲ 2025-26 ਲਈ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਭਾਸ਼ਨ ਦੌਰਾਨ ਕਈ ਐਲਾਨ ਕੀਤੇ। ਇਯ ਦੌਰਾਨ ਪੰਜਾਬ ਸਰਕਾਰ ਵੱਲੋਂ ਪਹਿਲੀਵਾਰ ਆਪਣੇ ਵਿਧਾਇਕਾਂ ਦੀ ਸੁਣਦੇ ਹੋਏ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਵਿੱਚ ਆਮ ਬਜਟ ਤੋਂ ਇਲਾਵਾ 5-5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਐਲਾਨ ਦੇ ਨਾਲ ਹੀ 117 ਵਿਧਾਨ ਸਭਾ ਹਲਕੇ ਲਈ 585 ਕਰੋੜ ਰੁਪਏ ਦਾ ਬਜਟ ਵੀ ਰੱਖਿਆ ਗਿਆ ਹੈ।

ਪੰਜਾਬ ਵਿੱੱਚ ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਹਲਕੇ ਅਨੁਸਾਰ ਪੈਸਾ ਅਲਾਟ ਹੁੰਦਾ ਆਇਆ ਹੈ ਪਰ ਹੁਣ ਵਿਧਾਇਕਾਂ ਰਾਹੀਂ ਪੈਸਾ ਅਲਾਟ ਕਰਨ ਕਰਕੇੇ ਵਿਧਾਇਕਾਂ ਨੂੰ ਇਸ ਦਾ ਫਾਇਦਾ ਹੋਵੇਗਾ। ਇਸ 5 ਕਰੋੜ ਰੁਪਏ ਨੂੰ ਕਿਸ ਕੰਮ ਲਈ ਖ਼ਰਚ ਕੀਤਾ ਜਾਏਗਾ, ਇਸ ਦਾ ਫੈਸਲਾ ਖ਼ੁਦ ਵਿਧਾਇਕ ਹੀ ਕਰਨਗੇ। ਹਾਲਾਂਕਿ ਇਸ ਵਿੱਚ ਵਿਭਾਗੀ ਅਧਿਕਾਰੀਆਂ ਦਾ ਦਖਲ ਵੀ ਰਹੇਗਾ, ਕਿਉਂਕਿ ਵਿਧਾਇਕ ਸਿੱਧਾ ਕਿਸੇ ਨੂੰ ਵੀ ਪੈਸਾ ਜਾਰੀ ਨਹੀਂ ਕਰ ਸਕਣਗੇੇ ਪਰ ਬਜਟ ਅਨੁਸਾਰ ਵਿਭਾਗੀ ਅਧਿਕਾਰੀਆਂ ਨੂੰ ਕਹਿੰਦੇ ਹੋਏ ਸਰਕਾਰੀ ਸਕੂਲਾਂ, ਸੜਕਾਂ ਅਤੇ ਹਸਪਤਾਲ ਦਾ ਕੰਮ ਆਪਣੇ ਹਿਸਾਬ ਨਾਲ ਕਰਵਾ ਸਕਣਗੇ। Punjab News

Read Also : ਪੰਜਾਬ ਬਜਟ 2025-26: ਪੰਜਾਬ ਕਰੇਗਾ 347 ਈ-ਬੱਸਾਂ ਦੀ ਖਰੀਦ

ਪੰਜਾਬ ਸਰਕਾਰ ਵੱਲੋਂ ਇਸ ਨੂੰ ਰੰਗਲਾ ਪੰਜਾਬ ਵਿਕਾਸ ਸਕੀਮ ਦਾ ਨਾਅ ਦਿੱਤਾ ਗਿਆ ਹੈ। ਇਸ ਸਕੀਮ ਵਿੱਚ ਦਾ ਐਲਾਨ ਖਜਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਆਪਣੇ ਬਜਟ ਭਾਸ਼ਣ ਵਿੱਚ ਕਰਦੇ ਹੋਏ ਦੱਸਿਆ ਕਿ ਇਸ ਸਕੀਮ 585 ਕਰੋੜ ਰੁਪਏ ਦੀ ਤਜਵੀਜ਼ ਕੀਤੀ ਗਈ ਹੈ, ਜੋ ਹਰ ਜ਼ਿਲੇ੍ਹ ਅਤੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਮਹੱਤਵਪੂਰਨ ਸਥਾਨਕ ਰੋਜ਼ਾਨਾ ਜ਼ਰੂਰਤਾਂ ’ਤੇ ਖਰਚ ਕੀਤਾ ਜਾਵੇਗਾ। ਇਹ ਫੰਡ ਨਾਗਰਿਕਾਂ ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਖਰਚ ਕੀਤਾ ਜਾਵੇਗਾ ਅਤੇ ਸੜਕਾਂ ਅਤੇ ਪੁਲਾਂ ਦੀ ਉਸਾਰੀ ਅਤੇ ਮੁਰੰਮਤ, ਸਟ੍ਰੀਟ ਲਾਈਟਾਂ, ਕਲੀਨਿਕਾਂ, ਹਸਪਤਾਲਾਂ, ਸਕੂਲਾਂ, ਪਾਣੀ, ਸੈਨੀਟੇਸ਼ਨ ਆਦਿ ਸਰਵਪੱਖੀ ਵਿਕਾਸ ਹੋਵੇਗਾ।