Dana Cyclone: ਵਾਹ! ਹੌਸਲਾ ਤੇ ਹਿੰਮਤ, ਆਸ਼ਾ ਵਰਕਰ ਨੇ ਇਸ ਤਰ੍ਹਾਂ ਬਚਾਈ ਚੱਕਰਵਾਤ ’ਚ ਫਸੀਆਂ ਬਜ਼ੁਰਗ ਔਰਤਾਂ ਦੀ ਜਾਨ

Dana Cyclone
Dana Cyclone: ਵਾਹ! ਹੌਸਲਾ ਤੇ ਹਿੰਮਤ, ਆਸ਼ਾ ਵਰਕਰ ਨੇ ਇਸ ਤਰ੍ਹਾਂ ਬਚਾਈ ਚੱਕਰਵਾਤ ’ਚ ਫਸੀਆਂ ਬਜ਼ੁਰਗ ਔਰਤਾਂ ਦੀ ਜਾਨ

Dana Cyclone: ਕੇਂਦਰਪਾੜਾ (ਏਜੰਸੀ)। ਭਿਆਨਕ ਚੱਕਰਵਾਤੀ ਤੂਫਾਨ ਦਾਨਾ ਦੇ ਆਉਣ ਤੋਂ ਪਹਿਲਾਂ ਚਿੱਕੜ ਭਰੀਆਂ ਸੜਕਾਂ ’ਤੇ ਬਜ਼ੁਰਗਾਂ ਨੂੰ ਕੱਢਣ ਲਈ ਆਸ਼ਾ ਵਰਕਰ ਸਿਬਾਨੀ ਮੰਡਲ ਦੇ ਨਿਸਵਾਰਥ ਯਤਨਾਂ ਦੀ ਲੋਕ ਸ਼ਲਾਘਾ ਕਰ ਰਹੇ ਹਨ। ਉਲਟ ਸਥਿਤੀਆਂ ’ਚ ਲੋਕਾਂ ਨੂੰ ਬਚਾਉਣ ਵਾਲੀ ਸਿਬਾਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਮੁੱਖ ਮੰਤਰੀ ਮੋਹਨ ਚਰਨ ਮਾਝੀ, ਉੱਪ ਮੁੱਖ ਮੰਤਰੀ ਪ੍ਰਾਵਤੀ ਪਰਿਦਾ ਅਤੇ ਮਾਲੀਆ ਮੰਤਰੀ ਸੁਰੇਸ਼ ਪੁਜਾਰੀ ਨੇ ਉਨ੍ਹਾਂ ਦੇ ਨਿਸਵਾਰਥ ਕੰਮ ਦੀ ਪ੍ਰਸੰਸਾ ਕੀਤੀ।

Read Also : Punjab Fire and Emergency Bill: ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ

ਮਾਝੀ ਨੇ ਚੱਕਰਵਾਤ ਦੌਰਾਨ ਸੇਵਾ ਪ੍ਰਤੀ ਉਨ੍ਹਾਂ ਦੇ ਸਮੱਰਪਣ ਲਈ ਸ੍ਰੀਮਤੀ ਸਿਬਾਨੀ ਨੂੰ ਨਿੱਜੀ ਤੌਰ ’ਤੇ ਧੰਨਵਾਦ ਕਰਨ ਲਈ ਫੋਨ ਕੀਤਾ ਤੇ ਕਿਹਾ ਕਿ ਓੜੀਸ਼ਾ ਨੂੰ ਮਾਨਵਤਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ’ਤੇ ਮਾਣ ਹੈ। ਰਾਜਨਗਰ ਬਲਾਕ ਦੇ ਅਧੀਨ ਖਾਸਮੁੰਡਾ ਪਿੰਡ ਦੀ ਵਾਸੀ ਸ੍ਰੀਮਤੀ ਮੰਡਲ ਸਾਲ 2006 ਤੋਂ ਆਸ਼ਾ ਵਰਕਰਾਂ ਦੇ ਤੌਰ ’ਤੇ ਕੰਮ ਕਰ ਰਹੀ ਹੈ।

‘ਮਨੁੱਖੀ ਸੇਵਾ ਹੀ ਈਸ਼ਵਰੀ ਸੇਵਾ ਹੈ’ ਦੇ ਮੰਤਰ ਨੂੰ ਅਪਣਾਉਂਦੇ ਹੋਏ ਉਨ੍ਹਾਂ ਨੇ ਸੱਤ ਬਜ਼ੁਰਗ ਔਰਤਾਂ ਤੇ ਇੱਕ ਗਰਭਵਤੀ ਔਰਤ ਨੂੰ ਸੁਰੱਖਿਅਤ ਕੱਢਣ ’ਚ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਨੇ ਆਪਣੀ ਜਾਨ ਜ਼ੋਖਿਮ ’ਚ ਪਾ ਕੇੇ ਉਨ੍ਹਾਂ ਦੀ ਸੁਰੱਖਿਆ ਤੈਅ ਕੀਤੀ, ਕਿਉਂਕਿ ਉਹ ਚੱਕਰਵਾਤ ਆਸਰਾ ’ਚ ਸ਼ਰਨ ਲੈਣ ਤੋਂ ਝਿਜਕ ਰਹੀਆਂ ਸਨ। ਇਹ ਜਾਣਨ ’ਤੇ ਕਿ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਨੁਕਸਾਨ ਦੀ ਗਿਣਤੀ ਜ਼ੀਰੋ ਤੈਅ ਕਰਨ ਲਈ ਨਿਕਾਸੀ ਯਤਨ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਆਪਣੀ ਆਸ਼ਾ ਵਰਦੀ ਪਹਿਨੀ ਤੇ ਆਪਣੇ ਕਰਤੱਵ ਤੋਂ ਪਰੇ ਸਵੈ-ਸੇਵਾ ਕੀਤੀ। ਸ੍ਰੀਮਤੀ ਸਿਬਾਨੀ ਦਾ ਮੰਨਣਾ ਹੈ ਕਿ ਸੰਕਟ ਦੇ ਸਮੇਂ ਮਾਨਵਤਾ ਦੀ ਸੇਵਾ ਤੋਂ ਵਧ ਕੇ ਕੁਝ ਨਹੀਂ ਹੈ ਅਤੇ ਸਾਰਿਆਂ ਨੂੰ ਜ਼ਰੂਰਤਮੰਦਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here