Punjab News: ਪਿੰਡਾਂ ’ਚ ਨਸ਼ੇ ਵਿਰੁੱਧ ਪ੍ਰਚਾਰ ਦਾ ਸ਼ਾਨਦਾਰ ਤਰੀਕਾ, ਬਣ ਰਿਹੈ ਚਰਚਾ ਦਾ ਵਿਸ਼ਾ

Punjab News
Punjab News: ਪਿੰਡਾਂ ’ਚ ਨਸ਼ੇ ਵਿਰੁੱਧ ਪ੍ਰਚਾਰ ਦਾ ਸ਼ਾਨਦਾਰ ਤਰੀਕਾ, ਬਣ ਰਿਹੈ ਚਰਚਾ ਦਾ ਵਿਸ਼ਾ

Punjab News: ਪਿੰਡਾਂ ’ਚ ਕੰਧ ਚਿੱਤਰਾਂ, ਫਲੈਕਸ ਬੋਰਡ ਤੇ ਪੋਸਟਰਾਂ ਰਾਹੀਂ ਹੋ ਰਿਹੈ ਨਸ਼ਿਆਂ ਵਿਰੁੱਧ ਪ੍ਰਚਾਰ

  • ਚਾਰ ਕੰਧ ਚਿੱਤਰ, ਦੋ ਫਲੈਕਸ ਬੋਰਡ ਅਤੇ ਇੱਕ ਹਜ਼ਾਰ ਪੋਸਟਰ ਲਾਉਣ ਦੀ ਹਦਾਇਤ | Punjab News
  • ਪੰਜਾਬ ਭਰ ’ਚ 15 ਕਰੋੜ ਤੋਂ ਵੱਧ ਦਾ ਹੋਵੇਗਾ ਖਰਚਾ

Punjab News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਕਾਰ ਵੱਲੋਂ ਸ਼ੁਰੁੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਲਹਿਰ ਤਹਿਤ ਪਿੰਡਾਂ ਵਿੱਚ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਪੋਸਟਰ, ਕੰਧ ਚਿੱਤਰ ਤੇ ਫਲੈਕਸ ਬੋਰਡ ਆਦਿ ਲਗਾਏ ਜਾ ਰਹੇ ਹਨ। ਵੱਡੀ ਗਿਣਤੀ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ ਵੱਲੋਂ ਆਪਣੇ ਆਪਣੇ ਪਿੰਡਾਂ ਵਿੱਚ ਅਜਿਹੇ ਕੰਧ ਚਿੱਤਰ, ਪੋਸਟਰ ਆਦਿ ਲਗਾ ਵੀ ਦਿੱਤੇ ਗਏ ਹਨ ਤੇ ਕਈਆਂ ਵੱਲੋਂ ਲਗਾਏ ਜਾ ਰਹੇ ਹਨ।

Read Also : Wheat Fire: ਕਰੜੀ ਮਿਹਨਤ ਨਾਲ ਪਾਲ਼ੀ ਸੋਨੇ ਰੰਗੀ ਕਣਕ ਦੀਆਂ ਕਾਲੀਆਂ ਤਸਵੀਰਾਂ

ਦੱਸਣਯੋਗ ਹੈ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ, ਵਧੀਕ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਪੱਤਰ ਲਿਖਕੇ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਅਧੀਨ ਆਉਂਦੇ ਪਿੰਡਾਂ ਅੰਦਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪ੍ਰਤੀ ਜਾਗਰੂਕ ਕਰਨ ਲਈ ਕੰਧਾਂ ’ਤੇ ਚਿੱਤਰ, ਫਲੈਕਸ ਬੋਰਡ ਤੇ ਪੋਸਟਰ ਲਗਾਏ ਜਾਣ। ਹਰੇਕ ਪਿੰਡ ’ਚ ਦੋ ਫਲੈਕਸ ਬੋਰਡ, ਚਾਰ ਕੰਧ ਚਿੱਤਰ ਤੇ ਇੱਕ ਹਜ਼ਾਰ ਪੋਸਟਰ ਲਗਾਏ ਜਾਣ। ਪੋਸਟਰਾਂ ਦੀ ਗਿਣਤੀ ਪਿੰਡ ਦੀ ਅਬਾਦੀ ਦੇ ਅਨੁਸਾਰ ਵਧਾਈ-ਘਟਾਈ ਵੀ ਜਾ ਸਕਦੀ ਹੈ।

Punjab News

ਇਸ ਪੱਤਰ ਤੋਂ ਬਾਅਦ ਪਿੰਡਾਂ ਵਿੱਚ ਧੜ੍ਹਾ-ਧੜ੍ਹ ਕੰਧ ਚਿੱਤਰ, ਫਲੈਕਸ ਬੋਰਡ ਅਤੇ ਪੋਸਟਰ ਲਗਾਏ ਜਾ ਰਹੇ ਹਨ। ਕਈ ਸਰਪੰਚਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਚਾਇਤ ਵਿਭਾਗ ਵੱਲੋਂ ਸੁਨੇਹੇ ਆਏ ਹਨ ਕਿ ਪਿੰਡਾਂ ਵਿੱਚ ਕੰਧ ਚਿੱਤਰ ਛਾਪੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਪੋਸਟਰ ਆਦਿ ਲਗਾਏ ਜਾ ਰਹੇ ਹਨ। ਸਰਪੰਚਾਂ ਨੇ ਦੱਸਿਆ ਕਿ ਦੋ ਕੰਧ ਚਿੱਤਰਾਂ ਦਾ ਉਨ੍ਹਾਂ ਵੱਲੋਂ 1000 ਰੁਪਏ ਦਿੱਤਾ ਗਿਆ ਹੈ। ਕੰਧ ਚਿੱਤਰਾਂ ਵਿੱਚ ਛਾਪਿਆ ਗਿਆ ਹੈ ਕਿ ਉਕਤ ਪਿੰਡ ਦੀ ਹੱਦ ਸ਼ੁਰੂ ਹੁੰਦੀ ਹੈ, ਜੇਕਰ ਵਿਅਕਤੀ ਪਿੰਡ ਦੀ ਹੱਦ ਅੰਦਰ ਕਿਸੇ ਵੀ ਪ੍ਰਕਾਰ ਦਾ ਨਸ਼ੀਲਾ ਪਦਾਰਥ ਵੇਚਦਾ ਜਾਂ ਸੇਵਨ ਕਰਦਾ ਪਾਇਆ ਜਾਵੇਗਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਆਖਿਆ ਗਿਆ ਹੈ ਕਿ ਨਸ਼ਾ ਤਸਕਰਾਂ ਦੀ ਜਾਣਕਾਰੀ ਵਟਸਐਪ ’ਤੇ ਭੇਜੋ, ਤੁਹਾਡੀ ਪਹਿਚਾਣ ਗੁਪਤ ਰੱਖੀ ਜਾਵੇਗੀ। ਕੰਧ ਚਿੱਤਰਾਂ, ਫਲੈਕਸ ਬੋਰਡਾਂ ਆਦਿ ਦਾ ਸਾਰਾ ਖਰਚਾ ਪੰਚਾਇਤਾਂ ਵੱਲੋਂ ਆਪਣੇ ਫੰਡ ’ਚੋਂ ਕੀਤਾ ਜਾਵੇਗਾ ਤੇ ਇਸ ਦਾ ਰਿਕਾਰਡ ਰੱਖਣ ਲਈ ਆਖਿਆ ਗਿਆ ਹੈ। ਪਿੰਡਾਂ ਦੇ ਸਰਪੰਚਾਂ ਨੇ ਦੱਸਿਆ ਕਿ ਅਜੇ ਪਿੰਡਾਂ ਨੂੰ ਵਿਕਾਸ ਫੰਡ ਜਾਰੀ ਨਹੀਂ ਹੋਏ। ਪਤਾ ਲੱਗਾ ਹੈ ਕਿ ਉਕਤ ਕੰਧ ਚਿੱਤਰਾਂ, ਫਲੈਕਸ ਬੋਰਡਾਂ ਤੇ ਪੋਸਟਰਾਂ ’ਤੇ 15 ਕਰੋੜ ਤੋਂ ਵੱਧ ਦਾ ਖਰਚਾ ਕੀਤਾ ਜਾਵੇਗਾ। ਪੰਚਾਇਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਅੰਦਰ ਅਜਿਹੇ ਫਲੈਕਸ ਬੋਰਡ, ਕੰਧ ਚਿੱਤਰਾਂ ਤੇ ਪੋਸਟਰਾਂ ਦਾ ਕੰਮ ਕਈ ਦਿਨ ਪਹਿਲਾਂ ਮੁਕੰਮਲ ਹੋ ਗਿਆ ਹੈ।

ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਾਉਣ ਤੋਂ ਵੱਟਿਆ ਜਾਵੇ ਪਾਸਾ

ਨਸ਼ੇ ਖਿਲਾਫ਼ ਵਿੱਢੀ ਇਸ ਮੁਹਿੰਮ ਤਹਿਤ ਪਿੰਡਾਂ ਅੰਦਰ ਸਰਪੰਚਾਂ, ਨੰਬਰਦਾਰਾਂ ਆਦਿ ਮੋਹਤਬਰ ਵਿਅਕਤੀਆਂ ਨੂੰ ਸਰਕਾਰ ਵੱਲੋਂ ਸਖਤ ਸੁਨੇਹਾ ਦਿੱਤਾ ਗਿਆ ਹੈ ਕਿ ਨਸ਼ੇ ਦਾ ਕਾਰੋਬਾਰ ਕਰਦੇ ਲੋਕਾਂ ਦੀਆਂ ਜਮਾਨਤਾਂ ਜਾਂ ਜਿੰਮੇਵਾਰੀ ਨਾ ਲੈਣ। ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਆਖਿਆ ਗਿਆ ਹੈ ਕਿ ਜਮਾਨਤ ਦੇਣ ਵਾਲੇ ਨੰਬਰਦਾਰ ਦੀ ਨੰਬਰਦਾਰੀ ਵੀ ਕੈਂਸਲ ਹੋ ਸਕਦੀ ਹੈ।