ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਹਰਿਆਣਾ ਸਰਕਾਰ ਨੇ ਸ੍ਰੀ ਕ੍ਰਿਸ਼ਨ ਜਨਮ ਆਸ਼ਟਮੀ ਦੀ ਛੁੱਟੀ (Holiday) ਦਾ ਐਲਾਨ ਕੀਤਾ ਹੈ। ਲੋਕਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਸੀ ਕਿ ਸੱਤ ਨੂੰ ਜਨਮ ਆਸ਼ਮੀ ਹੈ ਜਾਂ ਫਿਰ ਅੱਠ ਨੂੰ। ਹੁਣ ਸਰਕਾਰ ਨੇ ਪੱਤਰ ਜਾਰੀ ਕਰਦੇ ਹੋਏ ਕਿਹਾ ਹੈ ਕਿ ਸੱਤ ਸਤੰਬਰ ਨੂੰ ਜਨਮ ਆਸ਼ਟਮੀ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ ਸੂਬੇ ਭਰ ਵਿੱਚ ਮੁਲਾਜ਼ਮਾਂ ਦੇ ਦਿਮਾਗ ਦੀ ਉਲਝਣ ਦੂਰ ਹੋ ਗਈ ਹੈ।
ਹਰਿਆਣਾ ਸਰਕਾਰ ਦੇ ਚੀਫ਼ ਸੈਕਟਰੀ ਸੰਜੀਵ ਕੌਸ਼ਲ ਦੇ ਆਦੇਸ਼ਾਂ ਅਨੁਸਾਰ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਸੱਤ ਸਤੰਬਰ ਨੂੰ ਗਜ਼ਟਿਡ ਛੁੱਟੀ (Holiday) ਰਹੇਗੀ। ਇਹ ਛੁੱਟੀ ਸਰਕਾਰੀ ਵਿਭਾਗਾਂ, ਬੋਰਡ, ਕਾਰਪੋਰੇਸ਼ਨ, ਸਿੱਖਿਆ ਵਿਭਾਗ ਤੇ ਦੂਜੀਆਂ ਸੰਸਥਾਵਾਂ ਲਈ ਲਾਗੂ ਰਹੇਗੀ।