ਚੰਡੀਗੜ੍ਹ। ਹਰ ਵਰਗ ਲਈ ਭਲਾਈ ਸਕੀਮਾਂ ਚਲਾਉਣ ਦਾ ਦਾਅਵਾ ਕਰਨ ਵਾਲੀ ਹਰਿਆਣਾ ਸਰਕਾਰ ਨੇ ਇੱਕ ਹੋਰ ਐਲਾਨ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਸਰ੍ਹੋਂ ਦਾ ਤੇਲੀ ਵੰਡਣ ਦਾ ਨਵਾਂ ਆਦੇਸ਼ ਜਾਰੀ ਕੀਤਾ ਹੈ। ਹਲਾਂਕਿ ਸਰਕਾਰ ਦੇ ਇਸ ਆਦੇਸ਼ ਨਾਲ ਉਨ੍ਹਾਂ ਪਰਿਵਾਰਾਂ ਨੂੰ ਝਟਕਾ ਲੱਗਿਆ ਹੈ ਜੋ ਖੁਦ ਨੂੰ ਬੀਪੀਐੱਲ ਜਾਂ ਏਏਵਾਈ ਕਾਰਡ ਸ੍ਰੇਣੀ ਦਾ ਮੰਨਦੇ ਹਨ। ਖਾਦ ਨਾਗਰਿਕ ਸਪਲਾਈ ਤੇ ਖ਼ਪਤਕਾਰ ਮਾਮਲੇ ਡਾਇਰੈਕਟੋਰੇਟ ਨੇ ਇਸ ਸਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ। (Ration Card)
ਡਾਇਰੈਕਟੋਰੇਟ ਵੱਲੋਂ ਕਿਹਾ ਗਿਆ ਹੈ ਕਿ ਹੁਣ ਭਾਵੇਂ ਤੁਸੀਂ ਬੀਪੀਐੱਲ ਜਾਂ ਏਏਵਾਈ ਰਾਸ਼ਨ ਕਾਰਡ ਧਾਰਕ ਹੋ, ਸਿਰਫ਼ ਉਨ੍ਹਾਂ ਪਰਿਵਾਰਾਂ ਨੂੰ 40 ਰੁਪਏ ’ਚ ਦੋ ਲੀਟਰ ਸਰ੍ਹੋਂ ਦਾ ਤੇਲ ਮਿਲੇਗਾ ਜਿਨ੍ਹਾਂ ਦੀ ਸਲਾਨਾ ਆਮਦਨ 1.80 ਲੱਖ ਨਹੀਂ ਸਗੋਂ 1 ਲੱਖ ਰੁਪਏ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸਮਾਮਲੇ ’ਚ ਖੁਰਾਕ ਨਾਗਰਿਕ ਸਪਲਾਈ ਤੇ ਖ਼ਪਤਕਾਰ ਮਾਮਲੇ ਡਾਇਰੈਕਟੋਰੇਟ ਨੇ ਪਿਛਲੇ 14 ਜੁਲਾਈ ਅਤੇ ਹੁਣ ਸ਼ੁੱਕਰਵਾਰ ਨੂੰ ਪੱਤਰ ਨੰਬਰ-9934 ਜਾਰੀ ਕੀਤਾ ਹੈ। (Ration Card)
ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਨੇ ਮਾਰਿਆ ਮਾਅਰਕਾ, ਬਣੇਗੀ ਆਰਮੀ ਅਫ਼ਸਰ
ਉੱਪ ਡਾਇਰੈਕਟਰ (ਪੀਡੀਐੱਸ) ਦੁਆਰਾ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਰਾਜ ਸਰਕਾਰ ਨੇ 20 ਰੁਪਏ ਪ੍ਰਤੀ ਲੀਟਰ ਦੀ ਹੱਦ ਦੇ ਨਾਲ ਦੋ ਲੀਟਰ ਸਰ੍ਹੋਂ ਦਾ ਤੇਲ ਵੰਡਣ ਦਾ ਫੈਸਲਾ ਲਿਆ ਹੈ। ਫੋਰਟੀਫਾਈਡ ਸਰ੍ਹੋਂ ਦਾ ਤੇਲ ਸਿਰਫ਼ ਊਨ੍ਹਾਂ ਪਰਿਵਾਰਾਂ ਵੰਡਿਆ ਜਾਵੇਗਾ ਜਿਨ੍ਹਾਂ ਦੇ ਪਰਿਵਾਰ ਪਛਾਣ ਪੱਤਰ ’ਚ ਦਰਜ਼ ਆਮਦਨ ਇੱਕ ਲੱਖ ਰੁਪਏ ਤੱਕ ਹੈ।