Expressway Punjab: ਪੰਜਾਬ ਦਾ ਇਹ ਐਕਸਪ੍ਰੈਸ ਵੇਅ ਖੋਲ੍ਹੇਗਾ ਖੁਸ਼ਹਾਲੀ ਤੇ ਰੁਜ਼ਗਾਰ ਦੇ ਰਾਹ

Expressway Punjab
Expressway Punjab: ਪੰਜਾਬ ਦਾ ਇਹ ਐਕਸਪ੍ਰੈਸ ਵੇਅ ਖੋਲ੍ਹੇਗਾ ਖੁਸ਼ਹਾਲੀ ਤੇ ਰੁਜ਼ਗਾਰ ਦੇ ਰਾਹ

75 ਕਿੱਲੋਮੀਟਰ ਲੰਮਾ 6 ਲੇਨ ਵਾਲਾ ਹੋਵਗਾ ਐਕਸਪ੍ਰੈਸਵੇ | Expressway Punjab

Expressway Punjab: ਲੁਧਿਆਣਾ (ਰਘਬੀਰ ਸਿੰਘ)। ਲੁਧਿਆਣਾ-ਬਠਿੰਡਾ ਹਾਈਵੇਅ ਇੱਕ ਅਜਿਹਾ ਐਕਸਪ੍ਰੈਸਵੇ ਹੋਵੇਗਾ ਜਿਸਦਾ ਬਠਿੰਡਾ ਤੋਂ ਲੁਧਿਆਣੇ ਤੱਕ ਦਾ ਸਫਰ ਸਿਰਫ ਨੈਸ਼ਨਲ ਹਾਈਵੇ ਰਾਹੀਂ ਹੀ ਹੋਵੇਗਾ। ਫਿਲਹਾਲ ਬਠਿੰਡਾ ਤੋਂ ਲੁਧਿਆਣਾ ਜਾਣ ਲਈ ਰਾਜ ਮਾਰਗ ਭਾਵ ਸਟੇਟ ਹਾਈਵੇ ਦੀ ਵਰਤੋਂ ਕਰਕੇ ਬਰਨਾਲਾ, ਰਾਏਕੋਟ ਤੇ ਮੁੱਲਾਂਪੁਰ ਹੋ ਕੇ ਜਾਣਾ ਪੈਂਦਾ ਹੈ ਲੁਧਿਆਣਾ-ਬਠਿੰਡਾ ਐਕਸਪ੍ਰੈਸਵੇ ਨੂੰ ਸਿਰਫ ਇੱਕ ਨੈਸ਼ਨਲ ਹਾਈਵੇ ਤੇ ਆਉਣ ਜਾਣ ਦੇ ਸਾਧਨ ਵਜੋਂ ਨਹੀਂ ਵੇਖਿਆ ਜਾ ਸਕਦਾ ਬੇਸ਼ੱਕ ਇਹ ਲੁਧਿਆਣਾ ਤੋਂ ਬਠਿੰਡਾ ਆਉਣ ਜਾਣ ਦੇ ਸਫਰ ਨੂੰ ਨਾ ਸਿਰਫ ਅਸਾਨ ਬਣਾਉਣ ਦੇ ਨਾਲ ਨਾਲ ਇਸ ਸਫਰ ਦੇ ਸਮੇਂ ’ਚ ਵੀ ਕਟੌਤੀ ਕਰੇਗਾ ਪ੍ਰੰਤੂ ਇਸ ਦੇ ਬਣਨ ਨਾਲ ਇਸ ਹਾਈਵੇ ਨਾਲ ਜੁੜਨ ਵਾਲੇ ਤੇ ਆਲੇ ਦੁਆਲੇ ਦੇ ਇਲਾਕਿਆਂ ਅੰਦਰ ਖੁਸ਼ਹਾਲੀ ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

Read Also : Trains Cancelled: ਲੁਧਿਆਣਾ ਨੂੰ ਆਉਂਦੀਆਂ-ਜਾਂਦੀਆਂ 15 ਰੇਲਾਂ 29 ਮਾਰਚ ਤੱਕ ਰੱਦ, ਜਾਣੋ

ਮਾਹਿਰਾਂ ਦੀ ਮੰਨੀਏ ਤਾਂ ਇਸ ਐਕਸਪ੍ਰੈਸਵੇ ਦੇ ਪੂਰਾ ਹੋਣ ਨਾਲ ਰਾਮਪੁਰਾ ਫੂਲ, ਬਰਨਾਲਾ ਤੇ ਮੁਲਾਂਪੁਰ ਵਿਖੇ ਇੰਡਸਟਰੀਅਲ ਹੱਬ ਤੇ ਲੌਜਿਸਟਿਕ ਪਾਰਕ ਵਿਕਸਿਤ ਹੋਣਗੇ ਇੰਡਸਟਰੀਅਲ ਹੱਬ ਅਤੇ ਲੋਜਿਸਟਿਕ ਪਾਰਕ ਵਿਕਸਤ ਹੋਣ ਨਾਲ ਵੱਡੇ ਪੱਧਰ ਤੇ ਰੁਜਗਾਰ ਦੇ ਮੌਕੇ ਪੈਦਾ ਹੋਣਗੇ ਜੋ ਲੋਕਾਂ ਤੇ ਇਲਾਕੇ ਦੀ ਖੁਸਹਾਲੀ ਦਾ ਕਾਰਨ ਬਣਦੇ ਹਨ ਸਨਅਤਾਂ ਸਿੱਧੇ ਤੌਰ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੀਆਂ ਹਨ ਜਦੋਂਕਿ ਇਨ੍ਹਾਂ ਸਨਅਤਾਂ ’ਚ ਤਿਆਰ ਮਾਲ ਦੀ ਢੋਆ ਢੁਆਈ ਲਈ ਟਰੱਕ ਤੇ ਹੋਰ ਵਾਹਨ ਵੱਡੇ ਪੱਧਰ ’ਤੇ ਰੁਜ਼ਗਾਰ ਜੈਨਰੇਟ ਕਰਦੇ ਹਨ।

Expressway Punjab

ਇਸ ਤੋਂ ਇਲਾਵਾ ਇਨ੍ਹਾਂ ਇੰਡਸਟਰੀਅਲ ਹੱਬਾਂ ਤੇ ਲੌਜਿਸਟਿਕ ਪਾਰਕਾਂ ’ਚ ਖੁੱਲ੍ਹਣ ਵਾਲੇ ਚਾਹ ਦੀਆਂ ਦੁਕਾਨਾਂ , ਢਾਬੇ, ਬੈਂਕ ਸ਼ਾਖਾਵਾਂ, ਲੇਬਰ ਲਈ ਕਮਰੇ, ਲੇਬਰ ਦੇ ਆਉਣ ਜਾਣ ਲਈ ਆਟੋ ਰਿਕਸ਼ੇ, ਕਰਿਆਨੇ ਅਤੇ ਰਾਸ਼ਨ ਦੀਆਂ ਦੁਕਾਨਾਂ, ਇੰਡਸਟਰੀ ਵਿੱਚ ਵਰਤੇ ਜਾਣ ਵਾਲੇ ਔਜਾਰਾਂ ਤੇ ਮਸੀਨਰੀ ਬਨਾਉਂਣ ਵਾਲਿਆਂ ਸਮੇਤ ਹੋਰ ਅਸਿੱਧੇ ਤੌਰ ’ਤੇ ਰੋਜੀ ਰੋਟੀ ਕਮਾਉਣ ਦੇ ਮੌਕਿਆਂ ’ਚ ਬੇਤਹਾਸ਼ਾ ਵਾਧਾ ਹੋਵੇਗਾ ਲੁਧਿਆਣਾ-ਬਠਿੰਡਾ ਹਾਈਵੇਅ 3 ਜ਼ਿਲ੍ਹਿਆਂ ਦੇ 36 ਪਿੰਡਾਂ ’ਚੋਂ ਲੰਘੇਗਾ, ਜਿਸ ਨਾਲ ਇਨ੍ਹਾਂ ਜ਼ਿਲ੍ਹਿਆਂ ਤੇ ਪਿੰਡਾਂ ਦੀਆਂ ਜਮੀਨਾਂ ਦੇ ਰੇਟ ਵਧਣਗੇ! ਇਨ੍ਹਾਂ ਜ਼ਿਲ੍ਹਿਆਂ ਤੇ ਪਿੰਡਾਂ ਦਾ ਆਰਥਿਕ ਵਿਕਾਸ ਹੋਵੇਗਾ!

ਇਨ੍ਹਾਂ ਪਿੰਡਾਂ ਦੇ ਲੋਕ ਇਸ ਹਾਈਵੇ ਦੇ ਨਾਲ ਨਾਲ ਵਪਾਰਕ ਸੰਸਥਾਨ ਖੋਲ੍ਹ ਕੇ ਰੁਜ਼ਗਾਰ ਚਲਾਉਣਗੇ ਇਸ ਦੇ ਬਣਨ ਨਾਲ ਲੁਧਿਆਣਾ ਤੋਂ ਵਿਦੇਸ਼ਾਂ ਨੂੰ ਐਕਸਪੋਰਟ ਹੋਣ ਵਾਲੇ ਉਤਪਾਦ ਬਠਿੰਡਾ ਹੁੰਦੇ ਹੋਏ ਅੰਮ੍ਰਿਤਸਰ-ਜਾਮ ਨਗਰ ਐਕਸਪ੍ਰੈਸ ਵੇਅ ਰਾਹੀਂ ਗੁਜਰਾਤ ਬੰਦਰਗਾਹ ਤੇ ਜਲਦੀ ਤੇ ਅਸਾਨੀ ਨਾਲ ਪਹੁੰਚਾਏ ਜਾ ਸਕਣਗੇ ਇਹ ਐਕਸਪ੍ਰੈਸ ਵੇਅ ਲੋਕਾਂ ਨੂੰ ਜਲਦ ਹੀ ਸ਼ੁਰੂ ਹੋਣ ਜਾ ਰਹੇ ਅੰਤਰਰਾਸ਼ਟਰੀ ਹਵਾਈ ਅੱਡੇ ਹਲਵਾਰਾ ਨਾਲ ਜੋੜੇਗਾ ਇਸ ਤਰ੍ਹਾਂ ਇਹ ਵਿਦੇਸ਼ਾਂ ਤੋਂ ਪੰਜਾਬ ਤੇ ਪੰਜਾਬ ਤੋਂ ਵਿਦੇਸ਼ਾਂ ਨੂੰ ਵੱਡੀ ਗਿਣਤੀ ’ਚ ਆਉਣ ਤੇ ਜਾਣ ਵਾਲੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।

Expressway Punjab

ਲੰਮੇ ਸਮੇਂ ਤੋਂ ਰੁਕੇ ਹੋਏ ਇਸ ਲੁਧਿਆਣਾ-ਬਠਿੰਡਾ ਹਾਈਵੇਅ ਪ੍ਰੋਜੈਕਟ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਸਥਾਨਕ ਲੋਕ ਇਸ ਪ੍ਰੋਜੈਕਟ ਦੇ ਮੁੜ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਸਨ। ਦੱਸਣਯੋਗ ਹੈ ਕਿ ਜਮੀਨ ਐਕਵਾਇਰ ਦੇ ਮੁੱਦੇ ਕਾਰਨ ਪਿਛਲੇ ਸਾਲ ਤੋਂ ਇਸ ਹਾਈਵੇਅ ਦਾ ਕੰਮ ਰੁਕਿਆ ਹੋਇਆ ਸੀ ਪਰ ਜਮੀਨ ਐਕਵਾਇਰ ਦਾ ਮੁੱਦਾ ਹੱਲ ਹੋਣ ਨਾਲ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ. ਐੱਚ. ਏ. ਆਈ.) ਨੇ ਦੁਬਾਰਾ ਹਾਈਵੇਅ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਛੇ ਲੇਨ ਵਾਲਾ ਗ੍ਰੀਨਫੀਲਡ ਹਾਈਵੇ ਪ੍ਰੋਜੈਕਟ ਦੀ ਕੁੱਲ ਲੰਬਾਈ 75.54 ਕਿਲੋਮੀਟਰ ਹੈ ਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦਾ ਪੰਜਵਾਂ ਸਭ ਤੋਂ ਵੱਡਾ ਪ੍ਰੋਜੈਕਟ ਹੈ। ਇਹ ਐਕਸਪ੍ਰੈਸਵੇ 3 ਜ਼ਿਲ੍ਹਿਆਂ ਬਠਿੰਡਾ, ਬਰਨਾਲਾ ਤੇ ਲੁਧਿਆਣਾ ਦੇ 36 ਪਿੰਡਾਂ ’ਚੋਂ ਦੀ ਹੋ ਕੇ ਗੁਜਰੇਗਾ ਤੇ ਇਨ੍ਹਾਂ ਪਿੰਡਾਂ ਤੇ ਜ਼ਿਲ੍ਹਿਆਂ ਦੇ ਆਰਥਿਕ ਵਿਕਾਸ ਦਾ ਰਾਹ ਖੋਲ੍ਹੇਗਾ!

ਜਿਕਰਯੋਗ ਹੈ ਕਿ ਇਸ ਹਾਈਵੇ ਦੇ ਬਣਨ ਨਾਲ ਬਠਿੰਡਾ ਤੋਂ ਚੰਡੀਗੜ੍ਹ ਦੀ ਦੂਰੀ 50 ਕਿੱਲੋਮੀਟਰ ਘੱਟ ਜਾਵੇਗੀ। ਇਸ ਸੜਕ ਦੇ ਬਣਨ ਨਾਲ ਬਠਿੰਡਾ, ਮੁਕਤਸਰ, ਅਬੋਹਰ ਤੋਂ ਇਲਾਵਾ ਰਾਜਸਥਾਨ ਤੋਂ ਚੰਡੀਗੜ੍ਹ ਵਾਇਆ ਬਠਿੰਡਾ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਪਹਿਲਾਂ ਲੋਕਾਂ ਨੂੰ ਚੰਡੀਗੜ੍ਹ ਜਾਣ ਲਈ ਬਠਿੰਡੇ ਤੋਂ ਬਰਨਾਲਾ, ਸੰਗਰੂਰ, ਪਟਿਆਲਾ ਦੇ ਰਸਤੇ ਜਾਣਾ ਪੈਂਦਾ ਸੀ। ਇਸ ਪ੍ਰੋਜੈਕਟ ਤੋਂ ਬਾਅਦ ਹੁਣ ਲੋਕਾਂ ਨੂੰ ਬਰਨਾਲਾ ਤੋਂ ਚੰਡੀਗੜ੍ਹ ਤੱਕ ਲਿੰਕ ਸੜਕ ਮਿਲ ਜਾਵੇਗੀ ਤੇ ਉਨ੍ਹਾਂ ਨੂੰ ਸੰਗਰੂਰ ਤੇ ਪਟਿਆਲਾ ਜਾਣ ਦੀ ਲੋੜ ਨਹੀਂ ਪਵੇਗੀ।

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸੱਚ ਕਹੂੰ ਨਾਲ ਗੱਲ ਕਰਦਿਆਂ ਕਿਹਾ ਕਿ ਲੁਧਿਆਣਾ-ਬਠਿੰਡਾ ਐਕਸਪ੍ਰੈਸਵੇ ਦੋ ਹਿੱਸਿਆਂ ’ਚ ਵੰਡਿਆ ਹੋਇਆ ਹੈ ਐਕਸਪ੍ਰੈਸਵੇ ਦੂਸਰਾ ਹਿੱਸਾ 45.24 ਕਿੱਲੋਮੀਟਰ ਲੰਮਾ ਹੈ, ਜਿਸ ਵਿੱਚੋਂ 33.04 ਕਿੱਲੋਮੀਟਰ ਲੁਧਿਆਣਾ ਜ਼ਿਲ੍ਹਾ ਹੇਠਾਂ ਆਉਂਦਾ ਹੈ। 33.04 ’ਚੋਂ 29.44 ਕਿੱਲੋਮੀਟਰ ਅਰਥਾਤ 89 ਫੀਸਦੀ ਦਾ ਕਬਜ਼ਾ ਪੂਰਾ ਹੋ ਗਿਆ ਹੈ ਤੇ 3.6 ਕਿੱਲੋਮੀਟਰ ਦੇ ਕਬਜ਼ੇ ਲਈ ਕਾਰਵਾਈ ਜਾਰੀ ਹੈ।