ਨਵੀਂ ਦਿੱਲੀ (ਏਜੰਸੀ)। ਇਨਕਮ ਟੈਕਸ ਵਿਭਾਗ ’ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਇਨਕਮ ਟੈਕਸ ਵਿਭਾਗ ਨੇ ਕਰਨਾਟਕ ਅਤੇ ਗੋਆ ਖੇਤਰ ਵਿੱਚ ਇੰਸਪੈਕਟਰ, ਟੈਕਸ ਸਹਾਇਕ ਅਤੇ ਦੇ 71 ਅਹੁਦਿਆਂ ਦੇ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ਲਈ ਦਿਲਚਸਪੀ ਰੱਖਣ ਵਾਲੇ ਉਮੀਦਵਾਰ 24 ਮਾਰਚ ਤੱਕ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਇਨਕਮ ਟੈਕਸ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਇਨ੍ਹਾਂ ਅਹੁਦਿਆਂ ਲਈ ਅਰਜੀ ਦੇ ਸਕਦੇ ਹਨ।
ਅਹੁਦਿਆਂ ਦਾ ਵੇਰਵਾ | Government Job Requirements
ਇਨਕਮ ਟੈਕਸ ਇੰਸਪੈਕਟਰ – 10 ਅਸਾਮੀਆਂ
ਟੈਕਸ ਅਸਿਸਟੈਂਟ – 32 ਅਸਾਮੀਆਂ
ਮਲਟੀ ਟਾਸਕਿੰਗ ਸਟਾਫ਼ – 29 ਅਸਾਮੀਆਂ
ਇਸ ਭਰਤੀ ਮੁਹਿੰਮ ਤਹਿਤ ਕੁੱਲ 77 ਅਸਾਮੀਆਂ ਭਰੀਆਂ ਜਾਣੀਆਂ ਹਨ। ਉਮੀਦਵਾਰਾਂ ਦੀ ਚੋਣ ਤਰਜੀਹ ਦੇ ਆਧਾਰ ’ਤੇ ਕੀਤੀ ਜਾਵੇਗੀ।
ਜ਼ਰੂਰੀ ਯੋਗਤਾ | Government Job Requirements
ਇਨਕਮ ਟੈਕਸ ਇੰਸਪੈਕਟਰ – ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਟ ਜਾਂ ਇਸਦੇ ਬਰਾਬਰ ਯੋਗਤਾ ਹੋਣੀ ਚਾਹੀਦੀ ਹੈ।
ਟੈਕਸ ਅਸਿਸਟੈਂਟ – ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗ੍ਰੈਜੂਏਟ ਦੀ ਡਿਗਰੀ ਜਾਂ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ।
ਮਲਟੀ ਟਾਸਕਿੰਗ ਸਟਾਫ- ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਜਾਂ ਬੋਰਡ ਤੋਂ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ।
ਮਹੱਤਵਪੂਰਨ ਤਾਰੀਖਾਂ | Government Job Requirements
ਅਰਜੀ ਦੇਣ ਦੀ ਸ਼ੁਰੂਆਤੀ ਤਾਰੀਖ- 06 ਫਰਵਰੀ
ਅਪਲਾਈ ਕਰਨ ਦੀ ਆਖਰੀ ਤਾਰੀਖ- 24 ਮਾਰਚ
ਅਰਜੀ ਫੀਸ
ਜਨਰਲ/ਓ.ਬੀ.ਸੀ. ਸ੍ਰੇਣੀ ਦੇ ਉਮੀਦਵਾਰਾਂ ਲਈ ਅਰਜੀ ਫੀਸ 100/- ਰੁਪਏ
ਔਰਤਾਂ, ਐੱਸਸੀ, ਐੱਸਟੀ, ਪੀਡਬਲਿਊਡੀ, ਸਾਬਕਾ ਸੈਨਿਕਾਂ ਲਈ ਅਰਜੀ ਫੀਸ- ਕੋਈ ਫੀਸ ਨਹੀਂ