ਸਰਕਾਰ ਦੇ ਇਸ ਫ਼ੈਸਲੇ ਦੀ ਸੂਬੇ ਭਰ ‘ਚ ਹੋ ਰਹੀ ਐ ਸ਼ਾਲਾਘਾ, ਹੋ ਰਿਹੈ ਫ਼ਾਇਦਾ…

Government Schemes

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Government Schemes : ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 500 ਗਜ਼ ਤੱਕ ਦੇ ਪਲਾਟਾਂ ਦੀ ਰਜਿਸਟਰੀ ਵੇਲੇ ਐੱਨ.ਓ.ਸੀ.ਦੀ ਸ਼ਰਤ ਖਤਮ ਕਰਨ ਦਾ ਲਿਆ ਗਿਆ ਫੈਸਲਾ ਇਕ ਇਤਿਹਾਸਕ ਤੇ ਸ਼ਲਾਘਾਯੋਗ ਕਦਮ ਹੈ। ਆਮ ਗਰੀਬ ਲੋਕਾ ਨੂੰ ਇਸ ਨਾਲ ਬਹੁਤ ਰਾਹਤ ਮਿਲੇਗੀ ਤੇ ਜਿਸ ਨਾਲ ਆਮ ਆਦਮੀ ਪਾਰਟੀ ਦਾ ਗ੍ਰਾਫ ਪਹਿਲਾਂ ਨਾਲੋਂ ਵੀ ਹੋਰ ਵੱਧ ਮਜ਼ਬੂਤ ਹਵੇਗਾ।

ਇਸ ਸਬੰਧੀ ਗੱਲਬਾਤ ਕਰਦਿਆ ਅਮਰੀਕ ਸਿੰਘ ਖੋਸਾ ਤਲਵੰਡੀ ਭਾਈ ਆਮ ਆਦਮੀ ਪਾਰਟੀ ਸੀਨੀਅਰ ਆਗੂ ਤੇ ਜਸਵਿੰਦਰ ਸਿੰਘ ਸੂਬੇਦਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਨਤਾ ਦੀਆਂ ਸਹੂਲਤਾਂ ਵਾਸਤੇ ਪੰਜਾਬ ਵਿਧਾਨ ਸਭਾ ਵਿੱਚ 500 ਗੱਜ ਦੇ ਪਲਾਟਾਂ ਨੂੰ ਲੈ ਕੈ ਇਕ ਸੋਧ ਬਿੱਲ ਲਿਆਂਦਾ ਗਿਆ ਸੀ, ਜਿਸ ਤਹਿਤ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ 500 ਗਜ਼ ਤੱਕ ਦੇ ਪਲਾਟਾਂ ਦੀ, ਰਜਿਸਟਰੀ ਵੇਲੇ ਐੱਨ. ਓ. ਸੀ. ਸਰਤ ਖਤਮ ਕਰ ਦਿੱਤੀ, ਤਾਂ ਜੋ ਆਮ ਜਨਤਾ ਨੂੰ ਖਜਲ- ਖੁਆਰੀ ਤੋਂ ਬਚਾਇਆ ਜਾ ਸਕੇ । Government Schemes

ਇਹ ਵੀ ਪੜ੍ਹੋ: Polaris Dawn Mission: ਪੁਲਾੜ ’ਚ ਤੁਰਨ ਲਈ ਭੇਜੇ ‘ਇਨਸਾਨ’

ਇਸ ਲਈ ਪੰਜਾਬ ਦੇ ਆਮ ਵਰਗ ਦੇ ਲੋਕਾ ਵੱਲੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਤੇ ਇਸ ਫੈਸਲੇ ਨੂੰ ਲੈ ਕੇ ਜਨਤਾ ‘ਚ ਖੁਸ਼ੀ ਪਾਈ ਜਾ ਰਹੀ ਹੈ। ਜਿਸ ਦਾ ਜਨਤਾ ਨੇ ਜ਼ੋਰਦਾਰ ਸਵਾਗਤ ਕੀਤਾ ਹੈ ।ਇਸੇ ਤਹਿਤ ਅਣ-ਅਧਿਕਾਰਿਤ ਕਾਲੋਨੀਆਂ ਬਣਾਉਣ ਵਾਲਿਆਂ ‘ ‘ਤੇ ਵੀ ਠੱਲ ਪਵੇਗੀ ਅਤੇ ਜੋ ਅਣ-ਅਧਿਕਾਰਿਤ ਕਾਲੋਨੀਆਂ ਬਣਾਉਣਗੇ ਉਨ੍ਹਾਂ ਲਈ ਸਜਾ ਦੇ ਨਾਲ-ਨਾਲ ਜੁਰਮਾਨੇ ਦਾ ਪ੍ਰਬੰਧ ਕਰ ਕੇ ‘ਆਪ’ ਸਰਕਾਰ ਨੇ ਇਕ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਆਪ” ਦੀ ਪੰਜਾਬ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਹਨ ਉਹ ਪੂਰੇ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਕੇ 600 ਯੂਨਿਟ ਬਿਜਲੀ ਦੇ ਬਿੱਲ ਮੁਆਫ, ਔਰਤਾਂ ਦਾ ਬੱਸ ਕਰਾਇਆ, ਨੌਜਵਾਨਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਮੈਰਿਟ ਬੇਸ ‘ਤੇ ਨੌਕਰੀਆਂ, ਜਿਸ ਤੋਂ ਨੌਜਵਾਨ ਵਰਗ ਵੀ ਬਹੁਤ ਖੁਸ਼ ਨਜ਼ਰ ਆ ਰਿਹਾ ਹੈ ।

LEAVE A REPLY

Please enter your comment!
Please enter your name here