ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਪੰਜਾਬ ਦੀ ਇਸ ਧ...

    ਪੰਜਾਬ ਦੀ ਇਸ ਧੀ ਨੇ ਮਾਰਿਆ ਮਾਅਰਕਾ, ਬਣੇਗੀ ਆਰਮੀ ਅਫ਼ਸਰ

    Girl-of-India
    ਫਾਜ਼ਿਲਕਾ : ਸਿਮਰਨ ਦੀ ਇੱਕ ਤਸਵੀਰ ਤਸਵੀਰ : ਰਜਨੀਸ਼ ਰਵੀ

    ਧੀਆਂ ਵੀ ਨਹੀਂ ਕਿਸੇ ਤੋਂ ਘੱਟ, ਭਰਾ ਬਣਿਆ ਜੱਜ ਤੇ ਭੈਣ ਦੀ ਹੋਈ ਆਰਮੀ ਅਫ਼ਸਰ ਲਈ ਚੋਣ | Daughter of Punjab

    • ਸੀਨੀਅਰ ਐਡਵੋਕੇਟ ਵਿਵੇਕ ਨੂੰ ਮਿਲ ਰਹੀਆਂ ਵਧਾਈਆਂ | Daughter of Punjab

    ਫਾਜ਼ਿਲਕਾ (ਰਜਨੀਸ਼ ਰਵੀ)। ਇੱਕ ਵਾਰ ਫਿਰ ਸਮਾਜ ਵਿੱਚ ਧੀਆਂ ਦੀ ਸਰਦਾਰੀ ਦੀ ਉਦਾਹਰਨ ਪੇਸ਼ ਕੀਤੀ ਹੈ। ਜਿਲ੍ਹਾ ਫਾਜ਼ਿਲਕਾ ਦੇ ਸਭ ਤੋਂ ਪੱਛੜੇ ਹਲਕੇ ਬੱਲੂਆਣਾ ਦੇ ਪਿੰਡ ਢਾਬਾ ਕੋਕਰੀਆਂ ਦੀ ਸਿਮਰਨ ਨੇ ਸੀਨੀਅਰ ਵਕੀਲ ਵਿਵੇਕ ਦੀ ਪੁੱਤਰੀ ਸਿਮਰਨ ਵੱਲੋਂ ਆਰਮੀ ਅਫਸਰ ਲਈ ਦੇਸ਼ ਭਰ ਵਿੱਚ 4 ਸੀਟਾਂ ਲਈ ਹੋਈ ਚੋਣ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਗਿਆ ਹੈ। ਇੱਥੇ ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਸਿਮਰਨ ਦੇ ਭਰਾ ਅਤੇ ਐਡਵੋਕੇਟ ਵਿਵੇਕ ਦੇ ਸਪੱੁਤਰ ਦੀ ਜੱਜ ਲਈ ਚੋਣ ਹੋ ਚੁੱਕੀ ਹੈ।

    ਇਥੇ ਦੱਸ ਦੇਈਏ ਕਿ ਸਿਮਰਨ ਨੇ ਮੱੁਢਲੀ ਸਿੱਖਿਆ ਪਿੰਡ ਸਕੂਲ ਤੋਂ ਪ੍ਰਾਪਤ ਕੀਤੀ ਇਸ ਤੋਂ ਬਾਅਦ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਅਤੇ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਤੋਂ ਬੀਐੱਸਸੀ ਕੀਤੀ ਸਿਮਰਨ ਆਪਣੀ ਇਸ ਕਾਮਯਾਬੀ ਦਾ ਸਿਹਰਾ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨੂੰ ਦਿੰਦੀ ਹੈ। ਉਸ ਦਾ ਕਹਿਣਾ ਹੈ ਕਿ ਇਹ ਸਭ ਪੂਜਨੀਕ ਗੁਰੂ ਜੀ ਪ੍ਰੇਰਣਾ ਸਦਕਾ ਹਾਸਲ ਕੀਤਾ। ਆਪਣੇ ਪਰਿਵਾਰ ਤੋਂ ਮਿਲੀ ਸਪੋਰਟ ਬਾਰੇ ਉਸ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ, ਭਰਾ ਅਤੇ ਸਾਰੇ ਪਰਿਵਾਰ ਨੇ ਉਸਨੂੰ ਹਰ ਕਦਮ ’ਤੇ ਉਤਸ਼ਾਹਿਤ ਕੀਤਾ।

    ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

    ਸਿਮਰਨ ਦੀ ਕਾਮਯਾਬੀ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਐਡਵੋਕੇਟ ਵਿਵੇਕ ਨੇ ਪਰਮ ਪਿਤਾ ਪਰਮਾਤਮਾ ਦਾ ਧੰਨਵਾਦ ਕਰਦਿਆਂ ਸਮਾਜ ਨੂੰ ਅਪੀਲ ਕੀਤੀ ਕਿ ਜੇਕਰ ਬੇਟੀਆਂ ਨੂੰ ਪੂਰੇ ਮੌਕੇ ਦਿੱਤੇ ਜਾਣ ਤਾਂ ਉਹ ਵੱਡੀ ਤੋਂ ਵੱਡੀ ਕਾਮਯਾਬੀ ਹਾਸਲ ਕਰ ਸਕਦੀਆਂ ਹਨ। ਜੇਕਰ ਜ਼ਿਲ੍ਹੇ ਵਿੱਚ ਨਜ਼ਰ ਮਾਰੀਏ ਤਾਂ ਸਾਰੇ ਮੁੱਖ ਅਹੁਦਿਆਂ ’ਤੇ ਨਾਰੀ ਸ਼ਕਤੀ ਬਿਹਤਰੀਨ ਸੇਵਾਵਾਂ ਦੇ ਰਹੀ ਹੈ ਇਸ ਦੇ ਨਾਲ ਜਿਉੇਂ ਹੀ ਇਹ ਖਬਰ ਇੱਥੇ ਪੁੱਜੀ ਤਾਂ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।

    LEAVE A REPLY

    Please enter your comment!
    Please enter your name here