ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) 112 ਸੀਟਾਂ ’ਤੇ ਅੱਗੇ ਚੱਲ ਰਹੀ ਹੈ ਜਦਕਿ ਕਾਂਗਰਸ 72 ਸੀਟਾਂ ’ਤੇ ਅੱਗੇ ਹੈ। ਅੱਧੇ ਤੋਂ ਵੱਧ ਗੇੜ ਦੀ ਗਿਣਤੀ ਤੋਂ ਬਾਅਦ ਭਾਜਪਾ 112 ਸੀਟਾਂ ’ਤੇ ਅੱਗੇ ਹੈ ਜਦਕਿ ਕਾਂਗਰਸ 72 ਸੀਟਾਂ ਦੀ ਲੀੜ ਨਾਲ ਦੂਜੇ ਸਥਾਨ ’ਤੇ ਹੈ। ਹੁਣ ਤੱਕ ਮਿਲੇ ਰੁਝਾਨਾਂ ਅਨੁਸਾਰ ਬਹੁਜਨ ਸਮਾਜ ਪਾਰਟੀ (ਬੀਐਸਪੀ), ਭਾਰਤੀ ਆਦਿਵਾਸੀ ਪਾਰਟੀ ਅਤੇ ਰਾਸ਼ਟਰੀ ਲੋਕਤੰਤਰਿਕ ਪਾਰਟੀ (ਆਰਐਲਪੀਏ) ਨੇ ਦੋ-ਦੋ ਸੀਟਾਂ ’ਤੇ ਲੀਡ ਹਾਸਲ ਕੀਤੀ ਹੈ। ਇਸ ਤੋਂ ਇਲਾਵਾ 9 ਸੀਟਾਂ ’ਤੇ ਆਜਾਦ ਉਮੀਦਵਾਰ ਅੱਗੇ ਚੱਲ ਰਹੇ ਹਨ। ਭਾਜਪਾ ਵਰਕਰਾਂ ਨੇ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਜੈਪੁਰ ’ਚ ਜੋਰਦਾਰ ਡਾਂਸ ਕਰ ਰਹੇ ਹਨ।
#WATCH | #RajasthanElections2023 | BJP workers dance and celebrate at the party office in Jaipur as the party continues its lead in the state.
As per official EC trends, BJP – 115 and Congress – 67 here. pic.twitter.com/sRyvMRIk6k
— ANI (@ANI) December 3, 2023
ਹੁਣ ਤੱਕ ਮਿਲੇ ਰੁਝਾਨਾਂ ਮੁਤਾਬਕ ਮੁੱਖ ਮੰਤਰੀ ਅਸ਼ੋਕ ਗਹਿਲੋਤ 14 ਹਜਾਰ ਤੋਂ ਜ਼ਿਆਦਾ ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ 51 ਹਜਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਟਾਸਰਾ ਚਾਰ ਹਜਾਰ ਵੋਟਾਂ ਨਾਲ, ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਪੰਜ ਹਜਾਰ ਸੱਤ ਸੌ ਤੋਂ ਵੱਧ ਵੋਟਾਂ ਨਾਲ, ਸਾਬਕਾ ਮੰਤਰੀ ਹਰਿੰਦਰ ਮਿਰਧਾ ਦਸ ਹਜਾਰ ਵੋਟਾਂ ਨਾਲ ਅਤੇ ਸਾਬਕਾ ਸੰਸਦ ਮੈਂਬਰ ਕਰਨਲ ਸੋਨਾਰਾਮ ਚੌਧਰੀ ਦਸ ਹਜਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਵਿਧਾਨ ਸਭਾ ਦੇ ਸਪੀਕਰ ਸੀਪੀਜੋਸੀ ਚਾਰ ਹਜਾਰ ਤੋਂ ਵੱਧ ਵੋਟਾਂ ਨਾਲ ਪਿੱਛੇ, ਬੀਡੀਕੱਲਾ ਨੌਂ ਹਜਾਰ ਤੋਂ ਵੱਧ ਵੋਟਾਂ ਨਾਲ ਪਿੱਛੇ, ਮਮਤਾ ਭੂਪੇਸ ਅੱਠ ਹਜਾਰ ਤੋਂ ਵੱਧ ਵੋਟਾਂ ਨਾਲ ਪਿੱਛੇ, ਗੋਵਿੰਦ ਮੇਧਵਾਲ ਕਰੀਬ ਚੌਦਾਂ ਹਜਾਰ ਵੋਟਾਂ ਨਾਲ ਪਿੱਛੇ, ਪ੍ਰਤਾਪ ਸਿੰਘ ਖਚਰੀਆਵਾਸ ਤੋਂ ਪਿੱਛੇ ਹਨ (Rajasthan Election Results 2023)
ਸ਼ਾਂਤੀਪੂਰਵਕ ਚੱਲ ਰਹੀ ਹੈ ਵੋਟਾਂ ਦੀ ਗਿਣਤੀ | Rajasthan Election Results 2023
ਰਾਜਸਥਾਨ ਦੇ ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਰਾਜ ’ਚ ਵਿਧਾਨ ਸਭਾ ਆਮ ਚੋਣਾਂ-2023 ਲਈ ਵੋਟਾਂ ਦੀ ਗਿਣਤੀ ਸ਼ਾਂਤੀਪੂਰਵਕ ਚੱਲ ਰਹੀ ਹੈ ਅਤੇ ਚੋਣ ਨਤੀਜੇ ਜਲਦੀ ਹੀ ਆਉਣੇ ਸ਼ੁਰੂ ਹੋ ਜਾਣਗੇ। ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗਿਣਤੀ ਦਾ ਕੰਮ ਸ਼ਾਂਤੀਪੂਰਵਕ ਅਤੇ ਵਧੀਆ ਢੰਗ ਨਾਲ ਚੱਲ ਰਿਹਾ ਹੈ ਅਤੇ ਹੁਣ ਤੱਕ 12 ਤੋਂ 17 ਗੇੜਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਇੱਕ ਦੋ ਘੰਟਿਆਂ ’ਚ ਗਿਣਤੀ ਦੇ ਸਾਰੇ ਰਾਊਂਡ ਮੁਕੰਮਲ ਹੋ ਜਾਣਗੇ ਅਤੇ ਨਤੀਜੇ ਵੀ ਸਾਹਮਣੇ ਆ ਜਾਣਗੇ। ਉਨ੍ਹਾਂ ਦੱਸਿਆ ਕਿ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਅਤੇ ਸ਼ੁਰੂ ’ਚ ਪੋਸਟਲ ਬੈਲਟ ਦੀ ਗਿਣਤੀ ਕੀਤੀ ਗਈ ਅਤੇ ਉਸ ਤੋਂ ਬਾਅਦ ਈਵੀਐਮ ਬੈਲਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਦਾ ਰੁਝਾਨ ਗੋਲ-ਗੋਲ ਦੱਸਿਆ ਜਾ ਰਿਹਾ ਹੈ।