15 ਤੋਂ ਖੇਡਿਆ ਜਾਵੇਗਾ ਤੀਜਾ ਮੁਕਾਬਲਾ ਰਾਜ਼ਕੋਟ ’ਚ | Shreyas Iyer
- ਸ਼ਾਟ ਖੇਡਣ ਸਮੇਂ ਹੋ ਰਹੀ ਪਿੱਠ ’ਚ ਸਮੱਸਿਆ
ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਲੜੀ ਖੇਡੀ ਜਾ ਰਹੀ ਹੈ, ਜਿਸ ਦੇ ਦੋ ਮੈਚ ਹੋ ਚੁੱਕੇ ਹਨ, ਪਹਿਲਾ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਗਿਆ ਸੀ, ਜਿਸ ਨੂੰ ਇੰਗਲੈਂਡ ਨੇ 28 ਦੌੜਾਂ ਨਾਲ ਜਿੱਤਿਆ ਸੀ। ਦੂਜਾ ਮੁਕਾਬਲਾ ਵਿਸ਼ਾਖਾਪਟਨਮ ’ਚ ਖੇਡਿਆ ਗਿਆ ਸੀ, ਜਿਸ ਨੂੰ ਭਾਰਤੀ ਟੀਮ ਨੇ 102 ਦੌੜਾਂ ਨਾਲ ਆਪਣੇ ਨਾਂਅ ਕੀਤਾ ਹੈ। ਹੁਣ ਲੜੀ 1-1 ਨਾਲ ਬਰਾਬਰ ਹੈ। ਤੀਜਾ ਮੁਕਾਬਲਾ 15 ਫਰਵਰੀ ਤੋਂ ਰਾਜਕੋਟ ’ਚ ਖੇਡਿਆ ਜਾਣਾ ਹੈ। (Shreyas Iyer)
Bharat ਰਤਨ : ਚਰਨ ਸਿੰਘ, ਨਰਸਿੰਹਾ ਰਾਓ, ਸਵਾਮੀਨਾਥਨ ਨੂੰ ਭਾਰਤ ਰਤਨ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਐਲਾਨ
ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਸਲਾਮੀ ਬੱਲੇਬਾਜ਼ ਸ੍ਰੇਅਸ ਅਈਅਰ ਪਿੱਠ ’ਚ ਸਮੱਸਿਆ ਹੋਣ ਕਾਰਨ ਆਖਿਰੀ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਕਿਉਂਕਿ ਭਾਰਤੀ ਟੀਮ ’ਚ ਸਾਬਕਾ ਕਪਤਾਨ ਵਿਰਾਟ ਕੋਹਲੀ ਪਹਿਲਾਂ ਹੀ ਪਰਿਵਾਰਕ ਕਾਰਨਾਂ ਦੇ ਚੱਲਦੇ ਹੋਏ ਬ੍ਰੇਕ ’ਤੇ ਹਨ। ਦੂਜੇ ਟੈਸਟ ’ਚ ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜ਼ਾ ਵੀ ਸੱਟ ਕਾਰਨ ਬਾਹਰ ਹਨ। ਜਿਸ ਕਰਕੇ ਰਜ਼ਤ ਪਾਟੀਦਾਰ ਨੂੰ ਟੀਮ ’ਚ ਮੌਕਾ ਦਿੱਤਾ ਗਿਆ ਸੀ। ਕਿਉਂਕਿ 15 ਫਰਵਰੀ ਤੋਂ ਹੋਣ ਵਾਲਾ ਮੈਚ ਦੋਵਾਂ ਟੀਮਾਂ ਲਈ ਅਹਿਮ ਹੈ।
ਆਖਿਰੀ 3 ਟੈਸਟਾਂ ਤੋਂ ਬਾਹਰ ਹੋ ਸਕਦੇ ਹਨ ਅਈਅਰ | Shreyas Iyer
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸ਼੍ਰੇਅਸ ਅਈਅਰ ਨੇ ਟੀਮ ਪ੍ਰਬੰਧਨ ਅਤੇ ਮੈਡੀਕਲ ਸਟਾਫ ਨੂੰ ਸੂਚਿਤ ਕੀਤਾ ਹੈ, ਕਿ 30 ਤੋਂ ਜ਼ਿਆਦਾ ਗੇਂਦਾਂ ਖੇਡਣ ਤੋਂ ਬਾਅਦ ਉਨ੍ਹਾਂ ’ਚ ਪਿੱਠ ਆਕੜ ਜਾਂਦੀ ਹੈ ਅਤੇ ਫਾਰਵਰਸ ਡਿਫੈਂਸ ਕਰਨ ਸਮੇਂ ਉਨ੍ਹਾਂ ਨੂੰ ਕਮਰ ’ਚ ਦਰਦ ਮਹਿਸੂਸ ਹੁੰਦਾ ਹੈ, ਸਰਜਰੀ ਤੋਂ ਬਾਅਦ ਉਹ ਪਹਿਲੀ ਵਾਰ ਇਸ ਸਮੱਸਿਆ ਜਾ ਸਾਹਮਣਾ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਕੁਝ ਹਫਤਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। (Shreyas Iyer)
ਸ਼ੁੱਕਰਵਾਰ ਨੂੰ ਹੋਵੇਗਾ ਟੀਮ ਦਾ ਐਲਾਨ | Shreyas Iyer
ਉਮੀਦ ਹੈ ਭਾਰਤੀ ਟੀਮ ਦਾ ਬਾਕੀ ਰਹਿੰਦੇ ਮੈਚਾਂ ਲਈ ਸ਼ੁੱਕਰਵਾਰ ਨੂੰ ਐਲਾਨ ਕੀਤਾ ਜਾਵੇਗਾ। ਪਹਿਲਾਂ ਸਿਰਫ 2 ਮੈਚਾਂ ਲਈ ਟੀਮ ਦਾ ਐਲਾਨ ਕੀਤਾ ਗਿਆ ਸੀ। ਜੇਕਰ ਹੁਣ ਸ਼੍ਰੇਅਸ ਅਈਅਰ ਨੂੰ ਬਾਹਰ ਰੱਖਿਆ ਜਾਂਦਾ ਹੈ ਤਾਂ ਚੋਣਕਾਰਾਂ ਨੂੰ ਉਨ੍ਹਾਂ ਦੇ ਸਥਾਨ ’ਤੇ ਫੈਸਲਾ ਲੈਣਾ ਹੋਵੇਗਾ। ਛੋਟੇ ਬ੍ਰੇਕ ’ਤੇ ਚੱਲ ਰਹੀ ਭਾਰਤੀ ਟੀਮ ਦੇ 11 ਫਰਵਰੀ ਨੂੰ ਰਾਜਕੋਟ ’ਚ ਪਹੁੰਚਣ ਦੀ ਉਮੀਦ ਹੈ ਅਤੇ ਅਗਲੇ ਦਿਨ ਤੋਂ ਅਭਿਆਸ ਹੋਣ ਦੀ ਉਮੀਦ ਹੈ। (Shreyas Iyer)