Virat Kohli: ਚੈਂਪੀਅਨ ਕੋਹਲੀ ਦਾ ‘ਵਿਰਾਟ’ ਐਲਾਨ, ਕਿਹਾ ਹੁਣ ਸਮਾਂ ਅਗਲੀ ਪੀੜ੍ਹੀ ਦਾ

Virat Kohli

ਵਿਰਾਟ ਕੋਹਲੀ ਨੇ ਟੀ20 ਕ੍ਰਿਕੇਟ ਤੋਂ ਲਿਆ ਸੰਨਿਆਸ | Virat Kohli

  • ਕਿਹਾ, ਨਵੀਂ ਪੀੜ੍ਹੀ ਸੰਭਾਲੇ ਹੁਣ ਕਮਾਨ | Virat Kohli
  • ਫਾਈਨਲ ’ਚ ਖੇਡੀ ਵਿਰਾਟ ਨੇ ‘ਵਿਰਾਟ ਪਾਰੀ’
  • ਸ਼ਾਨਦਾਰ ਰਿਹਾ ਟੀ20 ਕਰੀਆ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ ਅੱਜ ਭਾਰਤ ਤੇ ਅਫਰੀਕਾ ’ਚ ਵੈਸਟਇੰਡੀਜ਼ ਦੇ ਬਾਰਬਾਡੋਸ ’ਚ ਖੇਡਿਆ ਗਿਆ। ਜਿਸ ਮੈਚ ’ਚ ਭਾਰਤੀ ਟੀਮ ਨੇ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਮੈਚ ਤੇ ਟਰਾਫੀ ਆਪਣੇ ਨਾਂਅ ਕਰ ਲਏ। ਇਸ ਵਿਚਕਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਟੀ20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਟੀ20 ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। (Virat Kohli)

ਉਨ੍ਹਾਂ ਕਿਹਾ ਕਿ ਇਹ ਮੇਰਾ ਆਖਿਰੀ ਟੀ20 ਮੈਚ ਸੀ, ਉਨ੍ਹਾਂ ਕਿਹਾ ਕਿ ਹੁਣ ਨਵੀਂ ਪੀੜ੍ਹੀ ਨੂੰ ਕਮਾਨ ਸੰਭਾਲਣੀ ਚਾਹੀਦੀ ਹੈ। ਇਸ ਵਿਚਕਾਰ ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦੇ ਆਖਿਰੀ ਟੀ20 ਮੁਕਾਬਲੇ ਫਾਈਨਲ ’ਚ 77 ਦੌੜਾਂ ਦੀ ਜਬਰਦਸਤ ਪਾਰੀ ਖੇਡੀ। ਉਹ ਅਫਰੀਕਾ ਖਿਲਾਫ ਹੋਏ ਫਾਈਨਲ ਮੈਚ ’ਚ ‘ਪਲੇਆਰ ਆਫ ਦਾ ਮੈਚ’ ਬਣੇ। ਵਿਰਾਟ ਕੋਹਲੀ ਨੇ ਅਫਰੀਕਾ ਖਿਲਾਫ ਫਾਈਨਲ ’ਚ ਹੀਰੋ ਦੀ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਵਿਸ਼ਵ ਕੱਪ ਦੇ 7 ਮੈਚਾਂ ’ਚ ਉਨ੍ਹਾਂ ਦਾ ਟੋਟਲ ਸਕੋਰ 75 ਦੌੜਾਂ ਦਾ ਸੀ। ਪਰ ਉਨ੍ਹਾਂ ਫਾਈਨਲ ’ਚ 76 ਦੌੜਾਂ ਦੀ ਪਾਰੀ ਖੇਡੀ। (Virat Kohli)

ਇਹ ਵੀ ਪੜ੍ਹੋ : IND vs SA: ਅੱਧੀ ਰਾਤ ਭਾਰਤ ‘ਚ ਮਨਾਈ ਗਈ ਦੀਵਾਲੀ, 17 ਸਾਲਾਂ ਬਾਅਦ ਭਾਰਤ ਬਣਿਆ ਟੀ20 ਵਿਸ਼ਵ ਚੈਂਪੀਅਨ

ਕੋਹਲੀ ਦੇ 5 ਮੈਚ ਜਿੱਤਣ ਵਾਲੇ ਪ੍ਰਦਰਸ਼ਨ | Virat Kohli

1. ਇੱਕਰੋਜ਼ਾ ਵਿਸ਼ਵ ਕੱਪ ਫਾਈਨਲ 2011 | Virat Kohli

ਭਾਰਤ ਨੇ ਮੁੰਬਈ ਦੇ ਵਾਨਖੇੜੇ ’ਚ ਸ੍ਰੀਲੰਕਾ ਖਿਲਾਫ 275 ਦੌੜਾਂ ਦਾ ਪਿੱਛਾ ਕੀਤਾ ਸੀ। ਸਚਿਨ ਤੇਂਦੁਲਕਰ ਤੇ ਵਰਿੰਦਰ ਸਹਿਵਾਗ ਆਊਟ ਹੋਏ। ਸਿਰਫ 31 ਦੌੜਾਂ ਹੀ ਬਣਾ ਸਕੇ। ਸਾਂਝੇਦਾਰੀ ਦੀ ਜ਼ਰੂਰਤ ਸੀ। ਕੋਹਲੀ ਨੇ ਸਿਰਫ 35 ਦੌੜਾਂ ਦੀ ਪਾਰੀ ਖੇਡੀ ਪਰ ਗੰਭੀਰ ਨਾਲ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਖਰਾਬ ਰਹੀ।

2. ਚੈਂਪੀਅਨਜ ਟਰਾਫੀ ਫਾਈਨਲ 2013 | Virat Kohli

ਇੰਗਲੈਂਡ ਤੇ ਭਾਰਤ ਵਿਚਕਾਰ 50-50 ਓਵਰਾਂ ਦਾ ਇਹ ਮੈਚ ਮੀਂਹ ਕਾਰਨ 20-20 ਓਵਰਾਂ ਦਾ ਕਰ ਦਿੱਤਾ ਗਿਆ। ਭਾਰਤੀ ਟੀਮ 7 ਵਿਕਟਾਂ ’ਤੇ 129 ਦੌੜਾਂ ਹੀ ਬਣਾ ਸਕੀ। ਇਸ ’ਚ ਕੋਹਲੀ ਦਾ ਯੋਗਦਾਨ 43 ਦੌੜਾਂ ਦਾ ਰਿਹਾ। ਦੋਵਾਂ ਟੀਮਾਂ ਵੱਲੋਂ ਕੋਹਲੀ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ ਰਿਹਾ। ਭਾਰਤ ਨੇ ਇਹ ਮੈਚ ਜਿੱਤ ਲਿਆ।

3. ਟੀ-20 ਵਿਸ਼ਵ ਕੱਪ 2014 ਦਾ ਸੈਮੀਫਾਈਨਲ | Virat Kohli

ਇਹ ਸੈਮੀਫਾਈਨਲ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਭਾਰਤ ਨੂੰ ਕੁੱਲ 173 ਦੌੜਾਂ ਦਿੱਤੀਆਂ ਸਨ। ਵਿਰਾਟ ਕੋਹਲੀ ਨੇ 72 ਦੌੜਾਂ ਦੀ ਅਜੇਤੂ ਪਾਰੀ ਖੇਡੀ। 19ਵੇਂ ਓਵਰ ’ਚ ਟੀਮ ਨੇ ਟੀਚੇ ਨੂੰ ਹਾਸਲ ਕਰ ਲਿਆ।

4. ਟੀ-20 ਵਿਸ਼ਵ ਕੱਪ 2016 | Virat Kohli

ਸੁਪਰ 10 ਮੈਚ ’ਚ ਭਾਰਤ ਅਸਟਰੇਲੀਆ ਨਾਲ ਖੇਡ ਰਿਹਾ ਸੀ। ਭਾਰਤ ਨੂੰ ਸੈਮੀਫਾਈਨਲ ’ਚ ਪਹੁੰਚਣ ਲਈ ਜਿੱਤ ਦੀ ਲੋੜ ਸੀ। ਅਸਟਰੇਲੀਆ ਨੂੰ 161 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਨੇ 14 ਓਵਰਾਂ ’ਚ 94 ਦੌੜਾਂ ਬਣਾਈਆਂ ਸਨ। ਭਾਰਤ ਦਾ ਸਕੋਰ 6 ਓਵਰਾਂ ’ਚ 23 ਦੌੜਾਂ ਸੀ। ਜਿੱਤ ਲਈ 138 ਦੌੜਾਂ ਦੀ ਲੋੜ ਸੀ ਅਤੇ ਕੋਹਲੀ ਬੱਲੇਬਾਜੀ ਕਰਨ ਆਏ। ਸ਼ੁਰੂਆਤ ’ਚ ਸਮਾਂ ਲੱਗਾ ਪਰ ਬਾਅਦ ’ਚ ਤੇਜੀ ਨਾਲ ਬੱਲੇਬਾਜੀ ਕੀਤੀ। 9 ਚੌਕੇ ਤੇ 2 ਛੱਕੇ ਜੜੇ। ਕੋਹਲੀ ਨੇ 82 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਜਿੱਤ ਦਿਵਾਈ।

5. ਟੀ-20 ਵਿਸ਼ਵ ਕੱਪ 2022 | Virat Kohli

ਗਰੁੱਪ-2 ਦੇ ਮੈਚ ’ਚ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਸਨ। ਪਾਕਿਸਤਾਨ ਨੇ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ ਸੀ। ਪਾਕਿਸਤਾਨੀ ਤੇਜ ਗੇਂਦਬਾਜਾਂ ਨੇ ਭਾਰਤ ਦੀਆਂ 4 ਵਿਕਟਾਂ 31 ਦੌੜਾਂ ’ਤੇ ਘਟਾ ਦਿੱਤੀਆਂ ਸਨ। ਕੋਹਲੀ 82 ਦੌੜਾਂ ਦੀ ਅਜੇਤੂ ਪਾਰੀ ਖੇਡ ਰਹੇ ਸਨ। ਕੋਹਲੀ ਨੇ ਹਾਰਦਿਕ ਨਾਲ 113 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਭਾਰਤ ਨੂੰ ਅਸੰਭਵ ਜਿੱਤ ਦਿਵਾਈ। (Virat Kohli)