ਰਾਜਪਾਲ ਕਲਿਆਣ ਸਿੰਘ ਨੇ ਚੁਕਾਈ ਸਹੁੰ
ਜੈਪੁਰ, ਏਜੰਸੀ। ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਨੇ 13 ਕੈਬਨਿਟ ਅਤੇ ਦਸ ਰਾਜਮੰਤਰੀਆਂ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁਕਾਈ। ਰਾਜਭਵਨ ‘ਚ ਅੱਜ ਇੱਥੇ ਹੋਏ ਇੱਕ ਸਾਦੇ ਸਮਾਰੋਹ ‘ਚ ਕੈਬਨਿਟ ਮੰਤਰੀ ਦੇ ਰੂਪ ‘ਚ ਸਹੁੰ ਚੁੱਕਣ ਵਾਲੇ ਡਾ. ਬੀਡੀ ਕੱਲਾ, ਸ਼ਾਂਤੀ ਧਾਰੀਵਾਲ, ਪਰਸਾਦੀ ਲਾਲ ਮੀਣਾ, ਰਮੇਸ਼ ਮੀਨਾ, ਪ੍ਰਤਾਪ ਸਿੰਘ ਖਾਚਰਿਆਵਾਸ, ਵਿਸ਼ਵੇਂਦਰ ਸਿੰਘ, ਰਘੂ ਸ਼ਰਮਾ, ਲਾਲਚੰਦ ਕਟਾਰੀਆ, ਹਰੀਸ਼ ਚੌਧਰੀ, ਉਦੈਪਾਲ ਆਂਚਨਾ, ਪ੍ਰਮੋਦ ਜੈਨ ਭਾਇਆ, ਮਾਸਟਰ ਭੰਵਲਾਲ ਮੇਘਵਾਲ ਅਤੇ ਸਾਲੇਹ ਮੁਹੰਮਦ ਸ਼ਾਮਲ ਹਨ।
ਰਾਜ ਮੰਤਰੀ ਦੀ ਸਹੁੰ ਚੁੱਕਣ ਵਾਲਿਆਂ ‘ਚ ਗੋਵਿੰਦ ਸਿੰਘ ਡੋਟਾਸਰਾ, ਮਮਤਾ ਭੂਪੇਸ਼, ਅਰਜੁਨ ਬਾਮਨੀਆ, ਭੰਵਰ ਸਿੰਘ ਭਾਟੀ, ਸੁਖਰਾਮ ਵਿਸ਼ਨੋਈ, ਅਸ਼ੋਕ ਚਾਂਦਨਾ, ਟੀਕਾਰਾਮ ਜੂਲੀ, ਭਜਨ ਲਾਲ ਜਾਟਵ, ਰਜਿੰਦਰ ਯਾਦਵ ਅਤੇ ਸੁਭਾਸ਼ ਗਰਗ ਸ਼ਾਮਲ ਹਨ। ਸ੍ਰੀ ਗਰਗ ਗਠਜੋੜ ਦਲ ਰਾਸ਼ਟਰੀ ਲੋਕ ਦਲ ਦੇ ਟਿਕਟ ਤੋਂ ਭਰਤਪੁਰ ਦੇ ਵਿਧਾਇਕ ਚੁਣੇ ਗਏ ਹਨ। ਕਾਂਗਰਸ ਦੀ ਸਰਕਾਰ ਬਣਦੇ ਹੀ ਅਸ਼ੋਕ ਗਹਿਲੋਤ ਨੇ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਨੇ ਉਪ ਮੁੱਖ ਮੰਤਰੀ ਦੀ ਸਹੁੰ ਲਈ ਸੀ। ਮੰਤਰੀਮੰਡਲ ‘ਚ ਇੱਕ ਮਹਿਲਾ ਅਤੇ ਇੱਕ ਮੁਸਲਿਮ ਸ਼ਾਮਲ ਹੈ। ਇਹਨਾਂ ‘ਚ 18 ਮੰਤਰੀ ਅਜਿਹੇ ਹਨ ਜੋ ਪਹਿਲੀ ਵਾਰ ਇਸ ਅਹੁਦੇ ‘ਤੇ ਪਹੁੰਚ ਸਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।