ਤੁਰੰਤ ਯੂਕੇ੍ਰਨ ਛੱਡਣ ਅਮਰੀਕੀ ਨਾਗਰਿਕ: ਬੀਡੇਨ
ਵਾਸ਼ਿੰਗਟਨ । ਰੂਸ ਅਤੇ ਨਾਟੋ ਸੈਨਾਵਾਂ ਦੇ ਵਿੱਚ ਵੱਧਦੇ ਤਣਾਅ ਨੇ ਇੱਕ ਵਾਰ ਫਿਰ ਤੀਜੇ ਵਿਸ਼ਵ ਯੁੱਧ (Third World War) ਦੇ ਸੱਦੇ ਨੂੰ ਤੇਜ਼ ਕਰ ਦਿੱਤਾ ਹੈ। ਹਾਲਾਤ ਇਸ ਕਦਰ ਮੁਸ਼ਕਿਲ ਹੋ ਚੁੱਕੇ ਹਨ ਕਿ ਅਮਰੀਕਾ ਰਾਸ਼ਟਰਪਤੀ ਜੋ ਬਿਡੇਨ ਨੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਤੁਰੰਤ ਯੂਕੇ੍ਰਨ ਛੱਡਣ ਲਈ ਕਹਿ ਦਿੱਤਾ ਹੈ। ਠਈਤ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਬਿਡੇਨ ਨੇ ਕਿਹਾ ਕਿ ਅਮਰੀਕਾ ਅਤੇ ਰੂਸ ਦੀ ਸੈਨਾ ਦੇ ਵਿਗੱਚ ਕਦੇ ਵੀ ਸਿੱਧੀ ਲੜਾਈ ਸ਼ੁਰੂ ਹੋ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਫੌਜਾਂ ਵਿੱਚੋਂ ਇੱਕ ਨਾਲ ਟਕਰਾਅ ਦੀ ਸਥਿਤੀ ’ਚ ਹਾਂ। ਇਹ ਬਹੁਤ ਹੀ ਗੰਭੀਰ ਸਥਿਤੀ ਹੈ ਅਤੇ ਜਲਦ ਹੀ ਮਾਮਲਾ ਹੋਰ ਜ਼ਿਆਦਾ ਬਿਗੜਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਅਮਰੀਕੀ ਨਾਗਰਿਕਾਂ ਨੂੰ ਜਲਦੀ ਹੀ ਯੂਕੇ੍ਰਨ ਤੋਂ ਬਾਹਰ ਨਿੱਕਲ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਯੂਕੇ੍ਰਨ ਵਿੱਚ ਸੈਨਾ ਭੇਜਣ ਦੇ ਸਵਾਲ ’ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ, ‘ਓਥੇ ਸੈਨਾ ਭੇਜਣ ਦਾ ਮਤਲਬ ਹੈ ਵਿਸ਼ਵ ਯੁੱਧ ਦੀ ਸ਼ੁਰੂਆਤ। ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਸਲਾਹਕਾਰ ਨੇ ਚੇਤਾਵਨੀ ਜਾਰੀ ਕੀਤੀ ਹੈ,‘ਜੇਕਰ ਰੂਸ ਯੂਕਰੇਨ ਦੇ ਖਿਲਾਫ਼ ਫੌਜੀ ਕਾਰਵਾਈ ਕਰਦਾ ਹੈ ਤਾਂ ਅਮਰੀਕਾ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਸਥਿਤੀ ਵਿੱਚ ਨਹੀਂ ਹੋਵੇਗਾ।’ ਇਸ ਦੇ ਨਾਲ ਹੀ ਅਮਰੀਕੀ ਥਿੰਕ ਟੈਂਕ ਇਹ ਚਿਤਾਵਨੀ ਵੀ ਜਾਰੀ ਕਰ ਚੁੱਕਿਆ ਹੈ ਕਿ ਰੂਸੀ ਸੈਨਾ ਫੁੱਲ ਸਕੇਲ ਯੁੱਧ ਸ਼ੁਰੂ ਕਰ ਸਕਦੀ ਹੈ ਤਾਂ ਉਸਦੇ ਟੈਂਕ ਸਿਰਫ਼ 48 ਘੰਟੇ ਵਿੱਚ ਯੂਕੇ੍ਰਨ ਦੀ ਰਾਜਧਾਨੀ ਕੀਵ ਵਿੱਚ ਦਾਖਲ ਹੋ ਜਾਣਗੇ। ਯੁੱਧ ਦੇ ਸੰਭਾਵਿਤ ਖ਼ਤਰੇ ਦੇ ਵਿੱਚ ਰੂਸ ਨੇ ਵੀ ਆਪਣੀ ਤਿਆਰੀ ਕਰ ਲਈ ਹੈ ਰੂਸ ਨੇ ਬੇਲਾਰੂਸ ਦੀ ਫੌਜ ਨਾਲ ਯੁੱਧ ਅਭਿਆਸ ਸ਼ੁਰੂ ਕਰ ਕੀਤਾ।
ਹਾਲ ਵਿੱਚ ਸਾਲਾਂ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਵੱਡਾ ਸੰਯੁਕਤ ਫੌਜੀ ਅਭਿਆਸ ਹੈ। ਇਸ ਵਿੱਚ ਟੈਂਕਾਂ, ਲੜਾਕੂ ਜਹਾਜਾਂ ਅਤੇ ਐਸ-400 ਮਿਜ਼ਾਈਲ ਡਿਫੈਂਸ ਸਿਸਟਮ ਦੇ ਨਾਲ ਹਜ਼ਾਰਾਂ ਫੌਜੀ ਭਾਗ ਲੈ ਰਹੇ ਹਨ। ਬੇਲਾਰੂਸ ਵਿੱਚ ਇਹ ਅਭਿਆਸ 20 ਫ਼ਰਵਰੀ ਤੱਕ ਚੱਲੇਗਾ। ਰਿਪੋਰਟ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਵਿੱਚ 30 ਹਜ਼ਾਰ ਤੋਂ ਜ਼ਿਆਦਾ ਰੂਸੀ ਸੈਨਿਕ ਭਾਗ ਲੈਣਗੇ। ਯੁੱਧ ਦੇ ਵੱਧਦੇ ਖ਼ਤਰੇ ਦੇ ਵਿੱਚ ਅਮਰੀਕਾ ਨੇ ਬੀਤੀ ਰਾਤ ਯੁਕੇ੍ਰਨ ਨੂੰ ਹਥਿਆਰਾਂ ਦੀ ਦੂਜੀ ਖੇਪ ਭੇਜ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ ਵੱਲੋਂ 200 ਮਿਲੀਅਨ ਡਾਲਰ ਦੇ ਸੁਰੱਖਿਆ ਸਹਾਇਤਾ ਯੁਕੇ੍ਰਨ ਭੇਜੀ ਗਈ ਸੀ। ਪੂਰਵੀ ਯੂਰਪ ਵਿੱਚ ਤਨਾਅ ਦੇ ਮੱਦੇਨਜ਼ਰ ਅਮਰੀਕਾ 8500 ਸੈਨਿਕ ਹਾਈ ਅਲਰਟ ’ਤੇ ਵੀ ਹਨ। ਓਥੇ ਹੀ ਬ੍ਰਿਟੇਨ ਨੇ ਵੀ ਯੂਕੇ੍ਰਨ ਨੂੰ ਵੱਡੀ ਗਿਣਤੀ ਵਿੱਚ ਅਤਿ ਆਧੁਨਿਕ ਐਂਟੀ ਟੈਂਕ ਮਿਜ਼ਾਈਲਾਂ ਅਤੇ ਐਂਗਲੋ ਸਵੀਡਿਸ਼ ਐਂਟੀ ਟੈਂਕ ਗਾਈਡੇਡ ਮਿਜ਼ਾਈਲਾਂ ਵੀ ਸੌਪੀਆਂ ਹਨ। ਡਰ ਹੈ ਕਿ ਰੂਸੀ ਪੱਖ ਯੂਕੇ੍ਰਨ ਦੀ ਸਰਹੱਦ ’ਤੇ ਟੈਂਕਾਂ ਨਾਲ ਹਮਲਾ ਕਰਨ ਵਾਲਾ ਸਭ ਤੋਂ ਪਹਿਲਾਂ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ