ਮੁਹੰਮਦ ਸਿਰਾਜ ਨੂੰ ਲਾਏ ਲਗਾਤਾਰ 2 ਛੱਕੇ | Avishka Fernando
- ਰਿਆਨ ਪਰਾਗ ਨੇ ਵਨਡੇ ਕਰੀਅਰ ਦੀ ਪਹਿਲੀ ਵਿਕਟ ਲਈ
ਕੋਲੰਬੋ (ਏਜੰਸੀ)। Avishka Fernando : ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਤੇ ਆਖਿਰੀ ਮੁਕਾਬਲਾ ਅੱਜ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਅੱਜ ਵਾਲੇ ਮੈਚ ’ਚ ਵੀ ਸ਼੍ਰੀਲੰਕਾ ਦੇ ਕਪਤਾਨ ਅਸਲੰਕਾ ਨੇ ਟਾਸ ਜਿੱਤਿਆ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ’ਚ ਸ਼੍ਰੀਲੰਕਾ ਨੇ ਪਕੜ ਆਪਣੀ ਮਜ਼ਬੂਤ ਕਰ ਲਈ ਹੈ। ਸ਼ੀ੍ਰਲੰਕਾ ਨੇ ਹੁਣ ਸਿਫਰ ਦੂਜੀ ਵਿਕਟ ਗੁਆਈ ਹੈ। ਓਪਨਰ ਫਰਨਾਂਡੋ ਸੈਂਕੜੇ ਤੋਂ ਖੁੰਝ ਗਿਆ। IND vs SL 3rd ODI
Read This : Paris Olympics 2024: ਭਾਰਤੀ ਪਹਿਲਵਾਨ ਨੂੰ ਵੱਡਾ ਝਟਕਾ, ਨਹੀਂ ਖੇਡ ਸਕੇਗੀ ਫਾਇਨਲ! ਜਾਣੋ ਕਿਉਂ? ਸਦਨ ’ਚ ਵੀ ਉੱਠਿਆ ਮ…
ਰਿਆਨ ਪਰਾਗ ਨੇ ਆਪਣੇ ਵਨਡੇ ਕਰੀਅਰ ਦੀ ਦੂਜੀ ਵਿਕਟ ਹਾਸਲ ਕੀਤੀ ਹੈ।। ਸ਼੍ਰੀਲੰਕਾ ਵੱਲੋਂ ਓਪਨਰ ਨਿਸਾਂਕਾ ਨੇ 45 ਜਦਕਿ ਫਰਨਾਂਡੋ ਨੇ 97 ਦੌੜਾਂ ਦੀਆਂ ਪਾਰੀਆਂ ਖੇਡੀਆਂ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਮੈਚ ’ਚ ਦੋ ਬਦਲਾਅ ਕੀਤੇ ਹਨ, ਜਿਸ ਵਿੱਚ ਰੋਹਿਤ ਨੇ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਬਾਹਰ ਬਿਠਾਇਆ ਹੈ ਤੇ ਉਨ੍ਹਾਂ ਦੀ ਜਗ੍ਹਾਂ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਮੌਕਾ ਦਿੱਤਾ ਗਿਆ ਹੈ ਤੇ ਆਲਰਾਊਂਡਰ ਰਿਆਨ ਪਰਾਗ ਨੂੰ ਵੀ ਮੌਕਾ ਕੀਤਾ ਹੈ, ਰਿਆਨ ਪਰਾਗ ਨੇ ਭਾਰਤੀ ਟੀਮ ਵੱਲੋਂ ਡੈਬਿਊ ਕੀਤਾ ਹੈ। ਇਸ ਸਮੇਂ ਸ਼੍ਰੀਲੰਕਾ ਦੀਆਂ ਚਾਰ ਵਿਕਟਾਂ ਡਿੱਗ ਗਈਆਂ ਹਨ। ਸਕੋਰ 39 ਓਵਰਾਂ ਤੱਕ 184 ਦੌੜਾਂ ਦਾ ਹੈ। ਮੁਹੰਮਦ ਸਿਰਾਜ ਨੇ ਵੀ ਇੱਕ ਵਿਕਟ ਹਾਸਲ ਕੀਤੀ ਹੈ।IND vs SL 3rd ODI
ਸ਼੍ਰੀਲੰਕਾ ਦੇ ਕਪਤਾਨ ਨੇ ਟੀਮ ’ਚ ਇੱਕ ਬਦਲਾਅ ਕੀਤਾ ਹੈ, ਉਨ੍ਹਾਂ ਨੇ ਅਕੀਲਾ ਧਨੰਜੈ ਦੀ ਜਗ੍ਹਾ ਮਹੀਸ਼ ਤੀਕਸ਼ਣਾ ਨੂੰ ਮੌਕਾ ਦਿੱਤਾ ਹੈ। ਦੱਸ ਦੇਈਏ ਕਿ ਸ਼੍ਰੀਲੰਕਾ ਦੀ ਟੀਮ ਇਸ ਸੀਰੀਜ਼ ’ਚ 1-0 ਨਾਲ ਅੱਗੇ ਹੈ, ਪਹਿਲਾ ਵਨਡੇ ਮੁਕਾਬਲਾ ਟਾਈ ਰਿਹਾ ਸੀ, ਜਦਕਿ ਦੂਜਾ ਮੁਕਾਬਲਾ ਸ਼੍ਰੀਲੰਕਾਈ ਟੀਮ ਨੇ 32 ਦੌੜਾਂ ਨਾਲ ਜਿੱਤਿਆ ਸੀ। ਜੇਕਰ ਅੱਜ ਸ਼੍ਰੀਲੰਕਾ ਜਿੱਤ ਜਾਂਦਾ ਹੈ ਤਾਂ ਉਹ 27 ਸਾਲਾਂ ਬਾਅਦ ਭਾਰਤ ਨੂੰ ਵਨਡੇ ਸੀਰੀਜ਼ ’ਚ ਹਰਾ ਦੇਵੇਗਾ। IND vs SL 3rd ODI