ਸੁਰੱਖਿਆ ਬਲਾਂ ਨੇ ਊਧਮਪੁਰ ’ਚ ਅੱਤਵਾਦੀਆਂ ਨੂੰ ਘੇਰਿਆ | Udhampur Encounter
Udhampur Encounter: ਸ਼੍ਰੀਨਗਰ (ਏਜੰਸੀ)। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਪਿਛਲੇ 24 ਘੰਟਿਆਂ ’ਚ ਇਹ ਲਗਾਤਾਰ ਤੀਜਾ ਮੁਕਾਬਲਾ ਹੈ। ਸੁਰੱਖਿਆ ਬਲਾਂ ਨੇ ਊਧਮਪੁਰ ਦੇ ਡੂਡੂ ਬਸੰਤਗੜ੍ਹ ’ਚ ਕੁਝ ਅੱਤਵਾਦੀਆਂ ਨੂੰ ਘੇਰ ਲਿਆ ਹੈ। ਅੱਤਵਾਦੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਇਸ ਮੁਕਾਬਲੇ ’ਚ ਫੌਜ ਦਾ ਇੱਕ ਹਵਲਦਾਰ ਸ਼ਹੀਦ ਹੋ ਗਿਆ। ਵਹਾਈਟ ਨਾਈਟ ਕੋਰ ਨੇ ਐਕਸ ’ਤੇ ਰੈਂਕ 6 ਪੀਏਆਰਏ ਐੱਸਐੱਫ ਦੇ ਸ਼ਹੀਦ ਹਵਲਦਾਰ ਝੰਟੂ ਅਲੀ ਸ਼ੇਖ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਲਿਖਿਆ- ‘ਮੁਕਾਬਲੇ ’ਚ ਗੋਲੀਬਾਰੀ ਦੌਰਾਨ।
ਇਹ ਖਬਰ ਵੀ ਪੜ੍ਹੋ : Welfare Work: ਸੜਕਾਂ ’ਤੇ ਲੰਮਕਦੀਆਂ ਟਾਹਣੀਆਂ ਬਣ ਰਹੀਆਂ ਹਾਦਸੇ ਦਾ ਕਾਰਨ, ਡੇਰਾ ਪ੍ਰੇਮੀਆਂ ਨੇ ਹਟਾਇਆ
ਸਾਡੇ ਇੱਕ ਬਹਾਦਰ ਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਬਾਅਦ ’ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਐਨਕਾਊਂਟਰ ਆਪ੍ਰੇਸ਼ਨ ਅਜੇ ਵੀ ਜਾਰੀ ਹੈ।’ ਦੂਜੇ ਪਾਸੇ, ਜੰਮੂ-ਕਸ਼ਮੀਰ ’ਚ ਬਾਂਦੀਪੋਰਾ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਚਾਰ ਓਵਰ ਗਰਾਊਂਡ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਕੁਝ ਓਜੀਡਬਲਯੂ ਪੁਲਿਸ ਤੇ ਗੈਰ-ਸਥਾਨਕ ਲੋਕਾਂ ’ਤੇ ਹਮਲਾ ਕਰਨ ਦਾ ਮੌਕਾ ਲੱਭ ਰਹੇ ਸਨ। ਬਾਂਦੀਪੋਰਾ ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਦੀ ਘੇਰਾਬੰਦੀ ਕਰ ਲਈ। ਮੁਹੰਮਦ ਰਫੀਕ ਖਾਂਡੇ ਤੇ ਮੁਖਤਾਰ ਅਹਿਮਦ ਡਾਰ ਨੂੰ ਨਾਕਾ ਚੈਕਿੰਗ ਦੌਰਾਨ ਫੜਿਆ ਗਿਆ। Udhampur Encounter