ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News WPL 2025: ਅੱਜ...

    WPL 2025: ਅੱਜ ਹੋਵੇਗੀ ਮਹਿਲਾ ਪ੍ਰੀਮੀਅਰ ਲੀਗ ਦੇ ਤੀਜੇ ਐਡੀਸ਼ਨ ਦੀ ਸ਼ੁਰੂਆਤ, ਜਾਣੋ ਕਦੋਂ, ਕਿੱਥੇ ਤੇ ਕਿਵੇਂ ਵੇਖ ਸਕੋਂਗੇ ਮੈਚ

    WPL 2025

    WPL 2025: ਸਪੋਰਟਸ ਡੈਸਕ। ਮਹਿਲਾ ਪ੍ਰੀਮੀਅਰ ਲੀਗ ਦਾ ਤੀਜਾ ਐਡੀਸ਼ਨ ਅੱਜ ਭਾਵ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ’ਚ ਕੁੱਲ ਪੰਜ ਟੀਮਾਂ ਹਿੱਸਾ ਲੈਣਗੀਆਂ। ਪਹਿਲੀ ਵਾਰ, ਇਹ ਟੂਰਨਾਮੈਂਟ ਚਾਰ ਸ਼ਹਿਰਾਂ ’ਚ ਕਰਵਾਇਆ ਜਾਵੇਗਾ। ਇਨ੍ਹਾਂ ’ਚ ਬੜੌਦਾ, ਬੰਗਲੁਰੂ, ਮੁੰਬਈ ਅੇ ਲਖਨਊ ਸ਼ਾਮਲ ਹਨ।

    ਇਹ ਖਬਰ ਵੀ ਪੜ੍ਹੋ : Holi 2025: ਟੈਨਸ਼ਨ ਤੋਂ ਰਾਹਤ ਲਈ ਖੂਬ ਖੇਡੋ ਹੋਲੀ, ਪੜ੍ਹੋ ਹੋਲੀ ਖੇਡਣ ਨਾਲ ਕਿਵੇਂ ਮਿਲਦੇ ਹਨ ਮੈਂਟਲ ਹੈਲਥ ਫਾਇਦੇ̷…

    ਟੂਰਨਾਮੈਂਟ ’ਚ ਖੇਡੇ ਜਾਣਗੇ ਕੁੱਲ 22 ਮੈਚ | WPL 2025

    ਇਸ ਟੂਰਨਾਮੈਂਟ ਵਿੱਚ ਕੁੱਲ ਪੰਜ ਟੀਮਾਂ ਭਾਗ ਲੈ ਰਹੀਆਂ ਹਨ। ਸਾਰੀਆਂ ਟੀਮਾਂ ਇੱਕ ਦੂਜੇ ਵਿਰੁੱਧ 2-2 ਮੈਚ ਖੇਡਣਗੀਆਂ। ਇਸ ਤਰ੍ਹਾਂ ਇੱਕ ਟੀਮ ਕੁੱਲ ਅੱਠ ਮੈਚ ਖੇਡੇਗੀ। ਟੂਰਨਾਮੈਂਟ ਵਿੱਚ ਕੁੱਲ 22 ਮੈਚ ਖੇਡੇ ਜਾਣਗੇ। ਲੀਗ ਪੜਾਅ ਦੇ 20 ਮੈਚ 14 ਫਰਵਰੀ ਤੋਂ 11 ਮਾਰਚ ਤੱਕ ਖੇਡੇ ਜਾਣਗੇ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਕਿਸੇ ਵੀ ਦਿਨ ਡਬਲ ਹੈਡਰ ਨਹੀਂ ਹੋਣਗੇ, ਭਾਵ ਇੱਕ ਦਿਨ ਦੋ ਮੈਚ ਨਹੀਂ ਖੇਡੇ ਜਾਣਗੇ। ਹਮੇਸ਼ਾ ਵਾਂਗ, ਇਸ ਵਾਰ ਵੀ ਮਹਿਲਾ ਪ੍ਰੀਮੀਅਰ ਲੀਗ ਦਾ ਉਦਘਾਟਨ ਇੱਕ ਰੰਗਾਰੰਗ ਪ੍ਰੋਗਰਾਮ ਨਾਲ ਕੀਤਾ ਜਾਵੇਗਾ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਇਸ ਲੀਗ ਦੇ ਉਦਘਾਟਨੀ ਸਮਾਰੋਹ ਦਾ ਆਯੋਜਨ ਕਰੇਗਾ।

    ਮਹਿਲਾ ਪ੍ਰੀਮੀਅਰ ਲੀਗ 2025 ਦਾ ਪਹਿਲਾ ਮੈਚ ਕਦੋਂ ਖੇਡਿਆ ਜਾਵੇਗਾ?

    ਮਹਿਲਾ ਪ੍ਰੀਮੀਅਰ ਲੀਗ 2025 ਦਾ ਪਹਿਲਾ ਮੈਚ 14 ਫਰਵਰੀ ਭਾਵ ਅੱਜ ਖੇਡਿਆ ਜਾਵੇਗਾ।

    ਕਿਹੜੀਆਂ ਟੀਮਾਂ ਮਹਿਲਾ ਪ੍ਰੀਮੀਅਰ ਲੀਗ 2025 ਦਾ ਪਹਿਲਾ ਮੈਚ ਖੇਡਣਗੀਆਂ?

    ਮਹਿਲਾ ਪ੍ਰੀਮੀਅਰ ਲੀਗ 2025 ਦਾ ਪਹਿਲਾ ਮੈਚ ਗੁਜਰਾਤ ਜਾਇੰਟਸ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਕਾਰ ਖੇਡਿਆ ਜਾਵੇਗਾ।

    ਮਹਿਲਾ ਪ੍ਰੀਮੀਅਰ ਲੀਗ 2025 ਦਾ ਪਹਿਲਾ ਮੈਚ ਕਿੰਨੇ ਵਜੇ ਸ਼ੁਰੂ ਹੋਵੇਗਾ?

    ਮਹਿਲਾ ਪ੍ਰੀਮੀਅਰ ਲੀਗ 2025 ਦਾ ਪਹਿਲਾ ਮੈਚ ਗੁਜਰਾਤ ਜਾਇੰਟਸ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਕਾਰ ਸ਼ਾਮ 7:30 ਵਜੇ ਭਾਰਤੀ ਸਮੇਂ ਅਨੁਸਾਰ ਖੇਡਿਆ ਜਾਵੇਗਾ। ਇਸ ਮੈਚ ਦਾ ਟਾਸ ਸੱਤ ਵਜੇ ਹੋਵੇਗਾ।

    ਮਹਿਲਾ ਪ੍ਰੀਮੀਅਰ ਲੀਗ 2025 ਦਾ ਉਦਘਾਟਨ ਸਮਾਰੋਹ ਕਿੰਨੇ ਵਜੇ ਸ਼ੁਰੂ ਹੋਵੇਗਾ?

    ਮਹਿਲਾ ਪ੍ਰੀਮੀਅਰ ਲੀਗ 2025 ਦਾ ਉਦਘਾਟਨ ਸਮਾਰੋਹ ਮੈਚ ਸ਼ੁਰੂ ਹੋਣ ਤੋਂ ਠੀਕ ਇੱਕ ਘੰਟਾ ਪਹਿਲਾਂ ਭਾਵ ਸ਼ਾਮ 6:30 ਵਜੇ ਸ਼ੁਰੂ ਹੋਵੇਗਾ।

    ਮਹਿਲਾ ਪ੍ਰੀਮੀਅਰ ਲੀਗ 2025 ਦੇ ਸਾਰੇ ਮੈਚ ਕਿਸ ਟੀਵੀ ਚੈਨਲ ’ਤੇ ਪ੍ਰਸਾਰਿਤ ਕੀਤੇ ਜਾਣਗੇ?

    ਸਪੋਰਟਸ 18 ਨੈੱਟਵਰਕ ਕੋਲ ਮਹਿਲਾ ਪ੍ਰੀਮੀਅਰ ਲੀਗ 2025 ਦੇ ਪ੍ਰਸਾਰਣ ਅਧਿਕਾਰ ਹਨ। ਤੁਸੀਂ ਇਸ ਟੂਰਨਾਮੈਂਟ ਦੇ ਮੈਚ ਸਪੋਰਟਸ 18 ਚੈਨਲਾਂ ’ਤੇ ਵੱਖ-ਵੱਖ ਭਾਸ਼ਾਵਾਂ ’ਚ ਦੇਖ ਸਕਦੇ ਹੋ।

    ਮਹਿਲਾ ਪ੍ਰੀਮੀਅਰ ਲੀਗ 2025 ਦਾ ਲਾਈਵ ਸਟਰੀਮ ਕਿੱਥੇ ਹੋਵੇਗਾ?

    ਮਹਿਲਾ ਪ੍ਰੀਮੀਅਰ ਲੀਗ 2025 ਦੀ ਲਾਈਵ ਸਟਰੀਮੀਂਗ ਜੀਓ ਸਿਨੇਮਾ ਐਪ ’ਤੇ ਹੋਵੇਗੀ। ਇਸ ਤੋਂ ਇਲਾਵਾ, ਤੁਸੀਂ ਮੈਚ ਸਬੰਧਿਤ ਖਬਰਾਂ ‘ਪੰਜਾਬੀ ਸੱਚ ਕਹੂੰ’ ਦੀ ਵੈੱਬਸਾਈਟ ’ਤੇ ਵੀ ਵੇਖ ਸਕਦੇ ਹੋ।

    LEAVE A REPLY

    Please enter your comment!
    Please enter your name here