ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਬੁਰੇ ਵਿਚਾਰਾਂ ...

    ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ : Saint Dr MSG

    Saint Dr MSG

    ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ : Saint Dr MSG

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਜਪਣ ਨਾਲ ਆਤਮਾ ਬਲਵਾਨ ਹੁੰਦੀ ਹੈ ਤੇ ਮਨ ਦਬਦਾ ਚਲਿਆ ਜਾਂਦਾ ਹੈ ਜੇਕਰ ਤੁਸੀਂ ਸਿਮਰਨ ਕਰਨ ਦਾ ਨਿਯਮ ਨਹੀਂ ਰੱਖਦੇ, ਸਵੇਰੇ-ਸ਼ਾਮ ਮਾਲਕ ਨੂੰ ਨਿਯਮ ਅਨੁਸਾਰ ਯਾਦ ਨਹੀਂ ਕਰਦੇ ਤਾਂ ਤੁਹਾਡੇ ਮਨ ਦੇ ਵਿਚਾਰ ਤੁਹਾਡੇ ‘ਤੇ ਹਮੇਸ਼ਾ ਹਾਵੀ ਰਹਿਣਗੇ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਜੋ ਬੁਰੇ ਵਿਚਾਰ ਆਉਂਦੇ ਹਨ ਉਹ ਸਾਰੇ ਮਨ ਦੀ ਦੇਣ ਹਨ ਤੇ ਜੋ ਚੰਗੇ ਵਿਚਾਰ ਆਉਂਦੇ ਹਨ, ਉਹ ਆਤਮਿਕ  ਵਿਚਾਰ ਹਨ ਬੁਰੇ ਵਿਚਾਰਾਂ ਨਾਲ ਇਨਸਾਨ ਦੇ ਸਰੀਰ ‘ਤੇ ਬਹੁਤ ਤਰ੍ਹਾਂ ਦਾ ਅਸਰ ਹੁੰਦਾ ਹੈ। (Saint Dr MSG)

    ਸਰੀਰਕ ਸ਼ਕਤੀ ਦਾ ਨਾਸ਼ ਹੁੰਦਾ ਹੈ, ਦਿਮਾਗ ਦੇ ਸੋਚਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਤੇ ਬੁਰੇ ਵਿਚਾਰਾਂ ਦਾ ਤਾਣਾ-ਬਾਣਾ ਬੁਣਦੇ ਰਹਿਣ ਨਾਲ ਇਨਸਾਨ ਦਾ ਆਤਮਬਲ ਘੱਟ ਹੁੰਦਾ ਜਾਂਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਇਨਸਾਨ ਨੂੰ ਸਿਮਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਸਵੇਰੇ ਤਿਆਰ ਹੁੰਦੇ ਹੋ, ਨਾਸ਼ਤਾ ਲੈਂਦੇ ਹੋ, ਪੜ੍ਹਨ ਜਾਂਦੇ ਹੋ, ਦਫ਼ਤਰ ਜਾਂਦੇ ਹੋ, ਖੇਤੀਬਾੜੀ ਆਦਿ ਤੁਸੀਂ ਆਪਣੇ ਕੰਮ-ਧੰਦੇ ‘ਤੇ ਜਾਂਦੇ ਹੋ ਇਸੇ ਤਰ੍ਹਾਂ ਸਵੇਰੇ ਉੱਠ ਕੇ ਹੱਥ-ਮੂੰਹ ਧੋ ਲਓ, ਤਾਂਕਿ ਨੀਂਦ ਉੱਡ ਜਾਵੇ ਜੇਕਰ ਤੁਹਾਨੂੰ ਇਹ ਮੁਸ਼ਕਲ ਲਗਦਾ ਹੈ ਤਾਂ ਚਲੋ, ਲੇਟੇ-ਲੇਟੇ ਹੀ ਸਿਮਰਨ ਕਰ ਲਓ ਕਿਉਂਕਿ ਸਿਮਰਨ ਬਿਲਕੁਲ ਹੀ ਨਾ ਕਰਨ ਤੋਂ ਲੱਖਾਂ ਗੁਣਾਂ ਬਿਹਤਰ ਹੈ। (Saint Dr MSG)

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਲਗਾਤਾਰ ਦੋ ਮਹੀਨੇ ਸਵੇਰੇ ਸ਼ਾਮ 15-15 ਮਿੰਟ ਸਿਮਰਨ ਕਰਕੇ ਦੇਖ ਲਓ, ਜੇਕਰ 1-1 ਘੰਟਾ ਕਰੋ ਤਾਂ ਕਹਿਣਾ ਹੀ ਕੀ ਫਿਰ ਤਾਂ ਅਸੀਂ ਵੀ ਗਾਰੰਟੀ ਦੇ ਸਕਦੇ ਹਾਂ ਕਿ 100 ਫੀਸਦੀ ਤੁਹਾਡੇ ਅੰਦਰ ਮਾਲਕ ਦੇ ਨਜ਼ਾਰੇ ਆਉਣਗੇ ਹੀ ਆਉਣਗੇ। ਜੇਕਰ ਦੋ ਮਹੀਨਿਆਂ ਦੇ ਘੰਟਿਆਂ ਨੂੰ ਜੋੜੀਏ ਤਾਂ ਸਿਰਫ਼ 5 ਦਿਨ ਰਾਤ ਬਣਦੇ ਹਨ ਤਾਂ ਕਿੰਨਾ ਸੌਖਾ ਹੈ ਕਿ ਤੁਸੀਂ ਆਪਣੇ ਅੰਦਰ ਦੇ ਆਤਮਬਲ ਨੂੰ ਕਿਵੇਂ ਜਗਾ ਸਕਦੇ ਹੋ ਤੇ ਦੁਨੀਆਂ ਦੇ ਹਰ ਖੇਤਰ ‘ਚ ਆਤਮਬਲ ਅਤੀ ਜ਼ਰੂਰੀ ਹੈ ਜਿਨ੍ਹਾਂ ਦੇ ਅੰਦਰ ਆਤਮਵਿਸ਼ਵਾਸ ਨਹੀਂ ਹੁੰਦਾ, ਉਹ ਜ਼ਰਾ ਜਿੰਨੀ ਗੱਲ ‘ਤੇ ਘਬਰਾ ਜਾਂਦੇ ਹਨ ਤੇ ਜੇਕਰ ਆਤਮਵਿਸ਼ਵਾਸ ਹੋਵੇ। (Saint Dr MSG)

    ਇਹ ਵੀ ਪੜ੍ਹੋ : ਅੱਖਾਂ ‘ਚ ਪਾਓ ਰੱਬ ਦੇ ਨਾਮ ਦੀ ਦਵਾਈ : Saint Dr MSG

    ਤਾਂ ਛਾਤੀ ਦਾ ਜ਼ਖ਼ਮ ਵੀ ਲੋਕ ਹੱਸਦੇ-ਹੱਸਦੇ ਸਹਿਣ ਕਰ ਲੈਂਦੇ ਹਨ ਆਤਮਵਿਸ਼ਵਾਸ ਦੇ ਵਧਣ ਨਾਲ ਤੁਹਾਨੂੰ ਹਰ ਚੰਗੇ-ਨੇਕ ਕੰਮ ‘ਚ ਤਰੱਕੀ ਮਿਲਦੀ ਜਾਵੇਗੀ। ਆਪ ਜੀ ਫ਼ਰਮਾਉਂਦੇ ਹਨ ਕਿ ਸੰਸਾਰ ਦਾ ਮੰਨਣਾ ਹੈ ਕਿ ਇਨਸਾਨ ਆਪਣੇ ਦਿਮਾਗ ਨੂੰ 15-20 ਫੀਸਦੀ ਤੱਕ ਹੀ ਵਰਤੋਂ ‘ਚ ਲਿਆਉਂਦਾ ਹੈ, ਜੋ ਕਿ ਰੂਹਾਨੀਅਤ ਦੇ ਨਜ਼ਰੀਏ ਤੋਂ ਵੀ ਸੱਚ ਹੈ ਜੋ ਲੋਕ ਰਿਸਰਚ ਕਰਦੇ ਹਨ, ਸਾਰਾ-ਸਾਰਾ ਦਿਨ ਜਾਂ 18-20 ਘੰਟੇ ਕੰਮ ਕਰਦੇ ਹਨ, ਉਹ 15-20 ਫੀਸਦੀ ਤੇ ਆਮ ਇਨਸਾਨ 10-15 ਫੀਸਦੀ ਹੀ ਆਪਣੇ ਦਿਮਾਗ ਦੀ ਵਰਤੋਂ ਕਰਦੇ ਹਨ। ਸੁਪਰ ਕੰਪਿਊਟਰ ਇਸੇ ਦਿਮਾਗ ਤੋਂ ਨਿਕਲਿਆ ਹੋਇਆ। ਛੋਟਾ ਜਿਹਾ ਅੰਸ਼ ਹੈ ਵਿਗਿਆਨੀਆਂ ਨੇ ਵੀ ਅੱਜ ਮੰਨਿਆ ਹੈ। (Saint Dr MSG)

    ਕਿ ਜੇਕਰ ਤੁਸੀਂ ਆਤਮਬਲ ਚਾਹੁੰਦੇ ਹੋ ਤਾਂ ਸੁਬ੍ਹਾ-ਸਵੇਰੇ 2 ਤੋਂ 5 ਵਜੇ ਦਰਮਿਆਨ ਇੱਕ ਘੰਟਾ ਧਿਆਨ ‘ਚ ਜਾਓ ਉਸ ਨਾਲ ਤੁਹਾਡਾ ਆਤਮਬਲ ਵਧੇਗਾ, ਉਸ ਆਤਮਬਲ ਨਾਲ ਦਿਮਾਗ ਦੀ ਜ਼ਿਆਦਾ ਵਰਤੋਂ ਨਾਲ ਤੁਸੀਂ ਪਰੇਸ਼ਾਨੀਆਂ ਤੋਂ ਅਜ਼ਾਦ ਹੁੰਦੇ ਜਾਵੋਗੇ ਇਸ ਲਈ ਆਤਮਬਲ ਜਗਾਉਣਾ ਬਹੁਤ ਹੀ ਜ਼ਰੂਰੀ ਹੈ ਤੇ ਇਸ ਕਲਿਯੁਗ ‘ਚ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੈ। ਆਪ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਜਿਸ ਕਿਸੇ ਨਾਲ ਵੀ ਗੱਲ ਕਰਦੇ ਹੋ, ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਸ ਰੰਗ ‘ਚ ਰੰਗਿਆ ਹੋਇਆ ਹੈ ਕੋਈ ਭਰੋਸਾ  ਨਹੀਂ ਹੁੰਦਾ ਕਿਉਂਕਿ ਅੱਜ ਲੋਕ ਦੋਗਲੇ, ਤੀਗੁਲੇ, ਪਤਾ ਨਹੀਂ ਕਿੰਨੇ ਗੁਲੇ ਹਨ ਕੋਈ ਸ਼ਬਦ ਹੀ ਨਹੀਂ ਮਿਲਦੇ। (Saint Dr MSG)

    ਉਨ੍ਹਾਂ ਲਈ ਜਦੋਂ ਕਿ ਇਨਸਾਨ ਜੇਕਰ ਵਫ਼ਾ ਕਰੇ, ਤਾਂ ਰਾਮ ਵੀ ਉਨ੍ਹਾਂ ਦੇ ਨਾਲ ਬੇਹੱਦ ਵਫ਼ਾ ਕਰਦੇ ਹਨ ਅੱਜ ਰਿਸ਼ਤਿਆਂ ‘ਚ ਦਰਾੜ ਹੈ ਸਿਮਰਨ, ਭਗਤੀ-ਇਬਾਦਤ ਨਾ ਹੋਣ ਦੀ ਵਜ੍ਹਾ ਨਾਲ ਆਤਮਿਕ ਕਮਜ਼ੋਰੀਆਂ ਹਨ। ਥੋੜ੍ਹੀ ਜਿਹੀ ਕਿਸੇ ਨੂੰ ਗੱਲ ਕਹਿ ਦਿਓ ਤਾਂ ਗਲ਼ ਵੱਢਣ ਨੂੰ ਆਉਂਦਾ ਹੈ ਅਜਿਹੇ ਯੁਗ ‘ਚ ਇਹ ਬੜੀ ਜ਼ਰੂਰੀ ਗੱਲ ਹੈ ਕਿ ਚਾਹੇ ਤੁਸੀਂ ਥੋੜ੍ਹਾ ਸਮਾਂ ਹੀ ਦਿਓ ਪਰ ਮਾਲਕ ਦੀ ਯਾਦ ‘ਚ ਜ਼ਰੂਰ ਸਮਾਂ ਦਿਆ ਕਰੋ ਤੁਹਾਡੇ ਬਿਜਨੈੱਸ,ਵਪਾਰ ‘ਚ ਵੀ ਫ਼ਾਇਦਾ ਹੋਵੇ, ਤੁਸੀਂ ਇਹ ਸੋਚ ਕੇ ਹੀ ਜਾਪ ਕਰ ਲਿਆ ਕਰੋ ਤੁਸੀਂ ਕੰਮ ‘ਚ ਜ਼ਿਆਦਾ ਦਿਮਾਗ ਲਗਾ ਸਕੋਗੇ, ਜ਼ਿਆਦਾ ਤਰੱਕੀ ਆਵੇਗੀ। (Saint Dr MSG)

    LEAVE A REPLY

    Please enter your comment!
    Please enter your name here