ਚੋਰਾਂ ਵੱਲੋਂ ਨਸ਼ੀਲੀ ਚੀਜ਼ ਸੁੰਘਾ ਕੇ 8 ਲੱਖ ਦਾ ਸੋਨਾ ਅਤੇ ਡੇਢ ਲੱਖ ਨਗਦੀ ਚੋਰੀ

Thieves Stole Gold

(ਗੁਰਜੀਤ) ਭੁੱਚੋ ਮੰਡੀ। ਨਜ਼ਦੀਕ ਪਿੰਡ ਭੁੱਚੋ ਖੁਰਦ ਵਿਖੇ ਬੀਤੀ ਰਾਤ ਚੋਰਾਂ ਵੱਲੋ ਇੱਕ ਘਰ ਵਿੱਚ ਦਾਖਲ ਹੋ ਕੇ ਲੱਗਭਗ ਅੱਠ ਲੱਖ ਰੁਪਏ ਦਾ ਸੋਨਾ ਤੇ ਡੇਢ ਲੱਖ ਨਗਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚਮਕੌਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਭੁੱਚੋ ਖੁਰਦ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਵਿੱਚੋਂ ਲਗਭਗ 15 ਤੋਲੇ ਸੋਨਾ ਜਿਸ ਦੀ ਕੀਮਤ ਲਗਭਗ ਅੱਠ ਲੱਖ ਰੁਪਏ ਬਣਦੀ ਹੈ ਅਤੇ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਹੋ ਗਈ।

ਚੋਰੀ ਹੋਏ ਸਮਾਨ ਵਿੱਚ ਚੈਨੀਆਂ, ਹਾਰ ,ਕੜਾ, ਛਾਪਾਂ, ਪੁਰਾਣੇ ਤੁਗਲ ਵਗੈਰਾ ਸਨ। ਨਕਦੀ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਕੰਬਾਇਨ ਦੇ ਸੀਜਨ ਦੀ ਉਗਰਾਹੀ ਵਗੈਰਾ ਇਕੱਠੀ ਕਰਕੇ ਰੱਖੀ ਸੀ। ਚੋਰੀ ਦਾ ਉਹਨਾਂ ਨੂੰ ਸਵੇਰੇ ਉਠਣ ’ਤੇ ਪਤਾ ਲੱਗਿਆ। ਚੋਰਾਂ ਵੱਲੋਂ ਪਰਿਵਾਰ ਦੇ ਲਗਭਗ ਅੱਠ ਮੈਂਬਰਾਂ ’ਚੋਂ ਕਿਸੇ ਨੂੰ ਵੀ ਚੋਰੀ ਦੀ ਭਿਣਕ ਨਹੀਂ ਪੈਣ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਪਤਨੀ ਸਵੇਰੇ ਚਾਹ ਬਣਾਉਣ ਲਈ ਉੱਠੀ ਤਾਂ ਉਨ੍ਹਾਂ ਦਾ ਸਿਰ ਚਕਰਾ ਰਿਹਾ ਸੀ। ਬਾਕੀ ਪਰਿਵਾਰਕ ਮੈਂਬਰਾਂ ਦਾ ਵੀ ਸਿਰ ਭਾਰੀ ਭਾਰੀ ਸੀ। ਸ਼ੱਕ ਕੀਤਾ ਜਾਂਦਾ ਹੈ ਕਿ ਚੋਰਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਕੈਂਟ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here