Punjab News: ਬਿਰਧ ਆਸ਼ਰਮ ਜਾ ਕੇ ਇਨਸਾਨੀਅਤ ਦੇ ਪੁਜਾਰੀ ਇਸ ਤਰ੍ਹਾਂ ਵੰਡ ਰਹੇ ਨੇ ਬਜ਼ੁਰਗਾਂ ਨਾਲ ਖੁਸ਼ੀਆਂ

Punjab News
Punjab News: ਬਿਰਧ ਆਸ਼ਰਮ ਜਾ ਕੇ ਇਨਸਾਨੀਅਤ ਦੇ ਪੁਜਾਰੀ ਇਸ ਤਰ੍ਹਾਂ ਵੰਡ ਰਹੇ ਨੇ ਬਜ਼ੁਰਗਾਂ ਨਾਲ ਖੁਸ਼ੀਆਂ

Punjab News: ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਪੁੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਗਾਤਾਰ ਕਰ ਰਹੀ ਹੈ ਇਨ੍ਹਾਂ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਪੂੁਜਨੀਕ ਗੁਰੂ ਜੀ ਨੇ ਪ੍ਰਣ ਕਰਵਾਇਆ ਸੀ ਕਿ ਆਪਣੀਆਂ ਖੁਸ਼ੀਆਂ ਬਿਰਧ ਆਸ਼ਰਮ ਜਾ ਕੇ ਬਜੁਰਗਾਂ ਨਾਲ ਸਾਂਝੀਆਂ ਕਰਿਆ ਕਰੋ ਤਾਂ ਜੋ ਬਜ਼ੁਰਗਾਂ ਨੂੰ ਆਪਣੇ ਵਰਗਾ ਅਹਿਸਾਸ ਹੋਵੇ।

Read Also : Railways New Rules: ਰੇਲ ‘ਤੇ ਯਾਤਰਾ ਦਾ ਬਣਾ ਰਹੇ ਹੋ ਪ੍ਰੋਗਰਾਮ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ, ਬਦਲ ਗਿਆ

Punjab News
ਸ੍ਰੀ ਮੁਕਤਸਰ ਸਾਹਿਬ। ਨੀਤੂ ਇੰਸਾਂ ਆਪਣੇ ਜਨਮ ਦਿਨ ਮੌਕੇ ਕੁਝ ਪਲ ਬਜ਼ੁਰਗ ਮਾਤਾ ਨਾਲ ਬਿਤਾਉਂਦੇ ਹੋਏ ਅਤੇ ਕੇਕ ਕੱਟਦੇ ਹੋਏ।

ਉਨ੍ਹਾਂ ਦੀ ਸਿੱਖਿਆ ’ਤੇ ਚਲਦਿਆਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਨੀਤੂ ਇੰਸਾਂ ਪਤਨੀ ਰਵੀ ਇੰਸਾਂ 85 ਮੈਂਬਰ ਪੰਜਾਬ ਨੇ ਆਪਣਾ ਜਨਮ ਦਿਨ ਬਿਰਧ ਆਸ਼ਰਮ ਜਾ ਕੇ ਬਜ਼ੁਰਗਾਂ ਨਾਲ ਮਨਾਇਆ ਅਤੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ, ਇਸ ਮੌਕੇ ਉਨ੍ਹਾਂ ਨਾਲ ਜਨਮ ਦਿਨ ਦਾ ਕੇਕ ਵੀ ਕੱਟਿਆ ਅਤੇ ਉਨ੍ਹਾਂ ਨੂੰ ਫਲ-ਫਰੂਟ ਅਤੇ ਮਿਠਾਈਆਂ ਵੀ ਖਾਣ ਨੂੰ ਦਿੱਤੇ। ਇਸ ਮੌਕੇ ਨੀਤੂ ਇੰਸਾਂ ਨੇ ਕਿਹਾ ਕਿ ਸਾਨੂੰ ਬੇਸਹਾਰਾ ਬਜ਼ੁਰਗਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਇਸ ਮੌਕੇ ਨੀਤੂ ਇੰਸਾਂ ਦੇ ਬੱਚੇ ਅਤੇ ਪਤੀ ਰਵੀ ਇੰਸਾਂ 85 ਮੈਂਬਰ ਪੰਜਾਬ ਵੀ ਨਾਲ ਸਨ। Punjab News