ਸਰਕਾਰ ਦੀਆਂ ਇਹ 5 ਸਕੀਮਾਂ ਹਨ ਬਹੁਤ ਹੀ ਫਾਇਦੇਮੰਦ! ਤੁਹਾਨੂੰ ਲੋਨ, ਪੈਨਸ਼ਨ ਤੇ ਮਿਲੇਗੀ ਚੰਗੀ ਸਿਹਤ

Earning

ਨਵੀਂ ਦਿੱਲੀ। ਸਰਕਾਰ ਵੱਲੋਂ ਦੇਸ਼ ਦੇ ਬਸ਼ਿੰਦਿਆਂ ਨੂੰ ਕਈ ਸਕੀਮਾਂ (Schemes of Government) ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਜੀਵਨ ਸੌਖਾ ਲੰਘ ਸਕੇ। ਸਰਕਾਰ ਦੀਆਂ ਇਨ੍ਹਾਂ ਸਕੀਮਾਂ ਰਾਹੀਂ ਗਰੀਬ ਅਤੇ ਕਿਸਾਨ ਕਰਜਾ, ਪੈਨਸ਼ਨ ਤੋਂ ਲੈ ਕੇ ਚੰਗੀ ਸਿਹਤ ਤੱਕ ਸਭ ਕੁਝ ਪ੍ਰਾਪਤ ਕਰ ਸਕਦੇ ਹਨ। ਹੁਣ ਤੱਕ ਕਰੋੜਾਂ ਦੇਸ਼ ਵਾਸੀ ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਚੁੱਕੇ ਹਨ। ਆਓ ਅਸੀਂ ਤੁਹਾਨੂੰ ਇਨ੍ਹਾਂ ਸਕੀਮਾਂ ਬਾਰੇ ਇਕ ਵਾਰ ਫਿਰ ਦੱਸਦੇ ਹਾਂ।

ਮਹੀਨਾਵਾਰ ਪੈਨਸ਼ਨ ਦਿਵਾਏਗੀ ਇਹ ਸਕੀਮ | Schemes of Government

ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਬੁਢਾਪੇ ਨੂੰ ਸੁਰੱਖਿਅਤ ਕਰਨ ਲਈ ਹੈ। ਇਹ ਸਕੀਮ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਪੈਨਸ਼ਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਘਰੇਲੂ ਨੌਕਰਾਣੀ, ਡਰਾਈਵਰ, ਪਲੰਬਰ, ਮੋਚੀ, ਦਰਜੀ, ਰਿਕਸ਼ਾ ਚਾਲਕ, ਧੋਬੀ ਅਤੇ ਖੇਤ ਮਜ਼ਦੂਰ ਇਸ ਦਾ ਲਾਭ ਲੈ ਸਕਦੇ ਹਨ। ਇਸ ਸਕੀਮ ਵਿੱਚ ਵੱਖ-ਵੱਖ ਉਮਰਾਂ ਦੇ ਹਿਸਾਬ ਨਾਲ 55 ਤੋਂ 200 ਰੁਪਏ ਤੱਕ ਦੇ ਮਾਸਿਕ ਯੋਗਦਾਨ ਦੀ ਵਿਵਸਥਾ ਹੈ। 18 ਸਾਲ ਤੋਂ 40 ਸਾਲ ਤੱਕ ਦੇ ਕਰਮਚਾਰੀ ਇਸ ਵਿੱਚ ਰਜਿਸਟ੍ਰੇਸਨ ਕਰਵਾ ਸਕਦੇ ਹਨ ਅਤੇ 60 ਸਾਲ ਦੀ ਉਮਰ ਤੋਂ ਬਾਅਦ ਤਿੰਨ ਹਜ਼ਾਰ ਰੁਪਏ ਦੀ ਉਮਰ ਭਰ ਮਹੀਨਾਵਾਰ ਪੈਨਸ਼ਨ ਲੈ ਸਕਦੇ ਹਨ।

10 ਲੱਖ ਰੁਪਏ ਤੱਕ ਦਾ ਲੋਨ | Schemes of Government

ਜਿਹੜੇ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਪਰ ਫੰਡਾਂ ਦੀ ਸਮੱਸਿਆ ਕਾਰਨ ਅਜਿਹਾ ਕਰਨ ਵਿੱਚ ਅਸਮਰੱਥ ਹਨ, ਉਨ੍ਹਾਂ ਲਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੇ ਬਹੁਤ ਕੰਮ ਕੀਤਾ ਹੈ। ਇਸ ਯੋਜਨਾ ਵਿੱਚ, 3 ਸ੍ਰੇਣੀਆਂ ਸ਼ਿਸ਼ੂ, ਕਿਸ਼ੋਰ ਅਤੇ ਤਰੁਣ ਵਿੱਚ ਕਰਜੇ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਵੱਧ ਤੋਂ ਵੱਧ 10 ਲੱਖ ਰੁਪਏ ਦਾ ਕਰਜਾ ਲਿਆ ਜਾ ਸਕਦਾ ਹੈ। ਮੁਦਰਾ ਯੋਜਨਾ ਦੇ ਤਹਿਤ ਉਪਲੱਬਧ ਕਰਜ਼ੇ ’ਤੇ ਵਿਆਜ ਦੀ ਦਰ ਘੱਟ ਹੈ।

ਕਿਸਾਨਾਂ ਲਈ ਵਿਸ਼ੇਸ਼ ਸਕੀਮ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸਰਕਾਰ ਵੱਲੋਂ 2 ਹੈਕਟੇਅਰ ਜਾਂ ਇਸ ਤੋਂ ਘੱਟ ਵਾਹੀਯੋਗ ਜਮੀਨ ਵਾਲੇ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਕਿਸਾਨਾਂ ਨੂੰ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ 2-2 ਹਜ਼ਾਰ ਰੁਪਏ ਦੀਆਂ 3 ਕਿਸ਼ਤਾਂ ਵਿੱਚ 4 ਮਹੀਨਿਆਂ ਦੇ ਅੰਤਰਾਲ ‘ਤੇ ਕਿਸਾਨਾਂ ਦੇ ਖਾਤੇ ਵਿੱਚ ਭੇਜੀ ਜਾਂਦੀ ਹੈ।

5 ਲੱਖ ਤੱਕ ਦਾ ਸਿਹਤ ਬੀਮਾ

ਦੇਸ਼ ਦੇ ਗਰੀਬ ਵਰਗਾਂ ਨੂੰ ਸਿਹਤ ਬੀਮਾ ਪ੍ਰਦਾਨ ਕਰਨ ਲਈ ਆਯੁਸਮਾਨ ਭਾਰਤ ਯੋਜਨਾ ਚਲਾਈ ਜਾ ਰਹੀ ਹੈ। ਇਸ ਵਿੱਚ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ ਜਾਂਦਾ ਹੈ। ਆਯੁਸਮਾਨ ਭਾਰਤ ਯੋਜਨਾ ਦੇ ਯੋਗ ਲੋਕ ਇਸ ਯੋਜਨਾ ਤਹਿਤ 1350 ਬਿਮਾਰੀਆਂ ਦਾ ਮੁਫਤ ਇਲਾਜ ਕਰਵਾ ਸਕਦੇ ਹਨ, ਜਿਸ ਵਿੱਚ ਦਵਾਈਆਂ, ਮੈਡੀਕਲ ਆਦਿ ਦਾ ਖਰਚਾ ਸਰਕਾਰ ਅਦਾ ਕਰਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਨੂੰ ਕਿਸੇ ਕਿਸਮ ਦੇ ਪੈਸੇ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

ਧੀਆਂ ਦੇ ਭਲੇ ਲਈ ਇਹ ਸਕੀਮ

ਜੇਕਰ ਤੁਸੀਂ ਧੀ ਦੇ ਪਿਤਾ ਹੋ, ਤਾਂ ਤੁਸੀਂ ਸਰਕਾਰ ਦੀ ਸੁਕੰਨਿਆ ਸਮਿ੍ਰਧੀ ਯੋਜਨਾ ਵਿੱਚ ਨਿਵੇਸ਼ ਕਰ ਸਕਦੇ ਹੋ। ‘ਸੁਕੰਨਿਆ ਸਮਰਿਧੀ ਯੋਜਨਾ’ 18 ਸਾਲ ਤੱਕ ਦੀਆਂ ਬੇਟੀਆਂ ਲਈ ਹੈ। ਤੁਸੀਂ ਇਸ ਨੂੰ 250 ਰੁਪਏ ਪ੍ਰਤੀ ਮਹੀਨਾ ਨਾਲ ਵੀ ਸੁਰੂ ਕਰ ਸਕਦੇ ਹੋ। ਇਸ ਵਿੱਚ ਵਿਆਜ ਬਾਕੀ ਸਾਰੀਆਂ ਸਕੀਮਾਂ ਨਾਲੋਂ ਵਧੀਆ ਹੈ ਅਤੇ ਟੈਕਸ ਛੋਟ ਦਾ ਲਾਭ ਵੀ ਮਿਲਦਾ ਹੈ। ਤੁਹਾਨੂੰ ਖਾਤਾ ਖੋਲ੍ਹਣ ਦੇ ਸਮੇਂ ਤੋਂ 15 ਸਾਲਾਂ ਤੱਕ ਪੈਸੇ ਜਮ੍ਹਾ ਕਰਨੇ ਪੈਣਗੇ। ਜਦੋਂ ਬੇਟੀ 21 ਸਾਲ ਦੀ ਹੋ ਜਾਂਦੀ ਹੈ ਤਾਂ ਇਹ ਸਕੀਮ ਮੈਚਿਓਰ ਹੁੰਦੀ ਹੈ।