ਡੇਰਾ ਸ਼ਰਧਾਲੂਆਂ ਹਾਦਸੇ ’ਚ ਜਖ਼ਮੀ ਨੂੰ ਹਸਪਤਾਲ ਪਹੁੰਚਾਇਆ
ਪਟਿਆਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਾਧ-ਸੰਗਤ ਹਮੇਸ਼ਾ ਇਨਸਾਨੀਅਤ (Humanity) ਦੀ ਭਲਾਈ ਲਈ ਤੱਤਪਰ ਰਹਿੰਦੀ ਹੈ। ਇਸੇ ਤਹਿਤ ਹੀ ਸੜਕ ਹਾਦਸੇ ’ਚ ਜਖ਼ਮੀ ਨੂੰ ਹਸਪਤਾਲ ਪਹੰੁਚਾ ਕੇ ਡੇਰਾ ਸ਼ਰਧਾਲੂਆਂ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ।
ਜਾਣਕਾਰੀ ਅਨੁਸਾਰ ਬਲਾਕ ਬਲਬੇੜਾ ਜ਼ਿਲ੍ਹਾ ਪਟਿਆਲਾ ਦੇ ਡੇਰਾ ਸ਼ਰਧਾਲੂ ਆਪਣੀ ਗੱਡੀ ਰਾਹੀਂ ਪਵਿੱਤਰ ਐੱਮਐੱਸਜੀ ਭੰਡਾਰੇ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ’ਚ ਸੜਕ ’ਤੇ ਇੱਕ ਵਿਅਕਤੀ ਸੜਕ ਹਾਦਸੇ ਦਾ ਸ਼ਿਕਾਰ ਦਿਖਾਈ ਦਿੱਤਾ। ਉਨ੍ਹਾਂ ਦੇਰ ਨਾ ਕਰਦਿਆਂ ਉਸ ਦੀ ਸੰਭਾਲ ਕੀਤੀ। ਡੇਰਾ ਸ਼ਰਧਾਲੂਆਂ ਨੂੰੂ ਸੜਕ ਹਾਦਸੇ ’ਚ ਜਖ਼ਮੀ ਹੋਏ ਉਕਤ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾ ਕੇ ਇਨਸਾਨੀਅਤ ਦਿਖਾਈ। (Humanity)