ਗਰਮੀ ’ਚ ਤਰੋ-ਤਾਜ਼ਗੀ ਦਿੰਦੇ ਹਨ ਇਹ ਤਰਲ ਪਦਾਰਥ

ਗਰਮੀ ’ਚ ਤਰੋ-ਤਾਜ਼ਗੀ ਦਿੰਦੇ ਹਨ ਇਹ ਤਰਲ ਪਦਾਰਥ

ਗਰਮੀ ਦਾ ਨਾਂਅ ਸੁਣਦੇ ਹੀ ਬੇਚੈਨੀ ਵਧ ਜਾਂਦੀ ਹੈ ਵਧਦਾ ਤਾਪਮਾਨ, ਗਰਮ ਲੂ ਦੇ ਥਪੇੜੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ’ਤੇ ਭਾਰੀ ਪੈਂਦੇ ਹਨ ਅਜਿਹੇ ’ਚ ਸਰੀਰ ਵੀ ਕੁਝ ਠੰਢਾ ਮੰਗਦਾ ਹੈ ਠੰਢਾ ਭਾਵ ਠੰਢੇ ਤਰਲ ਪਦਾਰਥ ਇਸ ਲਈ ਜ਼ਰੂਰੀ ਹੈ ਕਿ ਉਚਿਤ ਠੰਢੇ ਤਰਲ ਪਦਾਰਥਾਂ ਦੀ ਚੋਣ ਕੀਤੀ ਜਾਵੇ, ਤਾਂ ਕਿ ਗਰਮੀ ਤੋਂ ਰਾਹਤ ਮਿਲੇ ਹੀ, ਸਿਹਤ ਵੀ ਸਲਾਮਤ ਰਹੇ ਕਿਹੜੇ-ਕਿਹੜੇ ਤਰਲ ਪਦਾਰਥ ਤੁਹਾਡੀ ਸਿਹਤ ਲਈ ਸਹੀ ਹਨ, ਆਓ! ਜਾਣਦੇ ਹਾਂ

ਨਿੰਬੂ ਦੀ ਸ਼ਿਕੰਜੀ

ਗਰਮੀ ਦੇ ਦਿਨਾਂ ’ਚ ਸਭ ਤੋਂ ਅਸਾਨ ਅਤੇ ਸਸਤੇ ਤਰਲ ਪਦਾਰਥ ਦੀ ਗੱਲ ਹੋਵੇ ਤਾਂ ਨਿੰਬੂ ਦੀ ਸ਼ਿਕੰਜੀ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ ਠੰਢੇ ਪਾਣੀ ’ਚ ਇੱਕ ਨਿੰਬੂ ਨਿਚੋੜ ਕੇ ਉਸ ’ਚ ਸਵਾਦ ਅਨੁਸਾਰ ਸ਼ੱਕਰ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਮਿਲਾਓ ਤਾਂ ਲਾਜ਼ਵਾਬ ਤਰਲ ਪਦਾਰਥ ਤਿਆਰ ਹੋ ਜਾਂਦਾ ਹੈ ਸ਼ਹਿਦ ਦੇ ਨਾਲ ਨਿੰਬੂ ਦੀ ਸ਼ਿਕੰਜੀ ਬਣਾਈ ਜਾਵੇ ਤਾਂ ਹੋਰ ਵੀ ਫਾਇਦੇਮੰਦ ਹੋ ਜਾਂਦੀ ਹੈ ਇਹ ਅਸਾਨ ਜਿਹਾ ਤਰਲ ਪਦਾਰਥ ਸਰੀਰ ਨੂੰ ਠੰਢਕ ਦੇਣ ਤੋਂ ਇਲਾਵਾ ਊਰਜਾ ਦਿੰਦਾ ਹੈ ਅਤੇ ਪੇਟ ਦੀਆਂ ਬਿਮਾਰੀਆਂ ’ਚ ਫਾਇਦਾ ਪਹੁੰਚਾਉਂਦਾ ਹੈ ਵਿਟਾਮਿਨ-ਸੀ ਦਾ ਵੀ ਇਹ ਵਧੀਆ ਸਰੋਤ ਹੈ

ਅੰਬ ਦਾ ਪੰਨਾ

ਸਦੀਆਂ ਤੋਂ ਅੰਬ ਦਾ ਪੰਨਾ ਗਰਮੀਆਂ ਲਈ ਅੰਮ੍ਰਿਤ ਜਿਹਾ ਮੰਨਿਆ ਜਾਂਦਾ ਰਿਹਾ ਹੈ ਅੱਗ ’ਚ ਭੁੰਨਿ੍ਹਆ ਜਾਂ ਉਬਾਲਿਆ ਕੱਚਾ ਅੰਬ, ਪੁਦੀਨਾ, ਕਾਲਾ ਨਮਕ, ਸ਼ੱਕਰ, ਭੁੰਨਿ੍ਹਆ ਪੀਸਿਆ ਜੀਰਾ ਆਦਿ ਮਿਲਾ ਕੇ ਬਣਾਇਆ ਹੋਇਆ ਪੰਨਾ ਸਵਾਦ ’ਚ ਤਾਂ ਅਨੋਖਾ ਹੁੰਦਾ ਹੀ ਹੈ, ਸਰੀਰ ਨੂੰ ਲੂ ਤੋਂ ਬਚਾਉਣ ’ਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ ਜਿਨ੍ਹਾਂ ਨੂੰ ਕੋਲੈਸਟਰੋਲ ਦੀ ਪ੍ਰੇਸ਼ਾਨੀ ਹੋਵੇ, ਉਨ੍ਹਾਂ ਲਈ ਤਾਂ ਇਹ ਹੋਰ ਵੀ ਵਧੀਆ ਤਰਲ ਪਦਾਰਥ ਹੈ ਪੰਨਾ ਕਈ ਤਰ੍ਹਾਂ ਦੇ ਸਵਾਦ ’ਚ ਤਿਆਰ ਕੀਤਾ ਜਾ ਸਕਦਾ ਹੈ ਇਹ ਨਮਕੀਨ ਅਤੇ ਖੱਟਾ ਹੋ ਸਕਦਾ ਹੈ ਅਤੇ ਖੱਟੇਪਣ ਨਾਲ ਮਿੱਠਾ ਵੀ

ਲੱਸੀ

ਦਹੀਂ ਦੀ ਲੱਸੀ ਗਰਮੀ ਤੋਂ ਤਾਂ ਬਚਾਉਂਦੀ ਹੀ ਹੈ, ਸਾਡੇ ਪਾਚਣ-ਤੰਤਰ ਨੂੰ ਵੀ ਦਰੁਸਤ ਰੱਖਦੀ ਹੈ ਲੱਸੀ ਬਣਾਉਣ ਦੇ ਕਈ ਤਰੀਕੇ ਹਨ ਸ੍ਰੀ ਕ੍ਰਿਸ਼ਨ ਦੇ ਜਨਮ ਸਥਾਨ ਮਥੁਰਾ ਦੀ ਕੇਸਰੀਆ ਲੱਸੀ ਆਪਣੇ ਸਵਾਦ ਲਈ ਪ੍ਰਸਿੱਧ ਹੈ ਅਸਾਨ ਤਰੀਕਾ ਇਹ ਹੈ ਕਿ ਦਹੀਂ ’ਚ ਥੋੜ੍ਹਾ ਜਿਹਾ ਠੰਢਾ ਪਾਣੀ ਅਤੇ ਸ਼ੱਕਰ, ਇਲਾਇਚੀ ਆਦਿ ਮਿਲਾ ਕੇ ਕੁਝ ਦੇਰ ਤੱਕ ਰਿੜਕੋ ਆਪਣੀ ਰੁਚੀ ਦੇ ਹਿਸਾਬ ਨਾਲ ਗੁਲਾਬ, ਕੇਵੜਾ ਆਦਿ ਦਾ ਫਲੇਵਰ ਮਿਲਾ ਕੇ ਇਸ ਦਾ ਸਵਾਦ ਵਧਾ ਸਕਦੇ ਹੋ

ਛਾਛ

ਦਹੀਂ ’ਚੋਂ ਮੱਖਣ ਕੱਢਣ ਤੋਂ ਬਾਅਦ ਪਾਣੀ ਮਿਲਿਆ ਹੋਇਆ ਜੋ ਤਰਲ ਪਦਾਰਥ ਬਚਦਾ ਹੈ, ਉਸ ਨੂੰ ਛਾਛ ਜਾਂ ਮੱਠਾ ਕਹਿੰਦੇ ਹਨ ਇਹ ਬਿਨਾ ਮੱਖਣ ਕੱਢੇ ਦਹੀਂ ਤੋਂ ਵੀ ਬਣਾਈ ਜਾ ਸਕਦੀ ਹੈ ਇਸ ’ਚ ਭੁੰਨਿ੍ਹਆ ਹੋਇਆ ਜੀਰਾ ਪਾਊਡਰ, ਪੁਦੀਨਾ ਪਾਊਡਰ, ਕਾਲਾ ਨਮਕ, ਹਿੰਗ ਆਦਿ ਮਿਲਾ ਦੇਣ ਨਾਲ ਇਹ ਕਾਫੀ ਸੁਆਦਲੀ ਹੋ ਜਾਂਦੀ ਹੈ ਛਾਛ ਨੂੰ ਖਾਣੇ ਦੇ ਨਾਲ-ਨਾਲ ਲਿਆ ਜਾ ਸਕਦਾ ਹੈ ਇਹ ਖਾਣੇ ਨੂੰ ਅਸਾਨੀ ਨਾਲ ਪਚਾਉਂਦੀ ਹੈ ਆਯੁਰਵੈਦ ਦੀ ਦ੍ਰਿਸ਼ਟੀ ਨਾਲ ਛਾਛ ਨੂੰ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਹ ਅੰਤੜੀਆਂ ਨੂੰ ਸੰਕਰਮਣ ਤੋਂ ਬਚਾਉਂਦੀ ਹੈ ਅਤੇ ਅਲਸਰ ਜਿਹੀਆਂ ਬਿਮਾਰੀਆਂ ਨਹੀਂ ਹੋਣ ਦਿੰਦੀ ਛਾਛ ਬਾਰੇ ਇਹ ਜ਼ਰੂਰ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਇਸ ਨੂੰ ਰਾਤ ਦੇ ਸਮੇਂ ਨਹੀਂ ਪੀਣਾ ਚਾਹੀਦਾ ਰਾਤ ਨੂੰ ਛਾਛ ਪੀਣ ਨਾਲ ਕਫ ਦੀ ਸਮੱਸਿਆ ਹੋ ਸਕਦੀ ਹੈ

ਜਲਜੀਰਾ

ਜਲਜੀਰੇ ਦਾ ਸਵਾਦ ਭਲਾ ਕੌਣ ਭੁੱਲ ਸਕਦਾ ਹੈ ਇਹ ਪਰੰਪਰਿਕ ਠੰਢਾ ਤਰਲ ਪਦਾਰਥ ਹੈ ਅਤੇ ਸਰੀਰ ਲਈ ਕਾਫੀ ਲਾਭਦਾਇਕ ਹੈ ਇਹ ਤੁਹਾਨੂੰ ਲੂ ਲੱਗਣ ਤੋਂ ਬਚਾਉਂਦਾ ਹੈ ਅਤੇ ਪਾਚਣ ਸ਼ਕਤੀ ਨੂੰ ਚੁਸਤ-ਦਰੁਸਤ ਰੱਖਦਾ ਹੈ ਬਜ਼ਾਰ ’ਚ ਜਲਜੀਰੇ ਦਾ ਬਣਿਆ-ਬਣਾਇਆ ਪਾਊਡਰ ਮਿਲਦਾ ਹੈ ਪੁਦੀਨਾ ਪੱਤੀ, ਨਿੰਬੂ, ਹਰਾ ਧਨੀਆ, ਭੁੰਨਿ੍ਹਆ ਜੀਰਾ, ਕਾਲਾ ਨਮਕ, ਅਦਰਕ, ਹਿੰਗ, ਕਾਲੀ ਮਿਰਚ, ਬੂੰਦੀ ਆਦਿ ਮਿਲਾ ਕੇ ਇਸ ਨੂੰ ਘਰਾਂ ’ਚ ਵੀ ਲੋਕ ਅਸਾਨੀ ਨਾਲ ਬਣਾ ਲੈਂਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।