MSP on Crops: ਇਨ੍ਹਾਂ ਕਿਸਾਨਾਂ ਨੂੰ 24 ਫਸਲਾਂ ’ਤੇ ਮਿਲੀ ਐਮਐਸਪੀ, ਨੋਟੀਫਿਕੇਸ਼ਨ ਹੋਇਆ ਜਾਰੀ

MSP on Crops
MSP on Crops: ਇਨ੍ਹਾਂ ਕਿਸਾਨਾਂ ਨੂੰ 24 ਫਸਲਾਂ ’ਤੇ ਮਿਲੀ ਐਮਐਸਪੀ, ਨੋਟੀਫਿਕੇਸ਼ਨ ਹੋਇਆ ਜਾਰੀ

MSP on Crops: ਪੰਚਕੂਲਾ (ਬਿਊਰੋ)। ਪੰਜਾਬ ਦੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ’ਤੇ ਫਸਲਾਂ ਦੀ ਖਰੀਦ ਦੀ ਮੰਗ ਸਬੰਧੀ ਹਰਿਆਣਾ-ਪੰਜਾਬ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਹਰਿਆਣਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ’ਤੇ 24 ਫਸਲਾਂ ਦੀ ਖਰੀਦ ਦੀ ਗਰੰਟੀ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਫਸਲਾਂ ਵਿੱਚ ਰਾਗੀ, ਸੋਇਆਬੀਨ, ਨਾਈਜਰਸੀਡ, ਕੁਸੁਮ, ਜੌਂ, ਮੱਕੀ, ਜਵਾਰ, ਜੂਟ, ਖੋਪਰਾ, ਗਰਮੀਆਂ ਦੀ ਮੂੰਗੀ, ਝੋਨਾ, ਬਾਜਰਾ, ਸਾਉਣੀ ਦੀ ਮੂੰਗੀ, ਉੜਦ, ਅਰਹਰ, ਤਿਲ, ਕਪਾਹ, ਮੂੰਗਫਲੀ, ਕਣਕ, ਸਰ੍ਹੋਂ, ਛੋਲੇ, ਦਾਲ, ਸੂਰਜਮੁਖੀ ਅਤੇ ਗੰਨਾ ਸ਼ਾਮਲ ਹਨ।

Read Also : Mayor Patiala: ਮੇਅਰ ਦੀ ਕੁਰਸੀ ’ਤੇ ਕੌਣ ਬੈਠੇਗਾ, ਪਟਿਆਲਾ ’ਚ ਚਰਚਾ ਹੋਈ ਭਾਰੂ

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 24 ਫ਼ਸਲਾਂ ’ਤੇ ਐੱਮਐੱਸਪੀ ਦੇਣ ਦਾ ਐਲਾਨ ਕੀਤਾ ਸੀ। ਪਰ ਇਸ ਸਬੰਧੀ ਕੋਈ ਲਿਖਤੀ ਪ੍ਰਬੰਧ ਨਹੀਂ ਕੀਤਾ ਗਿਆ। ਇਸ ਸਥਿਤੀ ਨੂੰ ਦੇਖਦੇ ਹੋਏ ਹੁਣ ਹਰਿਆਣਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। MSP on Crops