ਅਨਾਥ ਬਜ਼ੁਰਗਾਂ ਨੂੰ ਖਵਾਏ ਫਲ ਤੇ ਦੁੱਖ ਦਰਦ ਵੀ ਵੰਡਾਇਆ
- ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤਾ ਗਿਆ ਭਲਾਈ ਕਾਰਜ ਲਿਆਇਆ ਰੰਗ (Welfare Work)
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 151ਵੇਂ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬੀਤੇ ਦਿਨੀਂ ਸਾਧ ਸੰਗਤ ਨੂੰ ਬਿਰਧ ਆਸ਼ਰਮ ਜਾ ਕੇ ਬਜ਼ੁਰਗਾਂ ਨਾਲ ਕੁਝ ਪਲ ਗੁਜਾਰਨ ਤੇ ਉਨ੍ਹਾਂ ਦੀ ਦੇਖ ਭਾਲ ਕਰਨ ਲਈ ਸਾਧ-ਸੰਗਤ ਲਈ ਇੱਕ ਹੋਰ ਮਾਨਵਤਾ ਭਲਾਈ ਦਾ ਕੰਮ ਜੋੜਿਆ ਸੀ। (Welfare Work)
ਮਾਨਵਤਾ ਭਲਾਈ ਦੀ ਇਸੇ ਲੜੀ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਆਈ ਟੀ ਵਿੰਗ ਦੀਆਂ ਸੇਵਾਦਾਰ ਭੈਣਾਂ ਨੇ ਬਿਰਧ ਆਸ਼ਰਮ ਜਾ ਕੇ ਕੁਝ ਪਲ ਬਤੀਤ ਕੀਤੇ ਤੇ ਬਜ਼ੁਰਗਾਂ ਨੂੰ ਫਲ ਵੀ ਖਵਾਏ ਤੇ ਉਨ੍ਹਾਂ ਦੀ ਦੇਖ ਭਾਲ ਕੀਤੀ। ਇਨ੍ਹਾਂ ਸੇਵਾਦਾਰਾਂ ਨੇ ਬਿਰਧ ਆਸ਼ਰਮ ’ਚ ਰਹਿ ਰਹੇ ਇਨ੍ਹਾਂ ਬਜ਼ੁਰਗਾਂ ਨਾਲ ਦੁੱਖ ਦਰਦ ਵੀ ਵੰਡਾਇਆ ਇਸ ਮੌਕੇ ਅਮਨ ਇੰਸਾਂ, ਸੁਖਪਾਲ ਕੌਰ ਇੰਸਾਂ, ਬਲਵੰਤ ਇੰਸਾਂ, ਨਵਦੀਪ ਕੌਰ ਇੰਸਾਂ, ਸੁਹਰਾਬ ਇੰਸਾਂ ਅਤੇ ਸੀਆਂ ਇੰਸਾਂ ਨੇ ਇਨ੍ਹਾਂ ਬਜ਼ੁਰਗਾਂ ਦੀ ਬੜੇ ਪਿਆਰ ਨਾਲ ਸੇਵਾ ਕੀਤੀ ।
ਇਸ ਮੌਕੇ ਬਿਰਧ ਆਸ਼ਰਮ ’ਚ ਰਹਿ ਰਹੇ ਬਜ਼ੁਰਗ ਦਿਨੇਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਲੜਕੀਆਂ ਬਿਰਧ ਆਸ਼ਰਮ ’ਚ ਆਈਆਂ ਸਨ ਉਨ੍ਹਾਂ ਨੇ ਸਾਨੂੰ ਫਲ ਫਰੂਟ ਬੜੇ ਹੀ ਸਤਿਕਾਰ ਨਾਲ ਖਵਾਇਆ ਅਤੇ ਸਾਡੇ ਨਾਲ ਗੱਲਬਾਤ ਵੀ ਕੀਤੀ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਦੇਖ ਕੇੇ ਬੜਾ ਚੰਗਾ ਲੱਗਿਆ।
ਇਨ੍ਹਾਂ ਲੋਕਾਂ ਨੇ ਬਜ਼ੁਰਗਾਂ ਨਾਲ ਵੱਖਰਾ ਹੀ ਸਮਾਂ ਬਤੀਤ ਕੀਤਾ: ਸਰਬਜੀਤ ਸਿੰਘ ਦਰਦੀ
ਇਸ ਮੌਕੇ ਬਿਰਧ ਅਸ਼ਰਮ ਦੇ ਪ੍ਰਬੰਧਕ ਸਰਬਜੀਤ ਸਿੰਘ ਦਰਦੀ ਨੇ ਕਿਹਾ ਕਿ ਉਜ ਤਾਂ ਕਈ ਲੋਕ ਕਈ ਸੰਸਥਾਵਾਂ ਇਨ੍ਹਾਂ ਬਜ਼ੁਰਗਾਂ ਨੂੰ ਰਿਫਰੈਸ਼ਮੈਂਟ ਦੇਣ ਲਈ ਆਉਂਦੀਆਂ ਹਨ ਪਰ ਡੇਰਾ ਸੱਚਾ ਸੌਦਾ ਦੀਆਂ ਇਹ ਸੇਵਾਦਾਰ ਇਨ੍ਹਾਂ ਬਜ਼ੁਰਗਾਂ ਲਈ ਫਲ ਫਰੂਟ ਲੈ ਕੇ ਆਈਆਂ ਉਨ੍ਹਾਂ ਨੇ ਇਨ੍ਹਾਂ ਬਜ਼ੁਰਗਾਂ ਨੂੰ ਬੜੇ ਪਿਆਰ ਨਾਲ ਫਰੂਟ ਖਵਾਇਆ ਤੇ ਇਨ੍ਹਾਂ ਨਾਲ ਕੁਝ ਸਮਾਂ ਵੀ ਬਤੀਤ ਕੀਤਾ ਅਤੇ ਇਨ੍ਹਾਂ ਬਜ਼ੁਰਗਾਂ ਦੀ ਦੇਖਭਾਲ ਕੀਤੀ ਅਤੇ ਦੁੱਖ ਦਰਦ ਵੀ ਵੰਡਾਇਆ।