ਕੈਂਸਰ ਦਾ ਸੰਕੇਤ ਹਨ ਸਰੀਰ ’ਚ ਆਏ ਇਹ 10 ਬਦਲਾਅ, ਕਦੇ ਨਾ ਕਰੋ ਨਜ਼ਰਅੰਦਾਜ਼ | 10 Symptoms Indicate Cancer
ਕੈਂਸਰ ਇੱਕ ਗੰਭੀਰ ਬਿਮਾਰੀ ਹੈ । ਅੱਜ ਦੇ ਸਮੇਂ ਵਿੱਚ ਕੈਂਸਰ ਸਭ ਤੋਂ ਜ਼ਿਆਦਾ ਵਧ ਰਿਹਾ ਹੈ । ਗਲਤ ਖਾਣ-ਪੀਣ ਅਤੇ ਗਲਤ ਰਹਿਣ-ਸਹਿਣ ਕਰਕੇ ਕੈਂਸਰ ਸਭ ਤੋਂ ਜ਼ਿਆਦਾ ਹੋ ਰਿਹਾ ਹੈ। ਇਹ ਬਿਮਾਰੀ ਲਾਪਰਵਾਹੀ ਕਰਕੇ ਵੀ ਵਧ ਰਹੀ ਹੈ। ਬਹੁਤ ਸਾਰੇ ਲੋਕ ਆਪਣੇ ਸਰੀਰ ਵਿੱਚ ਹੋਣ ਵਾਲੇ ਛੋਟੇ-ਛੋਟੇ ਬਦਲਾਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਇਹ ਕੈਂਸਰ ਦੇ ਸੰਕੇਤ ਵੀ ਹੋ ਸਕਦੇ ਹਨ। ਇਸ ਲਈ ਕਦੇ ਵੀ ਆਪਣੇ ਸਰੀਰ ਵਿੱਚ ਹੋ ਰਹੇ ਛੋਟੇ-ਛੋਟੇ ਬਦਲਾਵਾਂ ਨੂੰ ਨਜ਼ਰਅੰਦਾਜ਼ ਨਾ ਕਰੋ।
ਵੱਖ-ਵੱਖ ਹੁੰਦੇ ਹਨ ਕੈਂਸਰ ਦੇ ਲੱਛਣ: 10 Symptoms Indicate Cancer
ਕੈਂਸਰ ਸਾਡੇ ਸਰੀਰ ਦੇ ਕਿਹੜੇ ਹਿੱਸੇ ਵਿੱਚ ਹੈ ਉਸ ਦੇ ਅਨੁਸਾਰ ਸਾਨੂੰ ਲੱਛਣ ਦਿਖਾਈ ਦਿੰਦੇ ਹਨ। ਉਸ ਜਗ੍ਹਾ ਦੀਆਂ ਕੋਸ਼ਿਕਾਵਾਂ ਵਧਣ ਲੱਗਦੀਆਂ ਹਨ ਅਤੇ ਆਸ-ਪਾਸ ਮੌਜੂਦ ਟਿਸ਼ੂਜ ਅਤੇ ਹੋਰ ਕੋਸ਼ਿਕਾਵਾਂ ਡੈਮੇਜ਼ ਹੋਣ ਲੱਗਦੀਆਂ ਹਨ ।
ਇਹ ਸੰਕੇਤ ਕਦੇ ਨਾ ਕਰੋ ਨਜ਼ਰਅੰਦਾਜ਼:
ਵਾਰ-ਵਾਰ ਇਨਫੈਕਸ਼ਨ ਹੋਣਾ :
ਜ਼ਿਆਦਾਤਰ ਲੋਕ ਸਕਿਨ ਇਨਫੈਕਸ਼ਨ ਨੂੰ ਮਾਮੂਲੀ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਜੇਕਰ ਤੁਹਾਨੂੰ ਵਾਰ-ਵਾਰ ਇਨਫੈਕਸ਼ਨ ਹੋ ਰਹੀ ਹੈ, ਤਾਂ ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਰੋਗੀ ਨੂੰ ਚਮੜੀ, ਫੇਫੜੇ, ਗਲਾ ਅਤੇ ਮੂੰਹ ਦੀ ਇਨਫੈਕਸ਼ਨ ਹੋਣ ਲੱਗਦੀ ਹੈ। ਇਸ ਲਈ ਇਸ ਤਰ੍ਹਾਂ ਵਾਰ-ਵਾਰ ਇਨਫੈਕਸ਼ਨ ਹੋਣ ’ਤੇ ਡਾਕਟਰ ਦੀ ਸਲਾਹ ਜ਼ਰੂਰ ਲਓ ।
ਯੂਰਿਨ ਦਾ ਰੰਗ ਲਾਲ ਹੋਣਾ:?
ਜੇਕਰ ਤੁਹਾਨੂੰ ਆਪਣੇ ਯੂਰਿਨ ਵਿੱਚ ਲਾਲ ਰੰਗ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ। ਇਹ ਲਾਲ ਰੰਗ ਖ਼ੂਨ ਵੀ ਹੋ ਸਕਦਾ ਹੈ, ਜੋ ਕਿ ਕੈਂਸਰ ਦਾ ਸੰਕੇਤ ਹੋ ਸਕਦਾ ਹੈ ।
ਅੰਤੜੀਆਂ ਦੀ ਸਮੱਸਿਆ:?
ਅੰਤੜੀਆਂ ਵਿੱਚ ਵਾਰ-ਵਾਰ ਸਮੱਸਿਆ ਹੋਣਾ ਕੋਲਿਨ ਜਾਂ ਕੋਲੋਰੈਕਟਲ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ ਵਾਰ-ਵਾਰ ਡਾਇਰੀਆ ਅਤੇ ਬਦਹਜ਼ਮੀ ਦੀ ਸਮੱਸਿਆ ਹੋਣਾ ਵੀ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
ਰਾਤ ਨੂੰ ਪਸੀਨਾ ਆਉਣਾ:?
ਕਿਸੇ ਦਵਾਈ ਦੇ ਰਿਐਕਸ਼ਨ ਅਤੇ ਇਨਫੈਕਸ਼ਨ ਦੀ ਵਜ੍ਹਾ ਕਰਕੇ ਰਾਤ ਨੂੰ ਸੌਂਦੇ ਸਮੇਂ ਪਸੀਨਾ ਜ਼ਿਆਦਾ ਆ ਸਕਦਾ ਹੈ। ਜੇਕਰ ਇਹ ਸਮੱਸਿਆ ਲੰਮੇ ਸਮੇਂ ਤੱਕ ਬਣੀ ਰਹੇ, ਤਾਂ ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ।
ਸਰੀਰ ਵਿੱਚ ਦਰਦ ਹੋਣਾ ਤੇ ਕਮਜ਼ੋਰੀ 😕
ਜ਼ਿਆਦਾ ਕੰਮ ਕਰਨਾ ਜਾਂ ਫਿਰ ਗਲਤ ਤਰੀਕੇ ਨਾਲ ਬੈਠਣ ਕਰਕੇ ਸਰੀਰ ਵਿੱਚ ਦਰਦ ਹੋਣਾ ਇੱਕ ਆਮ ਗੱਲ ਹੈ। ਜੇਕਰ ਲਗਾਤਾਰ ਪਿੱਠ ਦਰਦ ਹੋ ਰਹੀ ਹੈ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤਾਂ ਇਹ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ ।
ਸਰੀਰ ’ਤੇ ਨਿਸ਼ਾਨ ਪੈਣਾ:? | Cancer Symptoms
ਖੂਨ ਵਿਚ ਪਲੇਟਲੈਟਸ ਦੀ ਸੰਖਿਆ ਘੱਟ ਹੋਣਾ ਬਲੱਡ ਕੈਂਸਰ ਦੇ ਲੱਛਣ ਹੋ ਸਕਦੇ ਹਨ। ਪਲੇਟਲੈਟਸ ਦੀ ਸੰਖਿਆ ਘੱਟ ਹੋਣ ਕਾਰਨ ਚਮੜੀ ’ਤੇ ਛੋਟੇ-ਛੋਟੇ ਨਿਸ਼ਾਨ ਪੈ ਜਾਂਦੇ ਹਨ। ਇਨ੍ਹਾਂ ਦਾ ਰੰਗ ਨੀਲਾ ਅਤੇ ਬੈਂਗਣੀ ਹੁੰਦਾ ਹੈ ।
ਛਾਤੀ ਵਿੱਚ ਜਲਨ ਹੋਣਾ:? | Cancer Symptoms
ਛਾਤੀ ਵਿਚ ਜਲਣ ਅਤੇ ਬਦਹਜ਼ਮੀ ਦੀ ਸਮੱਸਿਆ ਹੋਣਾ ਇੱਕ ਆਮ ਗੱਲ ਹੈ। ਜੇਕਰ ਇਹ ਸਮੱਸਿਆ ਲਗਾਤਾਰ ਰਹਿੰਦੀ ਹੈ, ਤਾਂ ਡਾਕਟਰ ਤੋਂ ਸਲਾਹ ਜ਼ਰੂਰ ਲਓ, ਕਿਉਂਕਿ ਇਹ ਵੀ ਕੈਂਸਰ ਦਾ ਸੰਕੇਤ ਹੋ ਸਕਦਾ ਹੈ ।
ਵਜ਼ਨ ਘੱਟ ਹੋਣਾ: | Cancer Symptoms
ਬਿਨਾਂ ਕਿਸੇ ਵਜ੍ਹਾ ਕਰਕੇ ਵਜ਼ਨ ਘੱਟ ਹੋ ਰਿਹਾ ਹੈ, ਤਾਂ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਕਿਉਂਕਿ ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਭੁੱਖ ਘੱਟ ਲੱਗਣਾ, ਜ਼ਿਆਦਾ ਖਾਣਾ ਨਾ ਖਾ ਸਕਣਾ। ਇਸ ਬਿਮਾਰੀ ਦੇ ਲੱਛਣ ਹਨ। ਜੇਕਰ ਤੁਹਾਡਾ ਵਜ਼ਨ 5-6 ਕਿਲੋ ਤੋਂ ਜ਼ਿਆਦਾ ਘੱਟ ਹੋ ਜਾਵੇ, ਤਾਂ ਤੁਰੰਤ ਚੈੱਕਅਪ ਕਰਵਾਓ।
ਖੂਨ ਆਉਣਾ:
ਜੇਕਰ ਮਲ ਅਤੇ ਪਿਸ਼ਾਬ ਰਾਹੀਂ ਖੂਨ ਆ ਰਿਹਾ ਹੈ, ਤਾਂ ਇਹ ਵੀ ਕੈਂਸਰ ਦਾ ਸੰਕੇਤ ਹੋ ਸਕਦਾ ਹੈ ਇਸ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਡਾਕਟਰ ਤੋਂ ਸਲਾਹ ਜ਼ਰੂਰ ਲਓ ।
ਲਗਾਤਾਰ ਖੰਘ ਆਉਣਾ: | Cancer Symptoms
ਜੇਕਰ ਤੁਹਾਨੂੰ ਲਗਾਤਾਰ ਖੰਘ ਦੀ ਸਮੱਸਿਆ ਰਹਿੰਦੀ ਹੈ ਤੇ ਖੰਘ ਵਿੱਚ ਖ਼ੂਨ ਆਉਂਦਾ ਹੈ, ਤਾਂ ਡਾਕਟਰ ਤੋਂ ਚੈੱਕਅਪ ਜ਼ਰੂਰ ਕਰਵਾਓ। ਕਿਉਂਕਿ ਇਹ ਫੇਫੜਿਆਂ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਹਨ ।
ਡਾ. ਸੰਜੈ ਮਿੱਤਲ,
ਰਿਸਰਚ ਸਕਾਲਰ