ਸਾਡੇ ਨਾਲ ਸ਼ਾਮਲ

Follow us

10.5 C
Chandigarh
Monday, January 19, 2026
More
    Home Breaking News Thermal Power...

    Thermal Power Plants Punjab: ਗਰਮੀ ਤੇ ਝੋਨੇ ਦੇ ਸੀਜ਼ਨ ’ਚ ਥਰਮਲ ਛੱਡ ਰਹੇ ਨੇ ਪਾਵਰਕੌਮ ਦਾ ਸਾਥ

    Thermal Power Plants Punjab
    Thermal Power Plants Punjab: ਗਰਮੀ ਤੇ ਝੋਨੇ ਦੇ ਸੀਜ਼ਨ ’ਚ ਥਰਮਲ ਛੱਡ ਰਹੇ ਨੇ ਪਾਵਰਕੌਮ ਦਾ ਸਾਥ

    Thermal Power Plants Punjab: ਲਹਿਰਾ ਮੁਹੱਬਤ ਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਦੇ ਇੱਕ-ਇੱਕ ਯੂਨਿਟ ਬੰਦ

    • ਯੂਨਿਟਾਂ ਦੇ ਬੰਦ ਹੋਣ ਨਾਲ ਬਿਜਲੀ ਸਪਲਾਈ ਹੋ ਰਹੀ ਐ ਪ੍ਰਭਾਵਿਤ | Thermal Power Plants Punjab

    Thermal Power Plants Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਗਰਮੀ ਅਤੇ ਝੋਨੇ ਦੇ ਸੀਜ਼ਨ ਵਿੱਚ ਸੂਬੇ ਅੰਦਰ ਅੱਜ ਬਿਜਲੀ ਦੀ ਮੰਗ ਲਗਾਤਾਰ ਬਣੀ ਹੋਈ ਹੈ, ਪਰ ਪਾਵਰਕੌਮ ਦੇ ਥਰਮਲ ਪਲਾਂਟਾਂ ਦੇ ਯੂਨਿਟ ਇਸ ਸੀਜ਼ਨ ’ਚ ਲਗਾਤਾਰ ਬੰਦ ਹੋ ਰਹੇ ਹਨ। ਯੂਨਿਟਾਂ ਦੇ ਅਚਾਨਕ ਬੰਦ ਹੋਣ ਕਾਰਨ ਪੰਜਾਬ ਅੰਦਰ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇੱਧਰ ਸਰਕਾਰੀ ਥਰਮਲ ਪਲਾਂਟ ਲਹਿਰਾ ਮੁਹੱਬਤ ਤੇ ਗੋਇੰਦਵਾਲ ਸਾਹਿਬ ਦਾ ਇੱਕ-ਇੱਕ ਯੂਨਿਟ ਬੰਦ ਹੋ ਗਿਆ।

    ਇਕੱਤਰ ਵੇਰਵਿਆਂ ਮੁਤਾਬਿਕ ਬਿਜਲੀ ਦੀ ਮੰਗ ਲਗਾਤਾਰ 16 ਹਜਾਰ ਮੈਗਾਵਾਟ ਨੇੜੇ ਬਣੀ ਹੋਈ ਹੈ, ਭਾਵੇਂ ਕਿ ਕਈ ਖਿੱਤਿਆਂ ਵਿੱਚ ਮੀਂਹ ਜ਼ਰੂਰ ਪਿਆ ਹੈ। ਇਸਦੇ ਬਾਵਜੂਦ ਮੰਗ ’ਚ ਬਹੁਤਾ ਫਰਕ ਨਹੀਂ ਪੈ ਰਿਹਾ। ਰੋਜ਼ਾਨਾ ਹੀ ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ ਯੂਨਿਟਾਂ ਵਿੱਚ ਤਕਨੀਕੀ ਨੁਕਸ ਪੈ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਯੂਨਿਟ ਅਚਾਨਕ ਬੰਦ ਹੋ ਰਹੇ ਹਨ। Thermal Power Plants

    Read Also : Gold Price Today: ਸੋਨਾ ਹੋਇਆ ਸਸਤਾ! ਇਜ਼ਰਾਈਲ-ਈਰਾਨ ਜੰਗ ਦਾ ਅਸਰ!

    ਅੱਜ ਸਰਕਾਰੀ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 210 ਮੈਗਾਵਾਟ ਦੀ ਸਮਰੱਥਾ ਵਾਲਾ 2 ਨੰਬਰ ਯੂਨਿਟ ਬੰਦ ਹੋ ਗਿਆ, ਜਿਸ ਕਾਰਨ ਪਾਵਰਕੌਮ ਦੀ ਬਿਜਲੀ ਸਪਲਾਈ ਵਿੱਚ ਦਿੱਕਤ ਆਈ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਖਰੀਦੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਜਿਸ ਦੀ ਸਮਰੱਥਾ 270 ਮੈਗਾਵਾਟ ਹੈ, ਉਹ ਵੀ ਬੰਦ ਹੋ ਗਿਆ। 480 ਮੈਗਾਵਾਟ ਬਿਜਲੀ ਸਪਲਾਈ ਇੱਕੋ ਦਮ ਘੱਟਣ ਕਾਰਨ ਪਾਵਰਕੌਮ ਨੂੰ ਕੱਟ ਲਗਾਕੇ ਬਿਜਲੀ ਸਪਲਾਈ ਨਾਲ ਨਜਿੱਠਣਾ ਪੈ ਰਿਹਾ ਹੈ।

    Thermal Power Plants Punjab

    ਪਿਛਲੇ 10 ਦਿਨਾਂ ਤੋਂ ਪਾਵਰਕੌਮ ਦਾ ਕੋਈ ਨਾ ਕੋਈ ਯੂਨਿਟ ਲਗਾਤਾਰ ਬੰਦ ਹੋ ਰਿਹਾ ਹੈ। ਬੀਤੇ ਦਿਨੀਂ ਤਕਨੀਕੀ ਨੁਕਸ ਕਾਰਨ ਬੰਦ ਹੋਇਆ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਦਾ 1 ਨੰਬਰ ਯੂਨਿਟ ਚਾਲੂ ਹੋ ਗਿਆ, ਜਿਸ ਨਾਲ ਪਾਵਰਕੌਮ ਨੂੰ ਕੁਝ ਰਾਹਤ ਮਿਲੀ ਹੈ ਕਿਉਂਕ ਇਹ ਯੂਨਿਟ 600 ਮੈਗਾਵਾਟ ਦਾ ਹੈ। ਇਸ ਤੋਂ ਇਲਾਵਾ 13 ਜੂਨ ਨੂੰ ਸਰਕਾਰੀ ਥਰਮਲ ਪਲਾਂਟ ਰੋਪੜ ਦਾ ਇੱਕ ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ ਸੀ, ਜੋ ਕਿ ਦੋ ਦਿਨਾਂ ਬਾਅਦ ਚੱਲਿਆ। ਔਖੇ ਸਮੇਂ ਜਦੋਂ ਪਾਵਰਕੌਮ ਨੂੰ ਸੂਬੇ ਅੰਦਰ ਬਿਜਲੀ ਸਪਲਾਈ ਦੀ ਪੂਰਤੀ ਲਈ ਥਰਮਲ ਪਲਾਂਟਾਂ ਦੇ ਚਾਲੂ ਰਹਿਣ ਦੀ ਸਖ਼ਤ ਜ਼ਰੂਰਤ ਹੈ, ਉਸ ਸਮੇਂ ਹੀ ਇਨ੍ਹਾਂ ਵਿੱਚ ਕੋਈ ਨਾ ਕੋਈ ਦਿੱਕਤ ਪੈਦਾ ਹੋ ਰਹੀ ਹੈ। ਪਾਵਰਕੌਮ ਵੱਲੋਂ ਆਪਣੇ ਬਦਲਵੇਂ ਪ੍ਰਬੰਧਾਂ ਤਹਿਤ ਬਿਜਲੀ ਸਲਪਾਈ ਦੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ।

    ਰਣਜੀਤ ਸਾਗਰ ਡੈਮ ਦੇ ਚਾਰੋਂ ਯੂਨਿਟ ਬੰਦ

    ਇੱਧਰ ਜੇਕਰ ਪਾਵਰਕੌਮ ਦੇ ਹਾਈਡ੍ਰਲ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਸਾਗਰ ਡੈਮ ਦੇ 600 ਮੈਗਾਵਾਟ ਦੀ ਸਮਰੱਥਾ ਵਾਲੇ ਚਾਰੇ ਯੂਨਿਟ ਬੰਦ ਹੋ ਗਏ ਹਨ। ਪਹਿਲਾਂ ਇਸ ਡੈਮ ਦੇ ਦੋ ਯੂਨਿਟ ਚੱਲ ਰਹੇ ਸਨ। ਪਾਵਰਕੌਮ ਦੇ ਬਾਕੀ ਹਾਈਡ੍ਰਲ ਯੂਨਿਟਾਂ ਤੋਂ ਸਿਰਫ਼ 400 ਮੈਗਾਵਾਟ ਦੇ ਕਰੀਬ ਬਿਜਲੀ ਉਤਪਾਦਨ ਹੋ ਰਹੀ ਹੈ। ਇਸ ਵਾਰ ਪਾਵਰਕੌਮ ਦੇ ਹਾਈਡ੍ਰਲ ਪ੍ਰੋਜੈਕਟ ਵੀ ਪੀਕ ਸੀਜ਼ਨ ਵਿੱਚ ਬਹੁਤਾ ਸਾਥ ਨਹੀਂ ਦੇ ਰਹੇ।