ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News Punjab Govern...

    Punjab Government News: ਹੁਣ ਅੰਬਰਾਂ ’ਚ ਬਾਜ਼ੀਆਂ ਲਵਾਉਣ ਵਾਲਿਆਂ ਦੀ ਖੈਰ ਨਹੀਂ, ਸਰਕਾਰ ਨੇ ਲਿਆ ਵੱਡਾ ਐਕਸ਼ਨ, ਹੋਵੇਗੀ ਅਪਰਾਧਿਕ ਕਾਰਵਾਈ

    Punjab Government News
    Punjab Government News: ਹੁਣ ਅੰਬਰਾਂ ’ਚ ਬਾਜ਼ੀਆਂ ਲਵਾਉਣ ਵਾਲਿਆਂ ਦੀ ਖੈਰ ਨਹੀਂ, ਸਰਕਾਰ ਨੇ ਲਿਆ ਵੱਡਾ ਐਕਸ਼ਨ, ਹੋਵੇਗੀ ਅਪਰਾਧਿਕ ਕਾਰਵਾਈ

    ਪੰਜਾਬ ਵਿੱਚ ਬੰਦ ਨਹੀਂ ਹੋ ਰਹੇ ਕਬੂਤਰਬਾਜ਼ੀ ਮੁਕਾਬਲੇ | Punjab Government News

    • ਪਸ਼ੂ ਪਾਲਣ ਵਿਭਾਗ ਹੋਇਆ ਸਖ਼ਤ, ਸਾਰੇ ਡੀਸੀ ਨੂੰ ਆਦੇਸ਼ ਜਾਰੀ, ਕਰੋ ਅਪਰਾਧਿਕ ਕਾਰਵਾਈ Punjab Government News

    Punjab Government News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਬੂਤਰਾਂ ਨੂੰ ਤੰਗ-ਪਰੇਸ਼ਾਨ ਕਰਦੇ ਹੋਏ ਉਨ੍ਹਾਂ ਨੂੰ ਮੁਕਾਬਲੇ ਕਰਨ ਲਈ ਮਜ਼ਬੂਰ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ, ਕਿਉਂਕਿ ਹੁਣ ਤੱਕ ਪਿਆਰ ਦੀ ਭਾਸ਼ਾ ਵਿੱਚ ਗੱਲਬਾਤ ਕਰ ਰਹੀ ਪੰਜਾਬ ਸਰਕਾਰ ਹੁਣ ਕਾਨੂੰਨੀ ਰੂਪ ਵਿੱਚ ਕਾਰਵਾਈ ਕਰਦੇ ਹੋਏ ਕਬੂਤਰਬਾਜ਼ਾਂ ਨੂੰ ਹੀ ਜੇਲ੍ਹ ਵਿੱਚ ਡੱਕਣ ਲਈ ਤਿਆਰ ਹੋ ਗਈ ਹੈ।

    ਇਸ ਲਈ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ ਕਿ ਹੁਣ ਇਸ ਮਾਮਲੇ ਵਿੱਚ ਸਖ਼ਤੀ ਕਰਨ ਦਾ ਸਮਾਂ ਆ ਗਿਆ ਹੈ ਅਤੇ ਇਸ ਤਰ੍ਹਾਂ ਦੇ ਮਾਮਲੇ ਵਿੱਚ ਤੁਰੰਤ ਅਪਰਾਧਿਕ ਕਾਰਵਾਈ ਕੀਤੀ ਜਾਵੇ। ਜਾਣਕਾਰੀ ਅਨੁਸਾਰ ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ ਵੱਲੋਂ ਦੇਸ਼ ਵਿੱਚ ਕਬੂਤਰਬਾਜ਼ੀ ਮੁਕਾਬਲਿਆਂ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ’ਤੇ ਮੁਕੰਮਲ ਰੋਕ ਲਾਈ ਗਈ ਹੈ ਅਤੇ ਇਸ ਸਬੰਧੀ ਸੁਪਰੀਮ ਕੋਰਟ ਦੇ ਵੀ ਆਦੇਸ਼ ਆ ਚੁੱਕੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਕਬੂਤਰਬਾਜ਼ੀ ਦੇ ਮੁਕਾਬਲੇ ਆਮ ਹੀ ਦੇਖਣ ਵਿੱਚ ਮਿਲ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਸਖ਼ਤ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ ਸੀ।

    Punjab Government News

    ਜਿਸ ਕਾਰਨ ਹੀ ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ ਨੇ ਪੰਜਾਬ ਸਰਕਾਰ ਪ੍ਰਤੀ ਨਰਾਜ਼ਗੀ ਜ਼ਾਹਰ ਕਰਦੇ ਹੋਏ ਪੰਜਾਬ ਸਰਕਾਰ ਨੂੰ ਪੱਤਰ ਲਿਖਦੇ ਹੋਏ ਬਕਾਇਦਾ ਸ਼ਿਕਾਇਤ ਵੀ ਕੀਤੀ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਦੇ ਹੋਏ ਆਦੇਸ਼ ਦਿੱਤੇ ਹਨ ਕਿ ਉਹ ਆਪਣੇ ਜ਼ਿਲ੍ਹੇ ਵਿੱਚ ਖ਼ੁਦ ਚੈਕਿੰਗ ਕਰਦੇ ਹੋਏ ਦੇਖਣਗੇ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਏ ਤਾਂ ਨਹੀਂ ਜਾ ਰਹੇ।

    Read Also : ਅਮਰੀਕਾ ਦਾ ਫੋਰਡੋ ’ਤੇ ‘ਬੰਕਰ ਬਸਟਰ’ ਹਮਲਾ

    ਜੇਕਰ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਉਸ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਨਾਲ ਹੀ ਅਪਰਾਧਿਕ ਕਾਰਵਾਈ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕਰਵਾਇਆ ਜਾਵੇ। ਇਸ ਚਿੱਠੀ ਦੇ ਜਾਰੀ ਹੋਣ ਤੋਂ ਬਾਅਦ ਹੁਣ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਕਬੂਤਰਬਾਜ਼ਾਂ ਖ਼ਿਲਾਫ਼ ਮਾਮਲੇ ਦਰਜ ਹੁੰਦੇ ਦਿਖਾਈ ਦੇਣਗੇ।