ਸਾਡੇ ਨਾਲ ਸ਼ਾਮਲ

Follow us

18 C
Chandigarh
Wednesday, February 11, 2026
More
    Home Breaking News ਦੇਸ਼ ‘ਚ ...

    ਦੇਸ਼ ‘ਚ ਕੋਰੋਨਾ ਦੇ 96,424 ਨਵੇਂ ਮਾਮਲੇ ਮਿਲੇ

    Corona India

    87,472 ਮਰੀਜ਼ ਹੋਏ ਠੀਕ

    ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਵੀਰਵਾਰ ਨੂੰ ਹੋਏ ਸਭ ਤੋਂ ਵੱਡੇ ਵਾਧੇ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਫਿਰ ਤੋਂ 96,424 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਦਾ ਅੰਕੜਾ 52 ਲੱਖ ਤੋਂ ਪਾਰ ਹੋ ਗਿਆ, ਜਦੋਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਰਿਕਾਰਡ 87,472 ਵਿਅਕਤੀਆਂ ਦੇ ਠੀਕ ਹੋਣ ਇਨ੍ਹਾਂ ਮਰੀਜ਼ਾਂ ਦੀ ਗਿਣਤੀ 41 ਲੱਖ ਤੋਂ ਵੱਧ ਹੋ ਗਈ।

    Corona India

    ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਰਿਕਾਰਡ 96,424 ਨਵੇਂ ਮਾਮਲਿਆਂ ਦੇ ਨਾਲ ਕੋਰੋਨਾ ਮਰੀਜ਼ਾਂ ਦਾ ਅੰਕੜਾ 52,14,677 ਹੋ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹੁਣ ਤੱਕ ਦੇ ਸਭ ਤੋਂ ਵੱਧ 97,894 ਨਵੇਂ ਮਾਮਲੇ ਸਾਹਮਣੇ ਆਏ ਸਨ ਜਦੋਂਕਿ ਉਸ ਤੋਂ ਪਹਿਲਾਂ ਦੋ ਦਿਨਾਂ ਤੱਕ ਨਵੇਂ ਮਾਮਲਿਆਂ ‘ਚ ਕਮੀ ਵੀ ਆਈ ਸੀ। ਇਸ ਦੌਰਾਨ ਰਿਕਾਰਡ 87 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ ਜਿਸ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 41,12,551 ਹੋ ਗਈ ਹੈ। ਇਸ ਦੌਰਾਨ 1174 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 73,372 ਹੋ ਗਈ ਹੈ। ਠੀਕ ਹੋਣ ਵਾਲਿਆਂ ਦੇ ਮੁਕਾਬਲੇ ਕੋਰੋਨਾ ਦੇ ਨਵੇਂ ਮਾਮਲੇ ਵਧੇਰੇ ਹੋਣ ਨਾਲ ਸਰਗਰਮ ਮਾਮਲੇ 7778 ਵਧ ਕੇ 10,17,754 ਹੋ ਗਏ ਹਨ। ਦੇਸ਼ ‘ਚ ਸਰਗਰਮ ਮਾਮਲੇ 19.52 ਫੀਸਦੀ ਤੇ ਠੀਕ ਹੋਣ ਵਾਲਿਆਂ ਦੀ ਦਰ 78.86 ਫੀਸਦੀ ਹੈ, ਜਦੋਂਕਿ ਮ੍ਰਿਤਕ ਦਰ 1.62 ਫੀਸਦੀ ਹੈ।

    • ਕੋਰੋਨਾ ਦਾ ਅੰਕੜਾ 52 ਲੱਖ ਤੋਂ ਪਾਰ
    • 1174 ਹੋਰ ਮਰੀਜ਼ਾਂ ਦੀ ਮੌਤ
    • ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 41 ਲੱਖ ਤੋਂ ਵੱਧ
    • ਸਰਗਰਮ ਮਾਮਲੇ 19.52 ਫੀਸਦੀ
    • ਠੀਕ ਹੋਣ ਵਾਲਿਆਂ ਦੀ ਦਰ 78.86 ਫੀਸਦੀ
    • ਮ੍ਰਿਤਕ ਦਰ 1.62 ਫੀਸਦੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ