ਦੇਸ਼ ‘ਚ ਕੋਰੋਨਾ ਦੇ 83,347 ਨਵੇਂ ਮਾਮਲੇ ਮਿਲੇ

Corona India

ਲਗਾਤਾਰ ਪੰਜਵੇਂ ਦਿਨ ਠੀਕ ਹੋਣ ਵਾਲਿਆਂ ਦੀ ਗਿਣਤੀ ਨਵੇਂ ਮਾਮਲਿਆਂ ਤੋਂ ਵੱਧ

ਨਵੀਂ ਦਿੱਲੀ। ਦੇਸ਼ ‘ਚ ਲਗਾਤਾਰ ਪੰਜਵੇਂ ਦਿਨ ਕੋਰੋਨਾ (covid-19) ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਕੋਰੋਨਾ ਦੇ ਨਵੇਂ ਮਾਮਲਿਆਂ ਤੋਂ ਵੱਧ ਰਹੀ ਤੇ ਪਿਛਲੇ 24 ਘੰਟਿਆਂ ਦੌਰਾਨ 89 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ ਇਸ ਮਹਾਂਮਾਰੀ ਨੂੰ ਹਰਾ ਦਿੱਤਾ। ਜਿਸ ਨਾਲ ਸਰਗਰਮ ਮਾਮਲਿਆਂ ‘ਚ ਹੋਰ ਗਿਰਾਵਟ ਦਰਜ ਕੀਤੀ ਗਈ ਤੇ ਇਹ ਸਿਰਫ਼ 17.15 ਫੀਸਦੀ ਰਹਿ ਗਏ।

Corona India

There were 83,347 new cases of corona in the country

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 89,746 ਮਰੀਜ਼ ਠੀਕ ਹੋਏ ਹਨ ਜਿਸ ਦੇ ਨਾਲ ਹੀ ਹੁਣ ਤੱਕ ਕੋਰੋਨਾ (covid-19) ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 45,87,614 ਹੋ ਗਈ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ 95,880, ਐਤਵਾਰ ਨੂੰ 94612 ਸੋਮਵਾਰ ਨੂੰ 93,356 ਤੇ ਮੰਗਲਵਾਰ ਨੂੰ 1,01,468 ਮਰੀਜ਼ ਠੀਕ ਹੋਏ ਸਨ। ਕੋਰੋਨਾ ਦੇ ਨਵੇਂ ਮਾਮਲਿਆਂ ਦੀ ਤੁਲਨਾ ‘ਚ ਠੀਕ ਹੋਣ ਵਾਲਿਆਂ ਦੀ ਗਿਣਤੀ ਵਧੇਰੇ ਹੋਣ ਨਾਲ ਪਿਛਲੇ 24 ਘੰਟਿਆਂ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ‘ਚ 7,484 ਦੀ ਕਮੀ ਆਈ ਹੈ ਤੇ ਹੁਣ ਇਹ 9,68,377 ਰਹਿ ਗਈ ਹੈ।

ਸਰਗਰਮ ਮਾਮਲੇ ਸ਼ਨਿੱਚਰਵਾਰ ਨੂੰ 3790, ਐਤਵਾਰ ਨੂੰ 3140, ਸੋਮਵਾਰ ਨੂੰ 7525 ਤੇ ਮੰਗਲਵਾਰ ਨੂੰ 27,438 ਘੱਟ ਹੋਏ ਸਨ। ਪਿਛਲੇ 24 ਘੰਟਿਆਂ ‘ਚ 83,347 ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 56,460,11 ‘ਤੇ ਪਹੁੰਚ ਗਈ ਹੈ। ਇਸ ਮਿਆਦ ‘ਚ 1,085 ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ  90,020 ਹੋ ਗਿਆ ਹੈ। ਠੀਕ ਹੋਣ ਵਾਲਿਆਂ ਦੀ ਦਰ 81.25 ਫੀਸਦੀ ਹੋ ਗਈ ਹੈ। ਦੇਸ਼ ‘ਚ ਸਰਗਰਮ ਮਾਮਲੇ 17.15 ਫੀਸਦੀ ਤੇ ਮ੍ਰਿਤਕ ਦਰ 1.59 ਫੀਸਦੀ ਹੈ। ਦੇਸ਼ ਦੇ 17 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ‘ਚ ਸਰਗਰਮ ਮਾਮਲੇ ਘੱਟ ਹੋਏ ਹਨ।

There were 83,347 new cases of corona in the country

  • ਸਰਗਰਮ ਮਾਮਲੇ 17.15 ਫੀਸਦੀ
  • ਮ੍ਰਿਤਕ ਦਰ 1.59 ਫੀਸਦੀ
  • ਠੀਕ ਹੋਣ ਵਾਲਿਆਂ ਦੀ ਦਰ 81.25 ਫੀਸਦੀ
  • ਕੋਰੋਨਾ (covid-19) ਮਰੀਜ਼ਾਂ ਦੀ ਕੁੱਲ ਗਿਣਤੀ 56,460,11
  • 1085 ਮਰੀਜ਼ਾਂ ਦੀ ਹੋਈ ਮੌਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.