ਸਾਡੇ ਨਾਲ ਸ਼ਾਮਲ

Follow us

27.4 C
Chandigarh
Sunday, February 22, 2026
More
    Home Breaking News ਦੇਸ਼ ‘ਚ ...

    ਦੇਸ਼ ‘ਚ ਕੋਰੋਨਾ ਦੇ 64,531 ਨਵੇਂ ਮਾਮਲੇ ਮਿਲੇ

    Corona India

    ਇੱਕ ਦਿਨ ‘ਚ ਰਿਕਾਰਡ 60 ਹਜ਼ਾਰ ਤੋਂ ਵੱਧ ਮਰੀਜ਼ ਹੋਏ ਠੀਕ
    1092 ਵਿਅਕਤੀਆਂ ਦੀ ਮੌਤ

    ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਮਹਾਂਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਪਹਿਲੀ ਵਾਰ 60 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ।

    Corona

    ਹਾਲਾਂਕਿ ਪੀੜਤਾਂ ਦੀ ਗਿਣਤੀ ‘ਚ ਵਾਧਾ ਹੋਣ ਕਾਰਨ ਸਰਗਰਮ ਮਾਮਲੇ ਵਧੇ ਹਨ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਰਿਕਾਰਡ 60,091 ਮਰੀਜ਼ ਠੀਕ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 20,37,871 ਹੋ ਗਈ ਹੈ। ਹਾਲਾਂਕਿ ਇਸ ਦੌਰਾਨ ਕੋਰੋਨਾ ਦੇ 64,531 ਨਵੇਂ ਮਾਮਲੇ ਆਉਣ ਨਾਲ ਸਰਗਰਮ ਮਾਮਲੇ 3,348 ਵਧ ਗਏ। ਦੇਸ਼ ‘ਚ ਕੋਰਨਾ ਪੀੜਤਾਂ ਦੀ ਗਿਣਤੀ 27,67,274 ਹੋ ਗਈ ਹੈ ਤੇ ਸਰਗਰਮ ਮਾਮਲੇ 6,76,514 ਹੋ ਗਈ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 1092 ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 52,889 ਹੋ ਗਿਆ ਹੈ। ਸਰਗਰਮ ਮਾਮਲੇ 24.45 ਫੀਸਦੀ, ਠੀਕ ਹੋਣ ਵਾਲਿਆਂ ਦੀ ਦਰ 73.64 ਫੀਸਦੀ ਤੇ ਮ੍ਰਿਤਕ ਦਰ 1.91 ਫੀਸਦੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.